Punjabi Khabarsaar
ਮੁਲਾਜ਼ਮ ਮੰਚ

ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਸਰਕਲ ਬਠਿੰਡਾ ਦੀ ਮੀਟਿੰਗ ਹੋਈ

ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ,25 ਜੁਲਾਈ: ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਸਰਕਲ ਬਠਿੰਡਾ ਦੀ ਮੀਟਿੰਗ ਸਰਕਲ ਪ੍ਰਧਾਨ ਚੰਦਰ ਪ੍ਰਸ਼ਾਦ ਸ਼ਰਮਾ ਦੀ ਪ੍ਰਧਾਨਗੀ ਹੇਠ ਮੌੜ ਵਿਖੇ ਹੋਈ। ਮੀਟਿੰਗ ਵਿੱਚ ਸਰਕਲ ਵਰਕਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਡਵੀਜ਼ਨਾ ਦੇ ਸੱਕਤਰ ਤੇ ਸਬਡਵੀਜ਼ਨਾ ਦੇ ਪ੍ਰਧਾਨ ਸੱਕਤਰ ਸ਼ਾਮਲ ਹੋਏ।ਸਰਕਲ ਪ੍ਰਧਾਨ ਚੰਦਰ ਪ੍ਰਸ਼ਾਦ ਸ਼ਰਮਾ ਤੇ ਸਰਕਲ ਸਕੱਤਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕੌਮ ਐਂਡ ਟਰਾਸਕੋ ਦੀ ਮੈਨੇਜਮੈਂਟ ਦੇ ਮੁਲਾਜ਼ਮਾਂ ਤੇ ਲੋਕ ਵਿਰੋਧੀ ਨੀਤੀ ਫ਼ੈਸਲਿਆਂ ਖਿਲਾਫ ਵੱਡੀ ਪੱਧਰ ਤੇ ਰੋਸ ਪਿਆ ਜਾ ਰਿਹਾ ਹੈ। ਮੀਟਿੰਗ ਚ, ਸ਼ਾਮਲ ਆਗੂਆਂ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਸੂਬਾ ਕਮੇਟੀ ਵੱਲੋਂ ਕੀਤੇ ਫੈਸਲੇ ਨੂੰ ਲਾਗੂ ਕਰਨ ਦਾ ਫੈਸਲਾ ਲੈਂਦਿਆਂ,ਹੜ ਪ੍ਰਭਾਵਿਤ ਇਲਾਕਿਆਂ ਦਾ ਨਿਸ਼ਾਨਦੇਹੀ ਕਰਨ ਤੇ ਸੂਬਾ ਕਮੇਟੀ ਵਲੋਂ ਲਾਇਆ ਫੰਡ ਇਸੇ ਮਹੀਨੇ ਜਮਾਂ ਕਰਵਾਉਣ ਤੇ ਮਹਿਕਮੇ ਵੱਲੋਂ ਇੱਕ ਦਿਨ ਦੀ ਤਨਖਾਹ ਕਟੌਤੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਲ ਸਬਡਵੀਜ਼ਨਾ ਤੇ ਡਵੀਜਨਾ ਦੇ ਆਗੂਆਂ ਨੇ ਵਿਚਾਰ ਰੱਖਦਿਆਂ ਸੂਬਾ ਵਰਕਿੰਗ ਵੱਲੋਂ ਹੜ ਪੀੜਤਾਂ ਦੀ ਆਪਣੀ ਪੱਧਰ ਸਹਾਇਤਾ ਕਰਨ ਦੇ ਫ਼ੈਸਲੇ ਨੂੰ ਪੰਜਾਬ ਸਰਕਾਰ ਦੇ ਸਹਾਇਤਾ ਕਰਨ ਦੇ ਅਪਣਾਏ ਤੌਰ ਤਰੀਕਿਆਂ ਨੂੰ ਵੇਖਦਿਆਂ ਦਰੁਸਤ ਤੇ ਢੁੱਕਵਾਂ ਦੱਸਦਿਆ ਲਾਗੂ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਵਿਕਾਸ ਫੰਡ ਦੇ ਨਾ ਤੇ ਬਿਜਲੀ ਮੁਲਾਜ਼ਮਾਂ ਦੀ 200 ਰੁਪਏ ਮਹੀਨਾ ਕੀਤੀ ਜਾ ਰਹੀ ਕਟੌਤੀ ਬੰਦ ਕਰਨ ਤੇ ਰਿਟਾਇਰ ਮੁਲਾਜ਼ਮ ਤੇ ਇਹ ਫੈਸਲਾ ਲਾਗੂ ਕਰਨ ਲਈ ਚੁੱਕੇ ਕਦਮਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪੰਜਾਬ ਸਰਕਾਰ ਦੀ ਨੀਤੀ ਤਹਿਤ ਮਹਿਕਮੇ ਦੀ ਮੈਨੇਜਮੈਂਟ ਵਲੋਂ ਚੁੱਕੇ ਜਾ ਰਹੇ ਲੋਕਾਂ ਤੇ ਮੁਲਾਜ਼ਮਾਂ ਵਿਰੋਧੀ ਕਦਮਾਂ, ਰੈਗੂਲਰ ਮੁਲਾਜ਼ਮਾਂ ਦੀਆਂ ਮੰਨੀਆਂ ਵਾਜਬ ਤੇ ਹੱਲ ਹੋਣ ਯੋਗ ਮੰਗਾਂ ਦਾ ਵੀ ਹੱਲ ਕਰਨ ਦੀ ਬਜਾਏ ਸੰਘਰਸ਼ਸ਼ੀਲ ਜੱਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਦੇ ਆਗੂਆਂ ਦੀ ਵਿਕਟੇਮਾਈਜੇਸਨ ਕਰਨੀ ਤੇ ਵਾਰ ਵਾਰ ਮੀਟਿੰਗ ਵਿੱਚ ਭੋਰੇ ਦੇ ਵੀ ਹੱਲ ਨਾ ਕਰਨੀ, ਠੇਕਾ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਨਾਲ ਵਾਰ ਮੀਟਿੰਗਾ ਦਾ ਸਮਾਂ ਦੇਕੇ ਮੁੱਖ ਮੰਤਰੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਤੇ ਨਾ ਹੀ ਉਨਾਂ ਦੀਆਂ ਢੁੱਕਵੀਆਂ ਮੰਗਾਂ ਦਾ ਹੱਲ ਕਰਨਾ,ਸੀ,ਆਰ, ਏ 295/19 ਅਧੀਨ ਭਰਤੀ ਸਹਾਇਕ ਲਾਈਮੈਨਾ ਦੇ ਤਜਰਬਾ ਸਰਟੀਫਿਕੇਟਾਂ ਨੂੰ ਬਹਾਨਾ ਬਣਾਕੇ ਕੁਝ ਤੇ ਪੁਲਿਸ ਕੇਸ ਦਰਜ ਕਰਕੇ ਨੋਕਰੀ ਤੋਂ ਲਾਂਭੇ ਕਰਨਾ ਤੇ ਬਾਕੀਆਂ ਦੇ ਪਰਖ ਕਾਲ ਸਮਾਂ ਪੂਰਾ ਹੋਣ ਦੇ ਬਾਵਜੂਦ ਉਹਨਾਂ ਦੇ ਬਣਦੇ ਬੈਨੀਫਿੱਟ ਨਾ ਦੇਣਾ,ਵਰਕਲੋਡ ਵੱਧਣ ਤੇ ਬਿਜਲੀ ਖੇਤਰ ਵਿੱਚ ਸਿਸਟਮ ਦੇ ਸਰਕਾਰ ਤੇ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਕਾਰਨ ਗੁੰਲਝਣਦਾਰ ਹੋ ਜਾਣ ਦੇ ਬਾਵਜੂਦ ਲੌੜੀਦੀ ਭਰਤੀ, ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਲੌੜੀਦੀ ਆ ਸਹੂਲਤਾਂ ਦੇਕੇ ਨਾਂ ਕਰਨ, ਮਹਿਕਮੇ ਦੇ ਕੰਮ ਦੌਰਾਨ ਐਕਸੀਡੈਂਟਾ ਦਾ ਸ਼ਿਕਾਰ ਹੋ ਕੇ ਅਪੰਗ ਹੋ ਜਾਣ, ਮੌਤ ਮੰਹੂ ਜਾ ਪੈਣ ਤੇ, ਉਨਾਂ ਦੇ ਪਰਿਵਾਰ ਦੀ ਪੱਕੇ ਮੁਲਾਜ਼ਮਾਂ ਵਾਗ ਮੱਦਦ ਕਰਨ ਤੇ ਨੌਕਰੀ ਦੇਣ ਦੀ ਥਾਂ ਉਨਾਂ ਦੇ ਵਾਰਸਾਂ ਨੂੰ ਹਾਦਸੇ ਲਈ ਨਾਲ ਡਿਊਟੀ ਤੇ ਕੰਮ ਕਰਦੇ ਪੱਕੇ ਕਾਮੇ ਨੂੰ ਜਚਾਇਆ ਜਾਂਦਾ ਹੈ। ਜਿਸ ਦੇ ਕਾਰਨ ਪੱਕੇ ਤੇ ਠੇਕਾ ਕਾਮੇ ਔਖੀਆਂ ਹਾਲਤਾਂ ਵਿੱਚੋਂ ਲੰਘਦਿਆਂ ਸੰਤਾਪ ਭੋਗ ਰਹੇ ਹਨ। ਜੱਥੇਬੰਦੀ ਵੱਲੋਂ ਇੰਨਾ ਹਾਲਤਾਂ ਤੇ ਆਪਣੀਆਂ ਮੰਗਾਂ ਦੇ ਹੱਲ ਲਈ ਵਿਧਾਇਕਾ ਰਾਹੀਂ ਬਿਜਲੀ ਮੰਤਰੀ ਨੂੰ ਯਾਦ ਪੱਤਰ ਦਿੱਤੇ ਜਾਣਗੇ ਤੇ ਮੰਗ ਮਸੱਲਿਆ ਦਾ ਹੱਲ ਨਾ ਕਰਨ ਦੀ ਸਰੂਤ ਬਿਜਲੀ ਮੰਤਰੀ ਦੀ ਕੋਠੀ ਅੱਗੇ ਅਗਸਤ ਮਹੀਨੇ ਚ, ਦਿੱਤੇ ਜਾਣ ਵਾਲੇ ਧਰਨੇ ਚ, ਪੂਰੀ ਤਿਆਰੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਮਨੀਪੁਰ ਚ, ਆਦਿਵਾਸੀ ਔਰਤਾਂ ਨੂੰ ਨਿਰਵਸਤਰ ਕਰਕੇ ਹਜੂਮ ਵੱਲੋਂ ਘਮਾਉਣ ਤੇ ਨੋਜਵਾਨ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਨ ਦੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਇਸ ਖਿਲਾਫ ਕੀਤੇ ਜਾਣ ਵਾਲੇ ਸੰਘਰਸ਼ ਚ, ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ।

Related posts

ਥਰਮਲ ਪਲਾਂਟ ਦੇ ਮੁਲਾਜਮਾਂ ਵੱਲੋਂ ਧਰਨਾ ਅਤੇ ਅਰਥੀ ਫੂਕ ਮੁਜ਼ਾਹਰਾ

punjabusernewssite

ਮੁੱਖ ਮੰਤਰੀ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, 6 ਫੀਸਦੀ ਮਹਿੰਗਾਈ ਭੱਤੇ ਦੀ ਬਕਾਇਆ ਕਿਸ਼ਤ ਜਾਰੀ

punjabusernewssite

ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਦੀ ਹੋਈ ਮੀਟਿੰਗ, ਮੰਤਰੀ ਦੇ ਨਾਂ ਏ ਡੀ ਸੀ ਨੂੰ ਦਿੱਤਾ ਮੰਗ ਪੱਤਰ

punjabusernewssite