ਕੋਟਕਪੂਰਾ, 6 ਅਕਤੂਬਰ :- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਲਤਾਰ ਸਿੰਘ ਸੰਧਵਾਂ ਪੀਕਰ ਪੰਜਾਬ ਵਿਧਾਨ ਸਭਾ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਮਾਰਕਿਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਵਲੋਂ ਨੇੜਲੇ ਪਿੰਡ ਮੌੜ ਵਿਖੇ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਿਸਾਨ ਜਸਵੀਰ ਸਿੰਘ ਦੇ ਝੋਨੇ ਦੀ ਢੇਰੀ ਤੋਂ ਰਿਬਨ ਕੱਟ ਕੇ ਆੜਤੀ ਫਰਮ ਨਿਰੰਜਨ ਸਿੰਘ ਐਂਡ ਸੰਨਜ ਵੱਲੋਂ ਖਰੀਦ ਕੀਤੀ ਗਈ। ਇਸ ਸਮੇਂ ਇੰਸਪੈਕਟਰ ਪਨਗਰੇਨ ਯਾਦਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਸਮੇਤ ਮਾਰਕਿਟ ਕਮੇਟੀ ਦੇ ਅਮਿਤੋਜ ਸ਼ਰਮਾ ਅਤੇ ਹਰਗੋਬਿੰਦ ਸਿੰਘ ਵੀ ਹਾਜਰ ਸਨ।
ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਛਾਪੇਮਾਰੀ
ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਆਖਿਆ ਕਿ ਕਿਸਾਨਾਂ ਨੂੰ ਝੋਨੇ ਦੀ ਖਰੀਦ ਸਬੰਧੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਝੋਨਾ ਸੁੱਕਾ ਲੈ ਕੇ ਹੀ ਮੰਡੀ ’ਚ ਆਉਣ ਤਾਂ ਜੋ ਉਹਨਾ ਨੂੰ ਝੋਨਾ ਵੇਚਣ ’ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ, ਗੁਰਦੀਪ ਸ਼ਰਮਾ, ਹਰਦੀਪ ਸਿੰਘ ਬਿੱਟਾ, ਮਾ. ਕੁਲਦੀਪ ਸਿੰਘ ਮਾਨ, ਸਵਰਨਜੀਤ ਸਿੰਘ ਮੌੜ, ਕੁਲਦੀਪ ਸਿੰਘ ਸੰਧੂ, ਮੁਖਤਿਆਰ ਸਿੰਘ, ਗੁਰਚਰਨ ਸਿੰਘ, ਸੁਖਮੰਦਰ ਸਿੰਘ, ਡਾ. ਜਸਵਿੰਦਰ ਸਿੰਘ, ਪੱਪੂ ਸਿੰਘ ਸੈਕਟਰੀ, ਸਰਪੰਚ ਕੁਲਵੀਰ ਸਿੰਘ, ਜੈਲਾ ਸਿੰਘ ਚੌਧਰੀ, ਮੇਜਰ ਸਿੰਘ ਮਿਸਤਰੀ, ਕੌਰ ਸਿੰਘ ਮੌੜ, ਜਗਰੂਪ ਸਿੰਘ, ਮਿਸਤਰੀ ਇਕਬਾਲ ਸਿੰਘ, ਪ੍ਰਭ ਸਿੰਘ ਮਾਨ, ਦੀਪਕ ਮੌਂਗਾ ਆਦਿ ਵੀ ਹਾਜਰ ਸਨ।
Share the post "ਚੇਅਰਮੈਨ ਨੇ ਪਿੰਡ ਮੌੜ ਵਿਖੇ ਝੋਨੇ ਦੀ ਸਰਕਾਰੀ ਖਰੀਦ ਦੀ ਰਿਬਨ ਕੱਟ ਕੇ ਕੀਤੀ ਸ਼ੁਰੂਆਤ!"