ਕੁਰੂਕਸ਼ੇਤਰ ਤੋਂ 31 ਮਈ ਨੂੰ ਹੋਵੇਗੀ ਪਹਿਲੇ ਜੇਲ ਫਿਲਿੰਗ ਸਟੇਸ਼ਨ ਦੀ ਸ਼ੁਰੂਆਤ – ਰਣਜੀਤ ਸਿੰਘ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਮਈ:- ਹਰਿਆਣਾ ਦੇ ਬਿਜਲੀ ਅਤੇ ਜੇਲ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਹੁਣ ਜੇਲਾਂ ਵਿਚ ਬੰਦ ਕੈਦੀਆਂ ਦੀ ਮਾਨਸਿਕਤਾ ਵਿਚ ਬਦਲਾਅ ਲਿਆਉਣ ਲਈ ਯਤਨ ਕਰ ਰਹੀ ਹੈ ਤਾਂ ਜੋ ਉਨ੍ਹਾਂ ਲੋਕਾਂ ਦਾ ਭਰੋਸਾ ਵਧੇ। ਇਸ ਦੇ ਲਈ ਜੇਲ ਸੁਧਾਰਾਂ ਦੀ ਦਿਸ਼ਾ ਵਿਚ ਅਨੋਖੀ ਪਹਿਲ ਕਰਦੇ ਹੋਏ ਸੂਬੇ ਵਿਚ 11 ਸਥਾਨਾਂ ‘ਤੇ ਜੇਲਾਂ ਦੀ ਜੀਮਨ ‘ਤੇ ਪੈਟਰੋਲ ਪੰਪ ਖੋਲਣ ਦਾ ਪ੍ਰਸਤਾਵ ਹੈ ਅਤੇ ਇਸ ਦੀ ਸ਼ੁਰੂਆਤ 11 ਮਈ ਨੂੰ ਕੁਰੂਕਸ਼ੇਤਰ ਵਿਚ ਜੇਲ ਫਿਲਿੰਗ ਸਟੇਸ਼ਨ ਖੋਲ ਕੇ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਚੌਧਰੀ ਰਣਜੀਤ ਸਿੰਘ ਨੇ ਅੱਜ ਇੱਥੇ ਆਪਣੇ ਦਫਤਰ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ।
ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਇੰਨ੍ਹਾਂ ਜੇਲ ਫਿਲਿੰਗ ਸਟੇਸ਼ਨਾਂ ਦੇ ਲਈ ਪਹਿਲਾਂ ਜੇਲਰ ਵੱਲੋਂ ਕੈਦੀਆਂ ਦੀ ਸਿਖਲਾਈ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਉਨ੍ਹਾਂ ਦੇ ਕਾਰਜ ਵਿਹਾਰ ਦੇ ਆਧਾਰ ‘ਤੇ ਡਿਊਟੀ ਰੋਟੇਟ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਕੁਰੂਕਸ਼ੇਤਰ ਵਿਚ ਜੇਲ ਫਿਲਿੰਗ ਸਟੇਸ਼ਨ ਦੇ ਕੰਮ ਪ੍ਰਦਰਸ਼ਨ ਬਾਅਦ 10 ਹੋਰ ਥਾਵਾਂ ‘ਤੇ ਜੇਲ ਫਿਲਿੰਗ ਸਟੇਸ਼ਨ ਖੋਲੇ ਜਾਣਗੇ ਜਿਨ੍ਹਾਂ ਵਿਚ ਅੰਬਾਲਾ, ਯਮੁਨਾਨਗਰ, ਕਰਨਾਲ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਭਿਵਾਨੀ, ਜੀਂਦ ਅਤੇ ਹਿਸਾਰ ਵਿਚ ਦੋ ਸਥਾਨ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਯੋਜਨਾ ਦਾ ਉਦੇਸ਼ ਕੈਦੀਆਂ ਨੂੰ ਵੀ ਆਮ ਸਮਾਜ ਦਾ ਹਿੱਸਾ ਬਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਇੰਨ੍ਹਾਂ ਫਿਲਿੰਗ ਸਟੇਸ਼ਨਾਂ ‘ਤੇ ਤੇਲ ਭਰਵਾਉਣ ਆਉਣਗੇ ਤਾਂ ਦੇਖਣਗੇ ਕਿ ਕੈਦੀ ਵੀ ਆਮ ਜਨਤਾ ਵਾਗੁੰ ਕੰਮ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹੋਰ ਕੈਦੀਆਂ ਨੂੰ ਵੀ ਸੰਦੇਸ਼ ਦੇਣਾ ਹੈ ਕਿ ਊਹ ਵੀ ਆਪਣੇ ਵਿਹਾਰ ਵਿਚ ਬਦਲਾਅ ਲਿਆਉਣ।
ਸੂਬੇ ਵਿਚ ਬਿਜਲੀ ਦੀ ਉਪਲਬਧਤਾ ਦੇ ਬਾਰੇ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਗਰਮੀ ਦੇ ਬਾਵਜੂਦ 1 ਮਈ ਦੇ ਬਾਅਦ ਸ਼ਹਿਰੀ ਖੇਤਰ ਵਿਚ ਕੋਈ ਕੱਟ ਨਹੀਂ ਲਗਿਆ, ਜਦੋਂ ਕਿ ਉਦਯੋਗਿਕ ਖੇਤਰ ਵਿਚ ਤਕਨੀਕੀ ਕਾਰਨ ਦੇ ਚਲਦੇ ਕੁੱਝ ਕੱਟ ਲਗਾਉਣੇ ਪੈਂਦੇ ਹਨ। ਅਡਾਨੀ ਗਰੁੱਪ ਤੋਂ 500 ਮੇਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਇਸ ਤੋਂ ਇਲਾਵਾ, 600 ਮੇਗਾਵਾਟ ਅਗਲੇ ਹਫਤੇ ਤਕ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਅੱਜ 26 ਮਈ ਤਕ ਸਾਰੇ ਸਰੋਤਾਂ ਤੋਂ 7050 ਮੇਗਾਵਾਟ ਬਿਜਲੀ ਉਪਲਬਧ ਹੈ। ਇਸ ਤੋਂ ਇਲਾਵਾ, ਕੱਲ 7168 ਮੇਗਾਵਾਟ ਬਿਜਲੀ ਦੀ ਮੰਗ ਸੀ, ਜਿਸ ਵਿੱਚੋਂ 6246 ਮੇਗਾਵਾਟ ਯਾਨੀ 1499 ਲੱਖ ਯੂਨਿਟ ਦੀ ਸਪਾਈ ਕੀਤੀ ਗਈ ਜੋ ਪਿਛਲੇ ਸਾਲ ਦੀ ਤੁਲਣਾ ਵਿਚ 10.38 ਫੀਸਦੀ ਵੱਧ ਰਹੀ।
ਨਾਸਿਕ ਵਿਚ 3000 ਮੇਗਾਵਾਟ ਪਲਾਂਟ ਦੇ ਬਾਰੇ ਵਿਚ ਪੁੱਛੇ ਇਕ ਹੋਰ ਸੁਆਲ ਦੇ ਜਵਾਬ ਵਿਚ ਬਿਜਲੀ ਮੰਤਰੀ ਨੇ ਕਿਹਾ ਕਿ ਨਾਸਿਕ ਦੀ ਇਕਾਈ ਨੂੰ ਖਰੀਦਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਬਿਜਲੀ ਮੰਤਰੀ ਨੇ ਇਕ ਹੋਰ ਸੁਆਲ ਦੇ ਜਵਾਬ ਵਿਚ ਕਿਹਾ ਕਿ 2000 ਮੇਗਾਵਾਟ ਵੱਧ ਬਿਜਲੀ ਦੇ ਪ੍ਰਬੰਧ ਵੀ ਕੀਤੇ ਗਏ ਹਨ, ਜਿਨ੍ਹਾ ਵਿੱਚੋਂ ਅਡਾਨੀ ਗਰੁੱਪ ਤੋਂ 600 ਮੇਗਾਵਾਟ, ਖੇਦੜ ਦੀ ਦੂਜੀ ਇਕਾਈ ਤੋਂ 600 ਮੇਗਾਵਾਟ 30 ਜੂਨ ਤਕ, ਮੱਧਮ ਸਮੇਂ ਬਿਜਲੀ ਖਰੀਦ ਸਮਝੌਤੇ ਦੇ ਤਹਿਤ 19 ਜੂਨ ਤਕ ਛਤੀਸਗੜ੍ਹ ਤੋਂ 350 ਮੇਗਾਵਾਟ ਤੇ ਮੱਧ ਪ੍ਰਦੇਸ਼ ਤੋਂ 150 ਮੇਗਾਵਾਟ ਅਤੇ 300 ਮੇਗਾਵਾਟ ਦੀ ਬੈਕਿੰਗ ਵਿਵਸਥਾ ਸ਼ਾਮਿਲ ਹੈ।
ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਵੱਧਦੇ ਸ਼ਹਿਰੀਕਰਣ ਤੇ ਉਦਯੋਗਿਕੀਕਰਣ ਦੇ ਕਾਰਨ ਬਿਜਲੀ ਦੀ ਮੰਗ ਵਧੀ ਹੈ। ਅੱਜ ਦੇ ਯੁੱਗ ਵਿਚ ਮਨੁੱਖ ਵੀ ਆਰਾਮਪ੍ਰਸਤ ਜਿੰਦਗੀ ਜੀਣ ਦਾ ਆਦੀ ਹੋ ਚੁੱਕਾ ਹੈ ਤਾਂ ਬਿਜਲੀ ਦੀ ਮੰਗ ਵੱਧਣਾ ਤਾਂ ਲਾਜਮੀ ਹੈ। ਸਾਡਾ ਯਤਨ ਹੈ ਕਿ ਸੂਬੇ ਵਿਚ ਬਿਜਲੀ ਦੀ ਕਮੀ ਨਾ ਰਹੇ। ਸਿਰਸਾ ਦੇ ਓਡਾ ਵਿਚ 29 ਮਈ ਨੂੰ ਹੋਣ ਵਾਲੀ ਰੈਲੀ ਦੇ ਬਾਰੇ ਪੁੱਛੇ ਜਾਣ ‘ਤੇ ਬਿਜਲੀ ਮੰਤਰੀ ਨੇ ਕਿਹਾ ਕਿ ਇਸ ਰੈਲੀ ਵਿਚ 50000 ਤੋਂ ਵੱਧ ਲੋਕ ਆਉਣਗੇ। ਉਨ੍ਹਾਂ ਨੇ ਕਿਹਾ ਕਿ ਊਹ 1962 ਤੋਂ ਦੇਖਦੇ ਆ ਰਹੇ ਹਨ ਕਿ ਅਕਸਰ ਮਈ-ਜੂਨ ਵਿਚ ਹੀ ਰਾਜਨੀਤਿਕ ਰੈਲੀਆਂ ਵੱਧ ਕੀਤੀਆਂ ਜਾਂਦੀਆਂ ਹਨ। ਕਿਉਂਕਿ ਇਸ ਦੌਰਾਨ ਕਿਸਾਨਾਂ ਦੇ ਕੋਲ ਵੀ ਖੇਤੀ ਦਾ ਕੰਮ ਘੱਟ ਹੁੰਦਾ ਹੈ, ਜਦੋਂ ਕਿ ਸ਼ਹਿਰੀ ਲੋਕ ਦਿਨ ਵਿਚ ਆਪਣੇ -ਆਪਣੇ ਕੰਮਾਂਕਾਰਾਂ ਵਿਚ ਰੁੱਝੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਵੈਸੇ ਤਾਂ ਓਡਾਂ ਡਬਵਾਲੀ ਵਿਧਾਨਸਭਾ ਖੇਤਰ ਦੇ ਤਹਿਤ ਆਉਂਦਾ ਹੈ। ਇਹ ਭਾਜਪਾ ਦੀ ਪ੍ਰਗਤੀ ਰੈਲੀ ਹੈ। ਸਰਕਾਰ ਵਿਚ ਮੰਤਰੀ ਹੋਣ ਦੇ ਨਾਤੇ ਉਹ ਵੀ ਇਸ ਬੈਲੀ ਵਿਚ ਹਿੱਸਾ ਲੈਣਗੇ।
ਸੂਬੇ ਵਿਚ 29 ਮਈ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਰੈਲੀਆਂ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਕਿਸੇ ਨੂੰ ਰੈਲੀ ਕਰਨ ਦਾ ਅਧਿਕਾਰ ਹੈ। ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਪ੍ਰਸਿੱਧੀ ਵੱਧਦੀ ਜਾ ਰਹੀ ਹੈ ਅਤੇ ਦੇਸ਼ ਤੇ ਸੂਬੇ ਵਿਚ ਹਰ ਵਿਅਕਤੀ ਦਾ ਭਰੋਸਾ ਰੋਜਾਨਾ ਭਾਜਪਾ ਵੱਲ ਵੱਧਦਾ ਜਾ ਰਿਹਾ ਹੈ। ਚੌਧਰੀ ਰਣਜੀਤ ਸਿੰਘ ਨੇ ਇਕ ਹੋਰ ਸੁਆਲ ਦੇ ਜਵਾਬ ਵਿਚ ਕਿਹਾ ਕਿ ਜਿਸ ਤਰ੍ਹਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਪਹਿਲਾਂ ਬਰਲਿਨ ਅਤੇ ਹੁਣ ਹਾਲ ਹੀ ਵਿਚ ਕਵਾਡ ਸਮੇਲਨ ਵਿਚ ਜੋਰਦਾਰ ਸਵਾਗਤ ਹੋਇਆ ਹੈ, ਉਸ ਨੂੰ ਦੇਖਕੇ ਅਜਿਹਾ ਲੱਗ ਰਿਹਾ ਹੈ ਕਿ ਦੇਸ਼ ਦੀ ਰਾਜਨੀਤੀ ਵਿਚ ਕਈ ਸਾਲਾਂ ਤਕ ਕੋਈ ਵੈਕਯੂਮ ਨਹੀਂ ਆਉਣ ਵਾਲਾ ਹੈ।
Share the post "ਜੇਲ ਸੁਧਾਰਾਂ ਵਿਚ ਹਰਿਆਣਾ ਦੀ ਅਨੋਖੀ ਪਹਿਲ,ਸੂਬੇ ਦੀਆਂ 11 ਜੇਲਾਂ ’ਚ ਖੁਲਣਗੇ ਪੈਟਰੋਲ ਪੰਪ"