ਮਾਨਸਾ, 5 ਸਤੰਬਰ: ਪੰਜਾਬ ਸਰਕਾਰ ਵੱਲੋੰ ਮਿਹਨਤਕਸ਼ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਦੀ ਨੀਅਤ ਨਾਲ਼ ਲਾਗੂ ਕੀਤੇ ਕਾਲੇ ਕਾਨੂੰਨ ‘ਐਸਮਾਂ’ ਦੇ ਵਿਰੋਧ ਵਜੋਂ ਅੱਜ ਰੈਗੂਲਰ ਅਤੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਆਦਿ ਥਾਵਾਂ ‘ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਰੈਲੀਆਂ ਕੀਤੀਆਂ ਗਈਆਂ।
ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ ਮਾਰਿਆ ਧਰਨਾ
ਇਸ ਸਮੇਂ ਮਾਨਸਾ ਵਿਖੇ ਸਤਵਿੰਦਰ ਸਿੰਘ ਸਰਕਲ ਸੱਕਤਰ ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਸਰਕਲ ਬਠਿੰਡਾ, ਸਤਿਨਾਮ ਸਿੰਘ ਖਿਆਲਾ ਜਲ ਸਪਲਾਈ ਐਂਡ ਸੈਨੀਟੇਸ਼ਨ ਠੇਕਾ ਵਰਕਰ ਯੂਨੀਅਨ ਰਜਿਸਟਰਡ ਨੰਬਰ 31,ਗੁਰਬੰਤ ਸਿੰਘ ਸੱਕਤਰ ਪੈਨਸ਼ਨਰ ਐਸੋਸੀਏਸ਼ਨ ਅਜਾਦ ਡਵੀਜਨ ਮਾਨਸਾ, ਲੈਹਰਾ ਮੁਹੱਬਤ ਥਰਮਲ ਪਲਾਂਟ ਹਾਜ਼ਿਰ ਆਗੂਆਂ ਪ੍ਰਧਾਨ ਜਗਰੂਪ ਸਿੰਘ ਪ੍ਰਧਾਨ ਲੈਹਰਾ ਮੁਹੱਬਤ ਥਰਮਲ ਪਲਾਟ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,
ਅਧਿਆਪਕ ਦਿਵਸ ’ਤੇ ਡੀ.ਟੀ.ਐੱਫ. ਨੇ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਰੈਲੀ ਕਰਕੇ ਫੂਕੀ ਪੰਜਾਬ ਸਰਕਾਰ ਦੀ ਅਰਥੀ
ਜਗਜੀਤ ਸਿੰਘ ਸਿੱਧੂ ਸੂਬਾ ਆਗੂ ਇਨਕਲਾਬੀ ਕੇਂਦਰ ਪੰਜਾਬ,ਪਰਮਿੰਦਰ ਸਿੰਘ ਸਬ-ਡਵੀਜ਼ਨ ਪ੍ਰਧਾਨ ਅਤੇ ਹਰਬੰਸ ਸਿੰਘ ਸ਼ਹਿਰੀ ਸਬ-ਡਵੀਜ਼ਨ ਪ੍ਰਧਾਨ ਟੀ. ਐੱਸ.ਯੂ.ਭੰਗਲ,ਹਰਜਸ਼ ਸਿੰਘ ਮਹਿਰਾਜ਼ ਡਵੀਜ਼ਨ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਪੰਜਾਬ, ਬੁਢਲਾਡਾ ਵਿਖੇ ਟੀ, ਐਸ,ਯੂ ਦੇ ਡਵੀਜ਼ਨ ਪ੍ਰਧਾਨ ਰਮਨ ਕੁਮਾਰ, ਸਰਦੂਲਗੜ੍ਹ ਵਿਖੇ ਟੀ, ਐਸ, ਯੂ ਆਗੂ ਗੁਰਜੰਟ ਸਿੰਘ, ਪਾਵਰਕੌਮ ਐਂਡ ਟਰਾਸਕੋ ਠੇਕਾ ਵਰਕਰ ਯੂਨੀਅਨ ਦੇ ਆਗੂ ਬਿੰਦਰ ਸਿੰਘ ਤੇ ਰਵੀ, ਬਠਿੰਡਾ ਵਿਖੇ ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਦੇ ਸੂਬਾ ਮੀਤ ਪ੍ਰਧਾਨ ਚੰਦਰ ਪ੍ਰਸ਼ਾਦ ਸ਼ਰਮਾ,
ਠੇਕਾ ਮੁਲਾਜਮ ਸੰਘਰਸ ਮੋਰਚੇ ਤੇ ਟੀ. ਐਸ. ਯੂ ਵਲੋਂ ਐਸਮਾਂ ਦਾ ਕੀਤਾ ਤਿੱਖਾ ਵਿਰੋਧ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਗੁਰਵਿੰਦਰ ਸਿੰਘ ਪੰਨੂ,ਖੁਸਦੀਪ ਸਿੰਘ, ਰਾਜਿੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਰੈਗੂਲਰ,ਆਊਟਸੋਰਸ਼ਡ/ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਸਮੇਤ ਸਮੂਹ ਮਿਹਨਤਕਸ਼ ਤਬਕਾ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਮਾਰ ਤੋਂ ਨਹੀਂ ਬਚਿਆ,ਇਹ ਸਾਰੇ ਹੀ ਹਿੱਸੇ ਕਾਰਪੋਰੇਟ-ਪੱਖੀ ਲੁੱਟ ਅਤੇ ਮੁਨਾਫ਼ੇ ਦੀਆ ਲੋੜਾਂ ਵਿੱਚੋਂ ਤਹਿ ਕੀਤੀਆਂ ਨੀਤੀਆਂ ਦੀ ਬੇਰਹਿਮ ਲੁੱਟ ਦਾ ਸੇਕ ਹੰਢਾ ਰਹੇ ਹਨ।
Share the post "ਟੀਐਸਯੂ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ’ਐਸਮਾ’ ਦੇ ਵਿਰੋਧ ’ਚ ਮਾਨਸਾ ਵਿਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ"