ਸੁਖਜਿੰਦਰ ਮਾਨ
ਬਠਿੰਡਾ, 5 ਸਤੰਬਰ :ਪੰਜਾਬ ਸਰਕਾਰ ਵੱਲੋੰ ਸਮੂਹ ਮਿਹਨਤਕਸ਼ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਦੀ ਨੀਅਤ ਨਾਲ਼ ਲਾਗੂ ਕੀਤੇ ਕਾਲੇ ਕਾਨੂੰਨ ‘ਐਸਮਾਂ’ ਖਿਲਾਫ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਤੇ ਟੀ ਐਸ ਯੂ ਵੱਲੋ ਅੱਜ ਬਠਿੰਡਾ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਰੋਸ਼ ਮੁਜਾਹਰਾ ਕੀਤਾ ਗਿਆ।
ਖੇਡਾਂ ਵਤਨ ਪੰਜਾਬ ਦੀਆਂ: ਵਿਧਾਇਕ ਅਮਿਤ ਰਤਨ ਕੋਟ ਫੱਤਾ ਨੇ ਦੂਜੇ ਦਿਨ ਖੇਡਾਂ ਦਾ ਕੀਤਾ ਆਗਾਜ
ਜਥੇਬੰਦੀ ਦੇ ਆਗੂਆਂ ਹਰਜਿੰਦਰ ਸਿੰਘ ਗੁਰਵਿੰਦਰ ਪੰਨੂ ਚੰਦਰ ਕੁਮਾਰ ਸੰਦੀਪ ਖਾਨ ਤੇ ਅਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਰੈਗੂਲਰ, ਆਊਟਸੋਰਸ਼ਡ/ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਸਮੇਤ ਸਮੂਹ ਮਿਹਨਤਕਸ਼ ਤਬਕਾ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਮਾਰ ਤੋਂ ਨਹੀਂ ਬਚਿਆ,ਇਹ ਸਾਰੇ ਹੀ ਹਿੱਸੇ ਕਾਰਪੋਰੇਟ-ਪੱਖੀ ਲੁੱਟ ਅਤੇ ਮੁਨਾਫ਼ੇ ਦੀਆ ਲੋੜਾਂ ਵਿੱਚੋਂ ਤਹਿ ਕੀਤੀਆਂ ਨੀਤੀਆਂ ਦੀ ਬੇਰਹਿਮ ਮਾਰ ਦਾ ਸੇਕ ਹੰਢਾ ਰਹੇ ਹਨ।
ਵਿਸ਼ਵ ਅਧਿਆਪਕ ਦਿਵਸ ’ਤੇ ਵੋਕੇਸ਼ਨਲ ਅਧਿਆਪਕਾਂ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦਾ ਕੀਤਾ ਘਿਰਾਓ
ਇੱਕ ਪਾਸੇ ਪੱਕੇ ਕੰਮ ਖੇਤਰ ਵਿੱਚ ਪੱਕੇ ਰੋਜ਼ਗਾਰ ਦੀ ਨੀਤੀ ਨੂੰ ਰੱਦ ਕਰਕੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਤਨਖਾਹ ਕਾਨੂੰਨ ਵਿੱਚ ਸੋਧ ਕਰਕੇ ਮੁਨਾਫ਼ੇ ਨੂੰ ਮੁੱਖ ਰੱਖਕੇ ਤਹਿ ਨਿਗੁਣੀਆਂ ਉਜ਼ਰਤਾਂ ਲਾਗੂ ਕਰਕੇ ਠੇਕਾ ਮੁਲਾਜ਼ਮਾਂ ਦੀ ਬੇਰਹਿਮ ਲੁੱਟ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੱਕੀ ਭਰਤੀ ਤੇ ਪਾਬੰਦੀ ਲਾਕੇ ਪਰਖ਼ ਕਾਲ ਨੂੰ ਲੁੱਟ ਦੀ ਲੋੜ ਮੁਤਾਬਿਕ ਲੰਬਾ ਕਰਕੇ ਉੱਚ ਯੋਗਤਾ ਰੱਖਦੇ ਮੁਲਾਜ਼ਮਾਂ ਨੂੰ ਹੇਠਲੇ ਅਹੁਦਿਆਂ ਤੇ ਭਰਤੀ ਕਰਕੇ ਘੱਟ ਤਨਖਾਹ ਤੇ ਵਾਧੂ ਕੰਮ ਲੈਣ ਦੀ ਮੁਨਾਫ਼ੇ ਦੀ ਨੀਤੀ ਲਾਗੂ ਕੀਤੀ ਹੋਈ ਹੈ।
ਆਗੂਆਂ ਨੇ ਕਿਹਾ ਕਿ ਅੱਜ ਦਾ ਇਹ ਸੰਘਰਸ਼ ਸੱਦਾ ਸਿਰਫ਼ ਸਰਕਾਰ ਨੂੰ ਜਬਰ ਅਤੇ ਧੋਖੇ ਦਾ ਕਾਰਪੋਰੇਟ ਪੱਖੀ ਸੇਵਾ ਦਾ ਰਾਹ ਛੱਡਕੇ ਮੁਲਾਜ਼ਮ ਮੰਗਾਂ ਦਾ ਹੱਲ ਕਰਨ ਲਈ ਸਰਕਾਰ ਨੂੰ ਇੱਕ ਸੁਣਾਉਣੀ ਹੈ,ਜੇਕਰ ਪੰਜਾਬ ਸਰਕਾਰ ਨੇ ਇਸ ਸੰਘਰਸ਼ ਤੋਂ ਸਬਕ ਲੈਕੇ ਕੋਈ ਹਾਂ ਪੱਖੀ ਹੁੰਗਾਰਾ ਨਾ ਭਰਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੇ ਘੇਰੇ ਨੂੰ ਹੋਰ ਵੀ ਵਿਸ਼ਾਲ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
Share the post "ਠੇਕਾ ਮੁਲਾਜਮ ਸੰਘਰਸ ਮੋਰਚੇ ਤੇ ਟੀ. ਐਸ. ਯੂ ਵਲੋਂ ਐਸਮਾਂ ਦਾ ਕੀਤਾ ਤਿੱਖਾ ਵਿਰੋਧ"