ਬਠਿੰਡਾ, 24 ਅਕਤੂਬਰ: ਡੀਏਪੀ ਖਾਦ ਦੀ ਘਾਟ ਅਤੇ ਝੋਨੇ ਦੀ ਫਸਲ ਦੀ ਖਰੀਦ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ। ਸੂਬਾ ਆਗੂ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਪਹੁੰਚੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦਸਿਆ ਕਿ ਕਣਕ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਕਿਸਾਨਾਂ ਨੂੰ ਪੂਰੀ ਡੀਏਪੀ ਨਹੀਂ ਮਿਲ ਰਹੀ ਅਤੇ ਜੋ ਮਿਲ ਰਹੀ ਹੈ ਉਸ ਨਾਲ ਦੁਕਾਨਦਾਰ ਅਤੇ ਇਫਕੋ ਵਰਗੇ ਅਦਾਰੇ ਹੋਰ ਰਸਾਇਣਕ ਖਾਦਾ, ਜੈਵਿਕ ਖਾਦਾਂ ਤੇ ਹੋਰ ਤੱਤਾਂ ਦੇ ਥੈਲੇ ਕਿਸਾਨਾਂ ਨੂੰ ਨਾਲ ਖਰੀਦਣ ਲਈ ਮਜਬੂਰ ਕਰਦੇ ਹਨ। ਇਸੇ ਤਰ੍ਹਾਂ ਮੰਡੀਆਂ ਵਿੱਚ ਨਮੀ ਦੇ ਬਹਾਨੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਇਸਤੋਂ ਇਲਾਵਾ ਬਾਰਦਾਨੇ ਦੀ ਵੀ ਘਾਟ ਹੈ ਅਤੇ ਲਿਫਟਿੰਗ ਦੀ ਸਮੱਸਿਆ ਵੀ ਹੈ।
ਪੁਲਿਸ ਮੁਲਾਜਮ ਦਾ ਕਤਲ ਕਰਨ ਵਾਲੇ ਕਬੱਡੀ ਖਿਡਾਰੀ ਕਾਬੂ, ਇਕ ਦੇ ਲੱਤ ਵਿਚ ਵੱਜੀ ਗੋਲੀ
ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ 50% ਡੀਏਪੀ ਖਾਦ ਕੋ ਆਪ੍ਰੇਟਿਵ ਸੋਸਾਈਟੀਆਂ ਅਤੇ ਦੁਕਾਨਦਾਰਾਂ ਕੋਲੇ ਪਹੁੰਚ ਚੁੱਕੀ ਹੈ ਅਤੇ ਹਫਤੇ ਤੱਕ ਹੋਰ ਖਾਦ ਪਹੁੰਚ ਜਾਵੇਗੀ। ਝੋਨੇ ਦੀ ਫਸਲ ਦੀ ਖਰੀਦ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਮੰਡੀ ਵਿਚ ਸਮੱਸਿਆ ਆ ਰਹੀ ਹੈ, ਉਸ ਬਾਰੇ ਸੂਚਨਾ ਉਨ੍ਹਾਂ ਨੂੰ ਦਿੱਤੀ ਜਾਵੇ ਉਹ ਤੁਰੰਤ ਮਸਲਾ ਹੱਲ ਕਰ ਦੇਣਗੇ।
ਪੰਜਾਬ ਸਰਕਾਰ ਵੱਲੋਂ ਦੁਸਿਹਰੇ ਵਾਲੇ ਦਿਨ ਥੋਕ ਵਿੱਚ ਅਫਸਰਾਂ ਦੇ ਤਬਾਦਲੇ
ਵਫਦ ਵਿੱਚ ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਦਰਸ਼ਨ ਸਿੰਘ ਮਾਈਸਰਖਾਨਾ, ਜਗਸੀਰ ਸਿੰਘ ਝੁੰਬਾ ,ਜਗਦੇਵ ਸਿੰਘ ਜੋਗੇਵਾਲਾ ,ਨਛੱਤਰ ਸਿੰਘ ਢੱਡੇ ,ਸੁਖਦੇਵ ਸਿੰਘ ਰਾਮਪੁਰਾ ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ,ਜਸਪਾਲ ਸਿੰਘ ਕੋਠਾ ਗੁਰੂ, ਅਮਰੀਕ ਸਿੰਘ ਸਿਵੀਆਂ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਹਰਪ੍ਰੀਤ ਸਿੰਘ ਚੱਠੇਵਾਲਾ ,ਰਾਜਵਿੰਦਰ ਸਿੰਘ ਰਾਜੂ ਰਾਮ ਨਗਰ ਤੋਂ ਇਲਾਵਾ ਕਿਸਾਨ ਆਗੂ ਵਰਕਰ ਸ਼ਾਮਿਲ ਸਨ।
Share the post "ਡੀਏਪੀ ਦੀ ਕਿੱਲਤ ਤੇ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸਮੱਸਿਆ ਨੂੰ ਲੈ ਕੇ ਕਿਸਾਨ ਆਗੂਆਂ ਦਾ ਵਫ਼ਦ ਡੀਸੀ ਨੂੰ ਮਿਲਿਆ"