ਡਾ. ਆਰ. ਪੀ. ਰੂਦਰਾ ਤੇ ਇਕਬਾਲ ਸਿੰਘ ਲਾਲਪੁਰਾ “ਡਾਕਟਰੇਟ”ਦੀ ਮਾਨਦ ਉਪਾਧੀ ਨਾਲ ਸਨਮਾਨਿਤ
ਸੁਖਜਿੰਦਰ ਮਾਨ
ਤਲਵੰਡੀ ਸਾਬੋ (ਬਠਿੰਡਾ) 27 ਅਕਤੂਬਰ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਤੀਜੀ ਕਾਨਵੋਕੇਸ਼ਨ ਯੂਨੀਵਰਸਿਟੀ ਆਡੀਟੋਰੀਅਮ ਵਿਖੇ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤੀ ਗਈ। ਜਿਸ ਵਿੱਚ ਸਾਬਕਾ ਚੇਅਰਮੈਨ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਡਾ. ਡੀ. ਪੀ. ਸਿੰਘ ਨੇ ਬਤੌਰ ਮੁੱਖ ਮਹਿਮਾਨ, ਕੈਨੇਡਾ ਦੀ ਪ੍ਰਸਿੱਧ ਗੁਇਲਫ਼ ਯੂਨੀਵਰਸਿਟੀ ਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੇਤੀ ਵਿਗਿਆਨੀ ਡਾ. ਰਮੇਸ਼ ਪੀ. ਰੂਦਰਾ, ਚੇਅਰਮੈਨ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ, ਬਠਿੰਡਾ ਏਮਜ਼ ਮੁਖੀ ਡਾ. ਡੀ.ਕੇ. ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਚਾਂਸ਼ਲਰ ਗੁਰਲਾਭ ਸਿੰਘ ਸਿੱਧੂ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਵਿਜੀਲੈਂਸ ਨੇ ਮੁੜ ਕੱਢੇ ਮਨਪ੍ਰੀਤ ਬਾਦਲ ਨੂੰ ਸੰਮਨ, ਮੰਗਲਵਾਰ ਨੂੰ ਪੇਸ਼ ਹੋਣ ਲਈ ਕਿਹਾ
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵੱਲੋਂ ਲੋਕਾਂ ਲਈ ਕੀਤੇ ਗਏ ਕੰਮਾਂ ਕਾਰਨ ਡਾ. ਰੂਦਰਾ ਨੂੰ ’ਡਾਕਟਰੇਟ ਆਫ ਸਾਇੰਸ’ ਤੇ ਸ. ਲਾਲਪੁਰਾ ਨੂੰ ‘ਡਾਕਟਰੇਟ ਆੱਫ਼ ਲਿਟਰੇਚਰ’ ਦੀ ਮਾਨਦ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡਾ. ਡੀ. ਪੀ. ਸਿੰਘ ਨੇ ਪਾਸ-ਆਊਟ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਡਿਗਰੀ ਲੈਣ ਉਪਰੰਤ ਉਨ੍ਹਾਂ ਦੀ ਜ਼ਿੰਮੇਵਾਰੀ ਸਮਾਜ ਪ੍ਰਤੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ-ਚੜ੍ਹ ਕੇ ਮਿਹਨਤ ਕਰਨ ਅਤੇ ਸਾਰੀ ਉਮਰ ਸਿੱਖਦੇ ਰਹਿਣ ਦੀ ਇੱਛਾ ਨੂੰ ਜ਼ਿੰਦਾ ਰੱਖਣ ਲਈ ਕਿਹਾ। ਇਸ ਮੌਕੇ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਨੇ ਗੁਰੂ ਕਾਸ਼ੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ “ਦੋ ਕਦਮ ਘੱਟ ਤੁਰੋ, ਪਰ ਤੁਰੋ ਮਟਕ ਦੇ ਨਾਲ”ਦੇ ਵਾਕ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਕਿਹਾ।
ਉਨ੍ਹਾਂ ਪੰਜਾਬ ਦੀ ਜਵਾਨੀ ਨੂੰ ਸਿਰਜਨਾਤਮਿਕ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਦੌਰਾਨ ਉਪ-ਕੁਲਪਤੀ ਪ੍ਰੋ. (ਡਾ.) ਐਸ. ਕੇ ਬਾਵਾ ਨੇ ਯੂਨੀਵਰਸਿਟੀ ਦੀਆਂ ਸਾਲ 2022-23 ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਯੋਜਿਤ ਖੇਲੋ ਇੰਡੀਆ ਵਿੱਚ ਯੂਨੀਵਰਸਿਟੀ ਨੇ ਪੰਜਵਾਂ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਗਰੇਡ ਏ++ ਹਾਸਿਲ ਕਰਨ ਤੇ ਫੈਕਲਟੀ ਮੈਂਬਰਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਰਾਸ਼ਟਰ ਪੱਧਰੀ ਖੇਡਾਂ ਵਿੱਚ 83 ਮੈਡਲ ਹਾਸਿਲ ਕੀਤੇ ਹਨ।ਚਾਂਸਲਰ ਸ. ਸਿੱਧੂ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਇਛਾਵਾਂ ਦਿੰਦੇ ਹੋਏ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਵਿਖੇ ਖੋਜ, ਵਿੱਦਿਆ ਤੇ ਸੱਭਿਆਚਾਰਿਕ ਖੇਤਰ ਵਿੱਚ ਰਚਨਾਤਮਕ ਤੇ ਸਿਰਜਨਾਤਮਕ ਕੰਮ ਕਰਦੇ ਰਹਿਣ ਦਾ ਵਾਅਦਾ ਕੀਤਾ।
ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਮਾਹਿਰਾਂ ਦੀ ਸਲਾਹ ਅਨੁਸਾਰ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ।ਵਿਸ਼ੇਸ਼ ਮਹਿਮਾਨ ਡਾ. ਰਮੇਸ਼ ਰੁਦਰਾ ਨੇ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਤੇ ਪੱਕੇ ਇਰਾਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਾੜੇ ਪਾਣੀਆਂ ਦੀ ਸੁਚੱਜੀ ਵਰਤੋਂ ਕਰਨ ਤੇ ਆਪਣੀ ਖੋਜ ਬਾਰੇ ਦੱਸਦਿਆ ਕਿਹਾ ਕਿ ਉਹ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਿਣੀ ਹਨ, ਜਿਸ ਨੇ ਉਨ੍ਹਾਂ ਨੂੰ ਮਾਨਦ ਡੀ.ਐਮ.ਸੀ ਦੀ ਪਦਵੀ ਦੇ ਕੇ ਸਨਮਾਨਿਆ ਹੈ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ‘ਚਾਂਸਲਰ ਮੈਡਲ’, ‘ਵਾਈਸ ਚਾਂਸਲਰ ਮੈਡਲ’ ਅਤੇ ‘ਡਾ. ਏ. ਪੀ. ਜੇ. ਅਬਦੁਲ ਕਲਾਮ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ।
Iltes Center ਦੇ ਸਾਬਕਾ ਸਾਂਝੇਦਾਰ ਆਪਸ ’ਚ ਹੋਏ ਡਾਂਗੋ-ਡਾਂਗੀ, ਕਈ ਜਖ਼ਮੀ
ਵਰਸਿਟੀ ਵੱਲੋਂ 62 ਪੀ.ਐੱਚ.ਡੀ., 306 ਪੋਸਟ ਗ੍ਰੈਜੂਏਟ ਤੇ ਗ੍ਰੈਜੂਏਟ ਵਿਦਿਆਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਸਮਾਰੋਹ ਦਾ ਸੰਚਾਲਨ ਬਾਖੂਬੀ ਕੀਤਾ ਤੇ ਸਭਨਾਂ ਨੂੰ ਉਜਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਉਹਨਾਂ ਵਿਸ਼ੇਸ਼ ਮਹਿਮਾਨਾਂ ਤੇ ਮਾਨਦ ਡਿਗਰੀ ਪ੍ਰਾਪਤ ਕਰਤਾਵਾਂ ਬਾਰੇ ਸਾਈਟੇਸ਼ਨ ਪੜ੍ਹੀਆਂ। ਇਸ ਮੌਕੇ ਪ੍ਰਬੰਧਕੀ ਨਿਰਦੇਸ਼ਕ ਸ. ਸੁਖਰਾਜ ਸਿੰਘ ਸਿੱਧੂ, ਵਾਈਸ ਚੇਅਰਮੈਨ ਡਾ. ਨਵਜੋਤ ਸਿੰਘ ਧਾਲੀਵਾਲ, ਇੰਜੀ. ਸੁਖਵਿੰਦਰ ਸਿੰਘ ਸਿੱਧੂ, ਡਾ. ਵਰਿੰਦਰ ਸਿੰਘ ਪਾਹਿਲ, ਵੱਖ-ਵੱਖ ਵਿਭਾਗਾਂ ਦੇ ਡੀਨ ਤੇ ਫੈਕਲਟੀ ਮੈਂਬਰ ਆਦਿ ਹਾਜ਼ਰ ਸਨ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਜੇ ਕਾਨਵੋਕੇਸ਼ਨ ਸਮਾਰੋਹ ਵਿੱਚ 368 ਡਿਗਰੀਆਂ ਵੰਡੀਆਂ ਗਈਆਂ"