spot_img
spot_img

ਰਿਵਾਇਤੀ ਪਾਰਟੀਆਂ ਨੂੰ ਛੱਡ ਪ੍ਰਤਾਪ ਨਗਰ ਵਾਸੀ ਪਰਿਵਾਰ ਆਪ ਚ ਹੋਏ ਸ਼ਾਮਲ 

Date:

spot_img
ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਇਸ ਬਾਰ ਬਣਾਉ ਆਪ ਦੀ ਸਰਕਾਰ- ਗਿੱਲ 
ਸੁਖਜਿੰਦਰ ਮਾਨ
ਬਠਿੰਡਾ, 06 ਫਰਵਰੀ :  ਅੱਜ ਪ੍ਰਤਾਪ ਨਗਰ ਵਾਰਡ ਨੰਬਰ 42 ਵਿਖੇ ਸੈਂਕੜੇਂ ਪਰਿਵਾਰ ਵੱਖ ਵੱਖ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ I ਇੰਨ੍ਹਾਂ ਵਿਚ ਸਾਹਿਲ ਸੈਣੀ, ਮੁਨੀਸ਼ ਬੰਸਲ, ਕਾਲਾ ਸੈਣੀ, ਰਾਹੁਲ ਮੋਂਗਾ, ਬਲਵਿੰਦਰ ਸਿੰਘ, ਸਤਪਾਲ ਸਿੰਘ, ਜਤਿਨ ਕੁਮਾਰ, ਲਲਿਤ ਕੁਮਾਰ ਸਮੇਤ ਪਰਿਵਾਰ ਆਪ ਨੂੰ ਸਮਰਥਨ ਦੇਣ ਦਾ ਅੇਲਾਨ ਕਰ ਦਿੱਤਾ। ਇਸ ਮੌਕੇ ਮਹੱਲਾ ਵਾਸੀਆਂ ਨੇ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਰਿਵਾਇਤੀ ਪਾਰਟੀਆਂ ਤੇ ਯਕੀਨ ਕਰ ਕੇ ਵੇਖ ਚੁਕੇ ਹਨ, ਮਗਰ ਇਸ ਬਾਰ ਆਮ ਆਦਮੀ ਪਾਰਟੀ ਨੂੰ ਹੀ ਸਮਰਥਨ ਦਿਆਂਗੇ I ਇਸ ਮੌਕੇ ਬੋਲਦਿਆਂ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਕ ਵਾਰ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣ ਲੈਣ ਦਿਓ ਅਤੇ ਫਿਰ ਵੇਖਣਾ ਕਿ ਵਿਕਾਸ ਕਾਰਜ ਕਿਸਨੂੰ ਆਖਦੇ ਹਨ I ਉਹਨਾਂ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੇ ਤਾਂ ਪੰਜਾਬ ਵਾਸੀਆਂ ਨੂੰ ਵਿਕਾਸ ਕਾਰਜਾਂ ਦੇ ਨਾ ਤੇ ਹੁਣ ਤੱਕ ਧੋਖੇ ਚ ਹੀ ਰਖਿਆ ਹੈ I ਇਸ ਮੌਕੇ ਜਗਰੂਪ ਸਿੰਘ ਗਿੱਲ ਵਲੋਂ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਮਹੱਲਾ ਵਾਸੀਆਂ ਦੇ ਗੱਲ ਪਾਰਟੀ ਦਾ ਝੰਡਾ ਪਾ ਕੇ ਪਾਰਟੀ ਆਪ ਪਰਿਵਾਰ ਵਿਚ ਸ਼ਾਮਲ ਕੀਤਾ ਅਤੇ ਪਾਰਟੀ ਵਲੋਂ ਪੂਰਾ ਮਾਨ ਅਤੇ ਸਤਿਕਾਰ ਦਵਾਉਣ ਦਾ ਯਕੀਨ ਦਿੱਤਾ I

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 5 ਪਿਸਤੌਲ, 2 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ

👉ਦੋਸ਼ੀ ਵਿਅਕਤੀ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ...

Cabinet Minister Dr. Ravjot Singh ਨੇ ਕਰਵਾਈ ਕੇਂਦਰੀ ਜੇਲ੍ਹ ’ਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ

👉ਜੇਲ੍ਹ ’ਚ ਬੰਦੀਆਂ ਨੂੰ 45 ਕਿਸਮਾਂ ਦੇ ਮੈਡੀਕਲ ਟੈਸਟਾਂ...