ਸੁਖਜਿੰਦਰ ਮਾਨ
ਬਠਿੰਡਾ, 9 ਜੁਲਾਈ: ਪਿਛਲੇ ਲੰਮੇ ਸਮੇਂ ਤੋਂ ਨਰਮੇ ਦੀ ਫਸਲ ਨੂੰ ਕਦੇ ਚਿੱਟਾ ਮੱਛਰ, ਕਦੇ ਗੁਲਾਬੀ ਸੁੰਡੀ ਹਮਲੇ ਕਾਰਨ ਕਿਸਾਨਾਂ ਨੂੰ ਪੁੱਤਾਂ ਵਾਂਗ ਪਾਲੀ ਫ਼ਸਲ ਅਪਣੇ ਹੱਥੀ ਵਾਹੁਣੀ ਪੈ ਰਹੀ ਹੈ। ਨਜਦੀਕੀ ਪਿੰਡ ਭੁੱਚੋ ਖੁਰਦ ਦੇ ਕਿਸਾਨ ਜਸਬੀਰ ਸਿੰਘ ਸਪੁੱਤਰ ਮਲਕੀਤ ਸਿੰਘ ਨੇ ਦੱਸਿਆ ਚਾਲੀ ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਜ਼ਮੀਨ ਲੈ ਕੇ ਤਿੱਨ ਏਕੜ ਨਰਮੇ ਦੀ ਫਸਲ ਬੀਜੀ ਸੀ ਪਰ ਨਰਮੇ ਦੀ ਫਸਲ ਨੂੰ ਚਿੱਟੇ ਤੇਲੇ ਦੇ ਹਮਲੇ ਕਾਰਨ ਦੋ ਏਕੜ ਨਰਮੇ ਨੂੰ ਵਾਹੁਣਾ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਠੰਢੇ ਕਮਰਿਆਂ ਚ ਬਹਿ ਕੇ ਕਿਸਾਨਾਂ ਨੂੰ ਚਿੱਟੇ ਮੱਛਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ ’ਤੇ ਇਸ ਦੇ ਉਲਟ ਹੈ ਕਿ ਕਿਸਾਨ ਆਏ ਦਿਨ ਆਪਣਾ ਨਰਮਾ ਫਸਲ ਵਾਹੁਣ ਲਈ ਮਜਬੂਰ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਵੱਡੇ ਵੱਡੇ ਵਾਅਦੇ ਕੀਤੀ ਕਿ ਸਾਡੀ ਸਰਕਾਰ ਆਉਣ ਤੇ ਕਿਸਾਨਾਂ ਨੂੰ ਬਹੁਤ ਵਧੀਆ ਨਰਮੇ ਦੇ ਬੀਜ ਅਤੇ ਬਹੁਤ ਵਧੀਆ ਕੀੜੇ ਮਾਰ ਦਵਾਈਆਂ ਦਿੱਤੀਆਂ ਜਾਣਗੀਆਂ ਪ੍ਰੰਤੂ ਇਸ ਸਰਕਾਰ ਵਿੱਚ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਨੀਤੀਆਂ ਜਾਰੀ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਰਮੇ ਦੀ ਫ਼ਸਲ ਵਾਹੁਣ ਵਾਲਿਆਂ ਨੂੰ ਪ੍ਰਤੀ ਏਕੜ ਚਾਲੀ ਹਜਾਰ ਰੁਪਏ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਨਿਰਮਲ ਸਿੰਘ ਸੰਧੂ ਲਵੀ ਸਿੰਘ ਸੰਧੂ ਹਾਜਰ ਸਨ।
ਚਿੱਟੇ ਮੱਛਰ ਕਾਰਨ ਕਿਸਾਨ ਨੇ ਦੋ ਏਕੜ ਜਮੀਨ ਵਾਹੀ
8 Views