ਏਲਨਾਬਾਦ ਸੀਟ ਤੋਂ ਭਾਜਪਾ-ਜਜਪਾ ਉਮੀਦਵਾਰ ਗੋਬਿੰਦ ਕਾਂਡਾ ਨੂੰ ਹਰਾਇਆ
ਕਾਂਗਰਸ ਦੇ ਬੈਨੀਵਾਲ ਦੀ ਦੀ ਹੋਈ ਜਮਾਨਤ ਜਬਤ
ਸੁਖਜਿੰਦਰ ਮਾਨ
ਚੰਡੀਗੜ ,2 ਨਵੰਬਰ: ਤਿੰਨ ਖੇਤੀ ਬਿੱਲਾਂ ਨੂੰ ਰੱਦ ਨਾ ਕਰਨ ਦੇ ਵਿਰੋਧ ’ਚ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ ਇੰਡੀਅਨ ਨੈਸਨਲ ਲੋਕ ਦਲ ਦੇ ਅਭੈ ਸਿੰਘ ਚੌਟਾਲਾ ਮੁੜ ਏਲਨਾਬਾਦ ਹਲਕੇ ਤੋਂ ਚੋਣ ਜਿੱਤ ਗਏ ਹਨ। ਉਨ੍ਹਾਂ ਇਸ ਚੋਣ ਵਿਚ ਹੋਏ ਮੁਕਾਬਲੇ ਦੌਰਾਨ ਭਾਜਪਾ-ਜਜਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਨੂੰ 6739 ਵੋਟਾਂ ਦੇ ਫਰਕ ਨਾਲ ਹਰਾਇਆ। ਜਦਂੋਕਿ ਕਾਂਗਰਸ ਦੇ ਉਮੀਦਵਾਰ ਪਵਨ ਬੈਨੀਵਾਲ ਨੂੰ ਸਿਰਫ਼ 20 ਹਜ਼ਾਰ ਤੋਂ ਵੀ ਘੱਟ ਵੋਟਾਂ ਹਾਸਲ ਹੋਈਅ। ਅੰਕੜਿਆਂ ਮੁਤਾਬਕ ਚੋਟਾਲਾ ਨੂੰ 65992 ਵੋਟਾਂ ਅਤੇ ਗੋਬਿੰਦ ਕਾਂਡਾ ਨੂੰ 59253 ਵੋਟਾਂ ਪ੍ਰਾਪਤ ਹੋਈਆਂ । ਇਹ ਸੀਟ ਜਿੱਤਣ ਲਈ ਜਿੱਥੇ ਹਰਿਆਣਾ ਦੀ ਖੱਟਰ ਸਰਕਾਰ ਨੇ ਅਪਣਾ ਵਕਾਰ ਦਾਅ ’ਤੇ ਲਗਾਇਆ ਹੋਇਆ ਸੀ, ਉਥੇ ਫੁੱਟ ਪੈਣ ਤੋਂ ਬਾਅਦ ਪਹਿਲੀ ਵਾਰ ਸਿਆਸੀ ਤੌਰ’ਤੇ ਵਿਚਰ ਰਹੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਵੀ ਅਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਦਿ੍ਰੜ ਸਨ ਤੇ ਦੂਜੇ ਪਾਸੇ ਇਨੈਲੋ ਤੋਂ ਵੱਖ ਹੋ ਕੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਜਜਪਾ ਬਣਾ ਕੇ ਉਪ ਮੁੱਖ ਮੰਤਰੀ ਬਣਨ ਵਾਲੇ ਦੁਸਅਿੰਤ ਚੋਟਾਲਾ ਤੇ ਉਨ੍ਹਾਂ ਦੇ ਪਿਤਾ ਅਜੈ ਸਿੰਘ ਚੋਟਾਲਾ ਨੇ ਵੀ ਕਾਂਡਾ ਨੂੰ ਜਤਾਉਣ ਲਈ ਸਿਰ ਧੜ ਦੀ ਬਾਜ਼ੀ ਲਗਾਈ ਹੋਈ ਸੀ।
Share the post "ਖੇਤੀ ਬਿੱਲਾਂ ਦੇ ਵਿਰੋਧ ’ਚ ਅਸਤੀਫ਼ਾ ਦੇਣ ਵਾਲੇ ਅਭੈ ਚੋਟਾਲਾ 6749 ਵੋਟਾਂ ਨਾਲ ਮੁੜ ਜਿੱਤੇ"