ਸੁਖਜਿੰਦਰ ਮਾਨ
ਬਠਿੰਡਾ, 13 ਅਪ੍ਰੈਲ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਡਾ. ਨਸੀਰ ਉਦ-ਦੀਨ ਸੋਫੀ ਅਤੇ ਪ੍ਰੋ. ਸੁਨੀਤਾ ਕੁਮਾਰੀ ਦੀ ਕਿਤਾਬ ਫੈਨੋਟਿਕਸ ਐਂਡ ਗਰਾਮਰ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਾ. ਸਿੱਧੂ ਨੇ ਲੇਖਕਾਂ ਨੂੰ ਕਿਤਾਬ ਦੇ ਰਿਲੀਜ਼ ਹੋਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕਿਤਾਬ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਸਹਾਈ ਹੋਵੇਗੀ। ਉਹਨਾਂ ਦੱਸਿਆ ਕਿ ਹੱਥਲੀ ਕਿਤਾਬ ਨਵੀਂ ਸਿੱਖਿਆ ਨਿਤੀ 2020 ਅਨੁਸਾਰ ਤਿਆਰ ਕੀਤੀ ਗਈ ਹੈ। ਇਸ ਦਾ ਵਿਸ਼ਾ ਵਸਤੂ ਉੱਚ ਕੋਟੀ ਦਾ ਹੈ ਲੇਖਨ ਦੀ ਭਾਸ਼ਾ ਸਰਲ ਹੋਣ ਕਾਰਨ ਪਾਠਕਾਂ ਦੇ ਜਲਦੀ ਸਮਝ ਆਉਣ ਵਾਲੀ ਹੈ। ਇਸ ਮੌਕੇ ਪ੍ਰੋ.(ਡਾ.) ਪੁਸ਼ਪਿੰਦਰ ਸਿੰਘ ਔਲਖ ਅਤੇ ਡਾ. ਸਤਨਾਮ ਸਿੰਘ ਜੱਸਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਾ. ਜੱਸਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅੰਗ੍ਰੇਜ਼ੀ ਭਾਸ਼ਾ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਕਿਤਾਬ ਰਾਹੀਂ ਵਿਦਿਆਰਥੀ ਆਪਣੀ ਗਰਾਮਰ ਅਤੇ ਉਚਾਰਨ ਨੂੰ ਸੁਧਾਰ ਸਕਦੇ ਹਨ। ਕਿਤਾਬ ਪਾਠਕਾਂ ਦੀ ਸੋਚ ਅਤੇ ਕਲਪਨਾ ਨੂੰ ਵਿਸ਼ਾਲ ਕਰਦੀ ਹੈ।
Share the post "ਡਾ. ਨਸੀਰ ਉਦ-ਦੀਨ ਸੋਫੀ ਅਤੇ ਪ੍ਰੋ. ਸੁਨੀਤਾ ਕੁਮਾਰੀ ਦੀ ਕਿਤਾਬ “ਫੋਨੈਟਿਕਸ ਐਂਡ ਗਰਾਮਰ ਦਾ ਲੋਕ ਅਰਪਣ”"