ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਪਦਮਸ੍ਰੀ ਰਜਿੰਦਰ ਗੁਪਤਾ ਚੇਅਰਮੈਨ ਟ੍ਰਾਈਡੈਂਟ ਗਰੁੱਪ ਨੂੰ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਕਰਵਾਈ ਗਈ ਅਪਣੀ ਪਹਿਲੀ ਕਨਵੋਕੇਸਨ ਦੌਰਾਨ ਆਨਰੇਰੀ ਡਾਕਟਰੇਟ ਆਨਰੇਸ ਕੈਸਾ ਨਾਲ ਸਨਮਾਨਿਤ ਕੀਤਾ ਗਿਆ। ਦਸਣਾ ਬਣਦਾ ਹੈ ਕਿ ‘ਇੰਡੀਅਨ ਟੈਕਸਟਾਈਲ ਐਂਡ ਪੇਪਰ ਇੰਡਸਟਰੀ‘ ਵਿੱਚ, ਰਜਿੰਦਰ ਗੁਪਤਾ ਇੱਕ ਬੇਮਿਸਾਲ, ਉੱਦਮੀ ਹਨ, ਜਿਨ੍ਹਾਂ ਨੇ ਭਾਰਤੀ ਟੈਕਸਟਾਈਲ ਉਦਯੋਗ ਨੂੰ ਵਿਸਵ ਪੱਧਰ ‘ਤੇ ਲਿਜਾਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੂੰ ਅੱਜ ਇਹ ਸਨਮਾਨ ਉਨ੍ਹਾਂ ਦੀਆਂ ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਲਈ ਦਿੱਤਾ ਗਿਆ।ਉਨ੍ਹਾਂ ਨੂੰ ਇਹ ਐਵਾਰਡ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਹਾਜਰੀ ਵਿੱਚ ਪ੍ਰਦਾਨ ਕੀਤਾ ਗਿਆ।ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਦੀ ਅਗਵਾਈ ਵਿੱਚ, ਟਰਾਈਡੈਂਟ ਗਰੁੱਪ ਨੂੰ ਡਨ ਐਂਡ ਬ੍ਰੈਡਸਟ੍ਰੀਟ, ‘ਭਾਰਤ ਦੀਆਂ ਚੋਟੀ ਦੀਆਂ 500 ਕੰਪਨੀਆਂ – 2021‘ ਵਿੱਚ ਮਾਨਤਾ ਦਿੱਤੀ ਗਈ ਹੈ। ਡਨ ਐਂਡ ਬ੍ਰੈਡਸਟ੍ਰੀਟ ਇੱਕ ਪ੍ਰਮੁੱਖ ਗਲੋਬਲ ਡਾਟਾ ਵਿਸਲੇਸਣ ਕੰਪਨੀ ਹੈ। ਟ੍ਰਾਈਡੈਂਟ ਗਰੁੱਪ ਨੂੰ ਇਕਨਾਮਿਕ ਟਾਈਮਜ ਦੁਆਰਾ ‘ਔਰਤਾਂ ਲਈ ਸਰਵੋਤਮ ਕਾਰਜ ਸਥਾਨਾਂ‘ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ। ਪਦਮਸ੍ਰੀ ਰਜਿੰਦਰ ਗੁਪਤਾ ਵਰਤਮਾਨ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ ਲਈ ਫੈਡਰੇਸਨ ਆਫ ਇੰਡੀਅਨ ਚੈਂਬਰਜ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਸਲਾਹਕਾਰ ਕੌਂਸਲ ਦੇ ਚੇਅਰਮੈਨ ਹਨ, ਉਹ ਬੋਰਡ ਆਫ ਗਵਰਨਰਜ – ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ (ਡੀਮਡ ਯੂਨੀਵਰਸਿਟੀ) ਦੇ ਚੇਅਰਮੈਨ ਵੀ ਹਨ। ਸ੍ਰੀ ਰਜਿੰਦਰ ਗੁਪਤਾ ਕਲੀਵਲੈਂਡ ਕਲੀਨਿਕ ਇੰਟਰਨੈਸਨਲ ਲੀਡਰਸਿਪ ਬੋਰਡ ਦੇ ਇੱਕ ਸਰਗਰਮ ਮੈਂਬਰ ਦੇ ਰੂਪ ਵਿੱਚ 3392 ਦੀਆਂ ਅੰਤਰਰਾਸਟਰੀ ਗਤੀਵਿਧੀਆਂ ਅਤੇ ਰਣਨੀਤੀਆਂ, ਖਾਸ ਕਰਕੇ ਭਾਰਤ ਦੇ ਸੰਦਰਭ ਵਿੱਚ, ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 3392 ਵਿੱਚ ਸਾਮਲ ਹੋਣ ਤੋਂ ਬਾਅਦ, ਉਹ ਸਿਹਤ ਸੰਭਾਲ, ਖੋਜ, ਡਾਕਟਰੀ ਸਿੱਖਿਆ ਅਤੇ ਮਰੀਜਾਂ ਦੀ ਦੇਖਭਾਲ ਵਿੱਚ ਫਿਜਿਸੀਅਨ ਲੀਡਰਸ ਨਾਲ ਸਰਗਰਮੀ ਨਾਲ ਸਹਿਯੋਗ ਕਰ ਰਹੇ ਹਨ ।
Share the post "ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ"