ਮਈ/ਜੂਨ ਮਹੀਨੇ ਵਿੱਚ ਲੱਗੇ “ਸਮਰ-ਕੈਪਾਂ“ ਦੌਰਾਨ ਵਿਦਿਆਰਥੀਆਂ ਵਿੱਚ ਸਖਸੀਅਤ ਉਸਾਰੀ ਸਿਖਾਉਣ ਦੇ ਯਤਨ
ਸੁਖਜਿੰਦਰ ਮਾਨ
ਬਠਿੰਡਾ 12 ਜੂਨ : ਪਿਛਲੇ 50 ਸਾਲਾਂ ਤੋਂ ਧਾਰਮਕ, ਸਮਾਜਿਕ ਤੇ ਵਿਰਸੇ ਨੂੰ ਸਮਰਪਤ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੇ ਹੋਰ ਅਹਿਮ ਕਾਰਜਾਂ ਦੇ ਨਾਲ-ਨਾਲ ਹਰ ਸਾਲ ਪ੍ਰਾਇਮਰੀ/ਹਾਈ/ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦੇ ਲਈ ਸਮਰ ਕੈਂਪ ਲਗਾਏ ਜਾਂਦੇ ਹਨ। ਇਸੇ ਤਹਿਤ ਹੀ ਸੰਸਥਾ ਦੇ ਹੋਰ ਖੇਤਰਾਂ ਦੇ ਵਾਂਗ ਬਠਿੰਡਾ ਖੇਤਰ ਵੱਲੋਂ ਵੀ ਮਈ/ ਜੂਨ ਦੇ ਮਹੀਨੇ 5 ਸਮਰ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਕਲਾਂ, ਗੁਰੂਦੁਆਰਾ ਸਾਹਿਬ ਬਾਬਾ ਫਰੀਦ ਨਗਰ ਬਠਿੰਡਾ, ਥਰਮਲ ਕਲੋਨੀ ਲਹਿਰਾ ਮੁਹੱਬਤ ਤੇ ਪਿੰਡ ਕਾਲਝਰਾਣੀ ਵਿਖੇ ਲਾਏ ਗਏ, ਜਿਸ ਵਿੱਚ ਲਗਪਗ 350 ਬੱਚਿਆਂ ਨੇ ਭਾਗ ਲਿਆ।ਇਨ੍ਹਾਂ ਕੈਂਪਾਂ ਦੇ ਦੌਰਾਨ ਵੱਖ- ਵੱਖ ਬੁਲਾਰਿਆਂ ਨੇ ਬੱਚਿਆਂ ਨੂੰ ਨੈਤਿਕ ਗੁਣਾਂ ਦੀ ਅਹਿਮੀਅਤ,ਮਾਤਾ ਪਿਤਾ ਦੇ ਆਗਿਆਕਾਰੀ ਹੋਣ ਤੇ ਅਧਿਆਪਕਾਂ ਦੇ ਸਤਿਕਾਰ,ਆਪਣੇ ਵਿਦਿਆਰਥੀ ਸਾਥੀਆਂ ਦੀ ਮੱਦਦ ਕਰਨ ਆਦਿ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕੀਤੀ।ਇਸ ਮੌਕੇ ਬੁਲਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ ਤੇ ਵਿਰਸਾ ਸੰਭਾਲਣ ਦੀ ਲੋੜ ਨੂੰ ਵੀ ਮਹਿਸੂਸ ਕਰਵਾਇਆ।ਇਨ੍ਹਾਂ ਕੈਂਪਾਂ ਦੇ ਦੌਰਾਨ ਖੇਤਰ ਬਠਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ, ਸਰਪ੍ਰਸਤ ਬਲਵੰਤ ਸਿੰਘ ਮਾਨ ਬਠਿੰਡਾ, ਸਕੱਤਰ ਡਾ ਗੁਰਜਿੰਦਰ ਸਿੰਘ ਰੋਮਾਣਾ,ਡਾ. ਵੀਰਪਾਲ ਕੌਰ ਅਧਿਆਪਕ,ਅਧਿਆਪਕ ਗਗਨਦੀਪ ਸਿੰਘ,ਅਧਿਆਪਕ ਸੁਖਵਿੰਦਰ ਕੌਰ,ਡਾ ਐਮਪੀ ਸਿੰਘ,ਇਕਬਾਲ ਸਿੰਘ ਕਾਉਣੀ, ਦਸਤਾਰ ਕੋਚ ਜੈਦੀਪ ਸਿੰਘ, ਸੁਰਿੰਦਰਪਾਲ ਸਿੰਘ ਬੱਲੂਆਣਾ, ਸੀਨੀਅਰ ਪੱਤਰਕਾਰ ਗੁਰਸੇਵਕ ਸਿੰਘ ਚੁੱਘੇ ਖੁਰਦ ਵੱਲੋਂ ਵੱਖ- ਵੱਖ ਵਿਸ਼ੇ ਲੈ ਕੇ ਵਿਦਿਆਰਥੀਆਂ ਨਾਲ ਚਰਚਾ ਕੀਤੀ ਗਈ। ਖੇਤਰ ਸਕੱਤਰ ਡਾ ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਇਨ੍ਹਾਂ ਕੈਂਪਾਂ ਦੇ ਦੌਰਾਨ ਕਾਫੀ ਉਤਸ਼ਾਹ ਦਿਖਾਇਆ। ਇਨ੍ਹਾਂ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ- ਨਾਲ ਨੈਤਿਕ ਕਦਰਾਂ ਕੀਮਤਾਂ, ਸਾਨਾਮੱਤੀ ਆਪਣੇ ਵਿਰਸੇ ਨਾਲ ਜੋੜਦੀਆਂ ਕਈ ਛੋਟੀਆਂ ਫਿਲਮਾਂ ਵੀ ਵਿਖਾਖੀਆਂ ਗਈਆ ਤਾਂ ਜੋ ਵਿਦਿਆਰਥੀਆਂ ਵਿੱਚ ਆਪਣੇ ਵਿਰਸੇ ਨਾਲ ਜੁੜਨ ਦੀ ਭਾਵਨਾ ਬਣ ਅਤੇ ਉਹ ਇਹਨਾਂ ਨੈਤਿਕ ਗੁੁਣਾਂ ਦੇ ਧਾਰਨੀ ਬਣਕੇ ਆਪਣੀ ਸਖਸੀਅਤ ਦੀ ਉਸਾਰੀ ਕਰ ਸਕਣ।
Share the post "ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਵੱਡਾ ਉਪਰਾਲਾ"