ਨੌਜਵਾਨਾਂ ਨੂੰ ਭਵਿੱਖ ਚ ਹੋਰ ਵਧੀਆ ਟੀਚੇ ਪ੍ਰਾਪਤ ਕਰਨ ਲਈ ਦਿੱਤੀ ਹੱਲਾਸ਼ੇਰੀ ਤੇ ਸਰਟੀਫ਼ਿਕੇਟਾਂ ਨਾਲ ਕੀਤਾ ਸਨਮਾਨਿਤ
ਨੌਜਵਾਨਾਂ ਨੇ 5364 ਮੀਟਰ ਟਰੈਕਿੰਗ ਕਰਕੇ ਬੇਸ ਕੈਂਪ ਪੰਜ ਦਿਨਾਂ ਚ ਕੀਤਾ ਫ਼ਤਹਿ
ਸੁਖਜਿੰਦਰ ਮਾਨ
ਬਠਿੰਡਾ, 2 ਜੂਨ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ 5364 ਮੀਟਰ (17598 ਫੁੱਟ) ਟਰੈਕਿੰਗ ਕਰਕੇ ਪੰਜ ਦਿਨਾਂ ਚ ਮਾਊਂਟ ਐਵਰੈਸਟ ਬੇਸ ਕੈਂਪ ਉੱਤੇ ਝੰਡਾ ਲਹਿਰਾਉਣ ਵਾਲੀ ਪੰਜਾਬ ਦੇ 7 ਨੌਜਵਾਨਾਂ ਦੀ ਟੀਮ ਵਿੱਚ ਸ਼ਾਮਲ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ ਦੀ ਹੌਂਸਲਾਂ-ਅਫ਼ਜਾਈ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਵਿਖੇ ਪਹੁੰਚੇ ਟੀਮ ਚ ਸ਼ਾਮਲ ਜ਼ਿਲ੍ਹੇ ਦੇ ਹੋਣਹਾਰ ਨੌਜਵਾਨ ਰਜਿੰਦਰ ਕੁਮਾਰ, ਪ੍ਰਗਟ ਸਿੰਘ ਤੇ ਅੰਗਰੇਜ਼ ਸਿੰਘ ਨੂੰ ਆਪਣੇ ਹੱਥੀ ਵਿਸ਼ੇਸ਼ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਬੱਚੇ ਮੋਨਿਤ ਅਤੇ ਨਿਤਿਸ਼ ਵੀ ਹਾਜ਼ਰ ਰਹੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਵਲੋਂ ਦਿਖਾਈ ਹਿੰਮਤ ਲਈ “ਦਿਲੋਂ ਪ੍ਰਸੰਸਾਂ“ ਕਰਦਿਆਂ ਭਵਿੱਖ ਵਿੱਚ ਹੋਰ ਵਧੀਆ ਟੀਚੇ ਪ੍ਰਾਪਤ ਕਰਨ ਲਈ ਦਿੱਤੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਆਪ ਅੱਗੇ ਵੀ ਨੌਜਵਾਨ ਪੀੜੀ ਨੂੰ ਅਜਿਹੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕਰਨ।ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਨੌਜਵਾਨਾਂ ਨੇ ਦੱਸਿਆ ਕਿ ਟਰੈਕਿੰਗ ਕੰਪਨੀਆਂ ਇਸ ਨੂੰ 10 ਤੋਂ 12 ਦਿਨਾਂ ਵਿੱਚ ਪੂਰਾ ਕਰਵਾਉਂਦੀਆਂ ਹਨ, ਪਰ ਉਨ੍ਹਾਂ ਵਲੋਂ ਬਿਨਾਂ ਕਿਸੇ ਕੰਪਨੀ ਦੀ ਮਦਦ ਤੋਂ ਬੁਪਸਾ ਤੋਂ ਸ਼ੁਰੂ ਕਰਕੇ ਇਹ ਮਾਊਂਟ ਐਵਰੈਸਟ ਬੇਸ ਕੈਂਪ 5364 ਮੀਟਰ (17598 ਫੁੱਟ) ਟਰੈਕਿੰਗ ਕਰਕੇ ਪੰਜ ਦਿਨਾਂ ਵਿੱਚ ਫ਼ਤਹਿ ਕੀਤਾ। ਉਨ੍ਹਾਂ ਦੱਸਿਆ ਕਿ 6 ਮਾਰਚ ਨੂੰ ਇਹ ਟਰੈਕ ਨੇਪਾਲ ਦੇ ਸੋਲੋਖੁੰਬੂ ਜ਼ਿਲ੍ਹੇ ਦੇ ਬੁਪਸਾ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ 10 ਮਾਰਚ ਨੂੰ ਬੇਸ ਕੈਂਪ ਉੱਤੇ ਤਿਰੰਗਾ ਅਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ।
Share the post "ਡਿਪਟੀ ਕਮਿਸ਼ਨਰ ਨੇ ਮਾਊਂਟ ਐਵਰੈਸਟ ’ਤੇ ਝੰਡਾ ਲਹਿਰਾਉਣ ਵਾਲੇ ਨੌਜਵਾਨਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ"