ਸੁਖਜਿੰਦਰ ਮਾਨ
ਬਠਿੰਡਾ,5 ਜੁਲਾਈ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਨੇ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਖਜ਼ਾਨਾ ਦਫਤਰ ਬਠਿੰਡਾ ਵੱਲੋਂ ਵੱਖ ਵੱਖ ਵਿਭਾਗਾਂ ਦੇ ਦਫਤਰਾਂ ਦੀਆਂ ਤਨਖਾਹਾਂ ਅਤੇ ਦਫਤਰੀ ਖਰਚੇ ਦੀਆਂ ਬੰਦ ਕੀਤੀਆਂ ਗਈਆਂ ਅਦਾਇਗੀਆਂ ਜਲਦੀ ਜਾਰੀ ਕੀਤੀਆਂ ਜਾਣ। ਉਹਨਾਂ ਦੱਸਿਆ ਕਿ ਵੱਖ ਵੱਖ ਵਿਭਾਗਾਂ ਦੇ ਦਫਤਰਾਂ ਵੱਲੋਂ ਭੇਜੇ ਗਏ ਤਨਖਾਹ ਦੇ ਬਿੱਲ ਅਤੇ ਦਫਤਰੀ ਖਰਚੇ ਦੇ ਬਿੱਲਾਂ ਦੀਆਂ ਅਦਾਇਗੀਆਂ ਖਜ਼ਾਨਾ ਦਫਤਰ ਵੱਲੋਂ ਲਗਭਗ 15 ਦਿਨਾਂ ਤੋਂ ਜ਼ੁਬਾਨੀ ਤੌਰ ਤੇ ਬੰਦ ਕੀਤੀਆਂ ਹੋਈਆਂ ਹਨ ਜਿਸ ਕਾਰਨ ਮੁਲਾਜਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਦਫਤਰਾਂ ਵਿੱਚ ਮੁੱਢਲੀਆਂ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਦਫਤਰਾਂ ਦੇ ਤਨਖਾਹ ਦੇ ਬਿੱਲ ਅਤੇ ਦਫਤਰੀ ਖਰਚੇ ਦੇ ਬਿੱਲ ਜਲਦੀ ਪਾਸ ਕੀਤੇ ਜਾਣ। ਉਹਨਾਂ ਕਿਹਾ ਕਿ ਜੇਕਰ ਖਜ਼ਾਨਾ ਦਫਤਰ ਵੱਲੋਂ ਇਹ ਬਿੱਲ ਪਾਸ ਨਹੀਂ ਕੀਤੇ ਜਾਂਦੇ ਤਾਂ ਜ਼ਿਲ੍ਹਾ ਖਜ਼ਾਨਾ ਦਫਤਰ ਦੇ ਬਾਹਰ ਜਥੇਬੰਦੀ ਵੱਲੋਂ ਸਖਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
Share the post "ਖਜ਼ਾਨਾ ਦਫਤਰ ਵੱਲੋਂ ਬੰਦ ਕੀਤੀਆਂ ਅਦਾਇਗੀਆਂ ਜਲਦੀ ਜਾਰੀ ਕੀਤੀਆਂ ਜਾਣ : ਰਾਜਵੀਰ ਮਾਨ"