ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ : ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੀਂ ਪੰਜਾਬੀ ਫਿਲਮ “ਗੱਡੀ ਜਾਂਦੀ ਏ ਛਲਾਂਗਾਂ ਮਾਰਦੀ” ਦੇ ਕਲਾਕਾਰਾਂ ਨੇ ਆਪੋ ਆਪਣੇ ਖਾਸ ਅੰਦਾਜ਼ ਵਿੱਚ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਦੇ ਦਿਲ ਨੂੰ ਟੁੰਬਿਆ।ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਨੇ ਕਲਾਕਾਰਾਂ ਤੇ ਗਾਇਕਾਂ ਦੀ ਅਮੀਰ ਪੰਜਾਬੀ ਵਿਰਸੇ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਮਕਬੂਲ ਕਰਨ ਲਈ ਪ੍ਰਸ਼ੰਸਾ ਕੀਤੀ।ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਵਿੱਚ ਸੱਭਿਆਚਾਰਕ ਗੀਤ ਅਤੇ ਫਿਲਮਾਂ ਵੱਡਾ ਯੋਗਦਾਨ ਪਾਉਂਦੀਆਂ ਹਨ।
ਨੌਰਥ ਜੋਨ ਸਸਟੋਬਾਲ ਚੈਪੀਅਨਸ਼ਿਪ ਵਿਚ ਭਾਗ ਲੈਣ ਲਈ ਪੰਜਾਬ ਦੀ ਸੀਨੀਅਰ ਟੀਮ ਰਵਾਨਾ
ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਸਮੂਹ ਸਟਾਰ ਕਾਸਟ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਸਾਫ ਸੁਥਰੀਆਂ, ਪਰਿਵਾਰਕ ਤੇ ਸਿਖਿਆਦਾਈ ਫਿਲਮਾਂ ਦਾ ਨਿਰਮਾਣ ਕਰਨ ਲਈ ਕਿਹਾ। ਉਨ੍ਹਾਂ ਫਿਲਮ ਦੇ ਨਾਇਕ ਐਮੀ ਵਿਰਕ, ਕਲਾਕਾਰ ਮਾਹੀ ਸ਼ਰਮਾ ਦੀ ਅਦਾਕਾਰੀ, ਨਵਾਬ ਅਤੇ ਦੀਪ ਬਾਜਵਾ ਵੱਲੋਂ ਗਾਏ ਗੀਤਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਕਲਾਕਾਰਾਂ ਦੀ ਅਦਾਕਾਰੀ ਸਿੱਧੀ ਅੰਤਰ ਮਨ ਨੂੰ ਛੋਹ ਜਾਂਦੀ ਹੈ।
ਇਸ ਮੌਕੇ ਮੁਖ ਕਾਰਜਕਾਰੀ ਅਧਿਕਾਰੀ ਡਾ. ਬਲਦੇਵ ਰਾਜ, ਪਰੋ. ਵਾਈਸ ਚਾਂਸ਼ਲਰ ਡਾ. ਪੁਸ਼ਪਿੰਦਰ ਸਿੰਘ ਔਲਖ, ਡਾਇਰੈਕਟਰ ਆਈ.ਟੀ ਡਾ. ਸੰਨੀ ਅਰੋੜਾ, ਡੀਨ ਸ. ਸਤਨਾਮ ਸਿੰਘ ਜੱਸਲ, ਡਾ. ਅਮਿਤ ਟੁਟੇਜਾ, ਡਾਇਰੈਕਟਰ ਵਿਦਿਆਰਥੀ ਭਲਾਈ ਸ. ਸਰਦੂਲ ਸਿੰਘ ਸਿੱਧੂ, ਐਨ.ਐਸ.ਐਸ. ਕੁਆਰਡੀਨੇਟਰ ਡਾ. ਜਸਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ, ਸਟਾਫ ਅਤੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਅਤੇ ਖੂਬਸੁਰਤ ਅਦਾਕਾਰੀ ਦਾ ਆਨੰਦ ਮਾਣਿਆ।
ਵਿਦਿਆਰਥੀਆਂ ‘ਤੇ ਲਾਗੂ ਸਰਟੀਫਿਕੇਟ ਫੀਸ ਅਤੇ ਪ੍ਰੀਖਿਆ ਫੀਸਾਂ ਤੇ ਜੁਰਮਾਨਿਆਂ ਵਿੱਚ ਵਾਧੇ ਖਿਲਾਫ ਦਿੱਤਾ ‘ਵਿਰੋਧ ਪੱਤਰ’
ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵੱਡੀ ਮੁਦਤ ਬਾਦ ਦੁਨੀਆਂ ਭਰ ਵਿੱਚ ਪੰਜਾਬੀ ਫਿਲਮਾਂ ਦੀ ਝੰਡਾ ਬਰਦਾਰੀ ਹੋਈ ਹੈ ਅਤੇ ਪੰਜਾਬ ਗਾਣੇ ਹਰ ਦੇਸ਼ ਵਿੱਚ ਆਪਣੀ ਧੂਮ ਮਚਾ ਰਹੇ ਹਨ। ਉਨ੍ਹਾਂ ਸਾਫ ਸੁਥਰੀ ਗਾਇਕੀ ਅਤੇ ਸੱਭਿਆਚਾਰਕ ਕਦਰਾ ਕੀਮਤਾਂ ਨੂੰ ਬੱਚਿਆਂ ਤੇ ਨੌਜਵਾਨ ਪੀੜੀ ਵਿੱਚ ਪ੍ਰਫੁਲਤ ਕਰਨ ਲਈ ਸਭਨਾਂ ਧਿਰਾਂ ਨੂੰ ਅੱਗੇ ਆਉਣ ਲਈ ਕਿਹਾ।
ਸੂਬਾ ਸਰਕਾਰ ਸਰਕਾਰੀ ਮੈਡੀਕਲ ਸੰਸਥਾਵਾਂ ਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਵੱਧ : ਸਿਹਤ ਮੰਤਰੀ
ਫਿਲਮ ਦੇ ਕਲਾਕਾਰਾਂ ਨੇ ਯੂਨੀਵਰਸਿਟੀ ਪ੍ਰਬੰਧਕਾਂ ਦੇ ਸਹਿਯੋਗ ਅਤੇ ਖੁਬਸੂਰਤ ਮੇਜ਼ਬਾਨੀ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਵਰਸਿਟੀ ਦੇ ਸਾਫ-ਸੁਥਰੇ ਅਤੇ ਹਰਿਆਲੀ ਭਰੇ ਆਲੇ ਦੁਆਲੇ ਨੇ ਉਨ੍ਹਾਂ ਦੇ ਮਨ ਤੇ ਵਿਸ਼ੇਸ਼ ਛਾਪ ਛੱਡੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਤੇ ਸੰਸਕਿ੍ਰਤੀ ਨਾਲ ਜੁੜੇ ਰਹਿਣ ਲਈ ਕਿਹਾ।ਐਮੀ ਵਿਰਕ ਦੇ ਗਾਏ ਗੀਤ “ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ, ਰੂਹ ਮੇਰੀ ਤੜਪੇਗੀ ਜਾਨੀ ਦਿਲ ਵੀ ਰੋਏਗਾ” ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ ਤੇ ਮਾਹੀ ਦੀ ਸ਼ਾਇਰੀ ਨੇ ਖੂਬ ਤਾੜੀਆਂ ਖੱਟੀਆਂ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫਿਲਮ “ਗੱਡੀ ਜਾਂਦੀ ਏ ਛਲਾਂਗਾਂ ਮਾਰਦੀ” ਦੇ ਕਲਾਕਾਰਾਂ ਨੇ ਲਾਈਆਂ ਰੌਣਕਾਂ"