ਲਹਿਰਾ ਮੁਹੱਬਤ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਕੀਤੀ ਰੋਸ਼ ਰੈਲੀ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਵਰ ਕਾਰਪੋਰੇਸ਼ਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਵਿਰੋਧ ਵਿਚ ਥਰਮਲ ਦੇ ਮੁੱਖ ਗੇਟ ’ਤੇ ਰੋਸ਼ ਰੈਲੀ ਕੀਤੀ। ਇਸ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਰੂਪ ਸਿੰਘ,ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਅਤੇ ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਭਾਜਪਾ ਹਕੂਮਤ ਵੱਲੋਂ ਕੋਮਾਂਤਰੀ ਵਿੱਤੀ ਸੰਸਥਾਵਾਂ ਦੇ ਦਿਸ਼ਾ ਨਿਰਦੇਸਾਂ ਤਹਿਤ ਬਿਜਲੀ ਖੇਤਰ ਵਿੱਚ ਸੁਧਾਰਾਂ ਦੇ ਨਾਮ ਤੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰਦੇਸਾਂ ਦੇ ਬਿਜਲੀ ਕਾਰਪੋਰੇਸਨਾਂ ਦਾ ਮੁਕੰਮਲ ਨਿੱਜੀਕਰਨ ਕੀਤਾ ਜਾ ਰਿਹਾ ਹੈ,ਇਸੇ ਤਹਿਤ ਹੀ ਕੇਂਦਰ ਸਾਸਤ ਪ੍ਰਦੇਸ਼ ਚੰਡੀਗੜ੍ਹ ਦੇ ਬਿਜਲੀ ਕਾਰਪੋਰੇਸਨ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਹੈ ਅਤੇ ਵੱਖ-ਵੱਖ ਰਾਜਾਂ ਦੇ ਬਿਜਲੀ ਕਾਰਪੋਰੇਨਾਂ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਬਿਜਲੀ ਬਿੱਲ 2020 ਪਾਸ ਕਰਨ ਦੀਆਂ ਤਿਆਰੀਆਂ ਕੀਤੀ ਜਾ ਰਹੀਆ ਹਨ। ਆਗੂਆਂ ਨੇ ਕਿਹਾ ਕਿ ਭਾਵੇਂ ਇੱਕ ਵਾਰ ਕਿਸਾਨ ਸੰਘਰਸ਼ ਦੇ ਦਬਾਅ ਕਾਰਨ ਭਾਜਪਾ ਹਕੂਮਤ ਨੇ ਬਿਜਲੀ ਬਿੱਲ ਲੋਕ ਸਭਾ ਵਿੱਚ ਪਾਸ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਹਨ ਪਰ ਅਪਣਾ ਇਰਾਦਾ ਨਹੀਂ ਤਿਆਗਿਆ । ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸਾਸਨ ਵੱਲੋਂ ਬਿਜਲੀ ਸੇਵਾਵਾਂ ਨੂੰ ਨਿੱਜੀ ਕੰਪਨੀ ਦੀ ਸੇਵਾ ਵਿੱਚ ਪਰੋਸਕੇ ਸਰਕਾਰੀ ਮਹਿਕਮੇ, ਬਿਜਲੀ ਮੁਲਾਜ਼ਮਾਂ ਤੇ ਸਮੂਹ ਖਪਤਕਾਰਾਂ ਉੱਪਰ ਤੀਹਰਾ ਹੱਲਾ ਬੋਲਿਆ ਗਿਆ ਹੈ,ਇੱਕ ਲੋਕਾਂ ਅਤੇ ਮੁਲਾਜ਼ਮਾਂ ਦੀ ਮਿਹਨਤ ਅਤੇ ਪੈਸਿਆਂ ਨਾਲ ਉਸਾਰੇ ਇਸ ਅਦਾਰੇ ਨੂੰ ਉਹਨਾਂ ਕੋਲੋਂ ਖੋਹ ਲਿਆ ਗਿਆ ਹੈ,ਦੂਜਾ 25000 ਕਰੋੜ ਰੁਪਏ ਦੀ ਜਾਇਦਾਦ ਸਿਰਫ਼ 871 ਕਰੋੜ ਰੁਪਏ ਵਿੱਚ ਨਿੱਜੀ ਕੰਪਨੀ ਦੀ ਝੋਲੀ ਪਾ ਦਿੱਤੀ ਗਈ ਹੈ ਅਤੇ ਤੀਜਾ ਇਸ ਦਾ ਵਿਰੋਧ ਕਰ ਰਹੇ ਮੁਲਾਜ਼ਮਾਂ ਉੱਪਰ ਕਾਲਾ ਕਾਨੂੰਨ ਐਸਮਾ ਥੋਪਕੇ ਰੋਸ ਪ੍ਰਗਟਾਉਣ ਦਾ ਬੁਨਿਆਦੀ ਹੱਕ ਖੋਹਿਆ ਗਿਆ ਹੈ ।
ਚੰਡੀਗੜ੍ਹ ਪਾਵਰ ਕਾਰਪੋਰੇਸ਼ਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਵਿਰੋਧ ਵਜੋਂ
15 Views