WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਬਠਿੰਡਾ ਦਾ ਕਿਸਾਨ ਮੇਲਾ : ਖੇਤੀ ਮਾਹਰਾਂ ਤੋਂ ਵੱਧ ਸਿਆਸੀ ਆਗੂਆਂ ਦੇ ਹੋਏ ਭਾਸ਼ਣ

ਡੀਸੀ ਦੇ ਭਾਸਣ ਨੂੰ ਕਿਸਾਨਾਂ ਨੇ ਸਰਾਹਿਆ
ਬਠਿੰਡਾ, 14 ਅਕਤੂਬਰ: ਆਗਾਮੀ ਹਾੜ੍ਹੀ ਦੀਆਂ ਫਸਲਾਂ ਸਬੰਧੀ ਕਿਸਾਨਾਂ ਨੂੰ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਸ਼ਨੀਵਾਰ ਨੂੰ ਬਠਿੰਡਾ ਦੇ ਖੇਤੀ ਭਵਨ ’ਚ ਕਿਸਾਨ ਮੇਲਾ ਲਗਾਇਆ ਗਿਆ। ਹਾਲਾਂਕਿ ਮੇਲੇ ਵਿਚ ਕਾਫ਼ੀ ਵੱਡੀ ਗਿਣਤੀ ਵਿਚ ਕਿਸਾਨ ਪੁੱਜੇ ਹੋਏ ਸਨ ਪ੍ਰੰਤੂੁ ਖੇਤੀ ਮਾਹਰਾਂ ਦੀ ਬਜਾਏ ਸਿਆਸੀ ਆਗੂਆਂ ਦੇ ਭਾਸਣਾਂ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ। ਉੰਝ ਡਿਪਟੀ ਕਮਿਸ਼ਨਰ ਵਲੋਂ ਠੇਠ ਜਟਕੀ ਭਾਸ਼ਾ ਵਿਚ ਕੀਤੀਆਂ ਸਿੱਧੀਆਂ ਗੱਲਾਂ ਦੀ ਕਿਸਾਨਾਂ ਨੇ ਸਲਾਘਾ ਵੀ ਕੀਤੀ। ਇਸ ਜਿਲ੍ਹਾ ਪੱਧਰੀ ਕਿਸਾਨ ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਪੁੱਜਣਾ ਸੀ ਪ੍ਰੰਤੂ ਅੱਜ ਕੈਬਨਿਟ ਮੀਟਿੰਗ ਹੋਣ ਕਾਰਨ ਉਹ ਪੁੱਜ ਨਹੀਂ ਸਕੇ। ਜਿਸਦੇ ਚੱਲਦੇ ਇਸ ਕਿਸਾਨ ਮੇਲੇ ਵਿਚ ਤਿੰਨ ਵਿਧਾਇਕ ਤੇ ਇੰਨ੍ਹੇਂ ਹੀ ਚੇਅਰਮੈਨ ਪੁੱਜੇ ਹੋਏ ਸਨ।

ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸਹਿਤ ਆਈਏਐਸ ਅਤੇ ਪੀਸੀਐਸ ਅਧਿਕਾਰੀ ਬਦਲੇ

ਮੇਲੇ ਦੇ ਉਦਘਾਟਨ ਡਿਪਟੀ ਕਸਿਮਨਰ ਸੌਕਤ ਅਹਿਮਦ ਪਰੇ ਵਲੋਂ ਕੀਤਾ ਗਿਆ। ਜਦੋਂਕਿ ਵਿਸੇਸ ਮਹਿਮਾਨ ਦੇ ਤੌਰ ’ਤੇ ਤਿੰਨ ਵਿਧਾਇਕ ਪੁੱਜੇ ਹੋਏ ਸਨ। ਮੇਲੇ ਦੀ ਪ੍ਰਧਾਨਗੀ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕੀਤੀ। ਇਸ ਦੌਰਾਨ ਵੱਖ-2 ਵਿਭਾਗਾਂ ਵੱਲੋ ਲਗਾਈਆਂ ਗਈਆਂ ਨੁਮਾਇਸਾਂ ਨੂੰ ਮੁੱਖ ਮਹਿਮਾਨ ਤੇ ਵਿਸੇਸ ਮਹਿਮਾਨਾਂ ਵਲੋਂ ਧਿਆਨ ਨਾਲ ਵੇਖਿਆ ਗਿਆ। ਅਪਣੇ ਭਾਸਣ ਵਿਚ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਨਤਮ ਤਕਨਾਲੋਜੀ ਨੂੰ ਅਪਣਾ ਕੇ ਵੱਧ ਤੋ ਵੱਧ ਮੁਨਾਫਾ ਲੈਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿ ਜਿਹੜੇ ਕਿਸਾਨਾਂ ਦੇ ਮਸੀਨਰੀ ਡਰਾਅ ਨਿਕਲ ਚੁੱਕੇ ਹਨ, ਉਹ ਜਲਦੀ ਤੋ ਜਲਦੀ ਮਸੀਨਰੀ ਖਰੀਦ ਕਰਨ ਤਾਂ ਜੋ ਵਾਤਾਵਰਣ , ਜਮੀਨ ਅਤੇ ਮਨੁੱਖੀ ਸਿਹਤ ਦੀ ਸੰਭਾਲ ਹੋ ਸਕੇ।

ਬਠਿੰਡਾ ਪੁਲਿਸ ਵਲੋਂ ਫ਼ਿਰੌਤੀ ਮੰਗਣ ਵਾਲੇ ਗੋਲਡੀ ਬਰਾੜ ਦੇ ਤਿੰਨ ਸਾਥੀ ਕਾਬੂ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਫਸਲਾਂ ਦੇ ਵੱਧ ਉਤਪਾਦਨ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਸਿਫਾਰਸ ਬੀਜ, ਖਾਦ ਅਤੇ ਕੀੜੇਮਾਰ ਜਹਿਰਾਂ ਦੀ ਹੀ ਵਰਤੋ ਕਰਨ। ਇਸ ਦੌਰਾਨ ਸੰਯੁਕਤ ਡਾਇਰੇਕਟਰ ਸ: ਗਰੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖਾਦਾਂ ਦੀ ਵਰਤੋ, ਂਮਿੱਟੀ ਅਤੇ ਪਾਣੀ ਨੂੰ ਟੈਸਟ ਕਰਾਉਣ ਉਪਰੰਤ ਹੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦਾ ਖਰਚ ਖਾਦਾਂ ਤੇ ਘੱਟ ਹੋਵੇ। ਉਨ੍ਹਾਂ ਨੇ ਕਿਸਾਨਾਂ ਨੂੰ ਪੁਰਜੋਰ ਅਪੀਲ ਕਰਦੇ ਹੋਏ ਕਿਹਾ ਕਿ ਡੀ.ਏ.ਪੀ. ਖਾਦ ਦੀ ਜਗ੍ਹਾ ਤੇ ਸਿੰਗਲ ਸੁਪਰ ਫਾਸਫੇਟ, ਐਮ.ਓ.ਪੀ ਅਤੇ ਐਨ.ਪੀ.ਕੇ ਖਾਦਾਂ ਦੀ ਵਰਤੋ ਂਨੂੰ ਤਰਜੀਹ ਦਿੱਤੀ ਜਾਵੇ। ਵਿਧਾਇਕ ਜਗਰੂਪ ਸਿੰਘ ਗਿੱਲ ਨੇ ਅਪਣੇ ਭਾਸਣ ਵਿਚ ਦਾਅਵਾ ਕੀਤਾ ਕਿ ਸਰਕਾਰ ਵੱਲੋ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੁੱਕਵੇ ਪ੍ਰਬੰਧ ਕੀਤੇ ਜਾ ਚੁੱਕੇ ਹਨ।

ਗੁਰਪ੍ਰੀਤ ਕਾਂਗੜ੍ਹ, ਬਲਬੀਰ ਸਿੱਧ,ਰਾਜ ਕੁਮਾਰ ਵੇਰਕਾ, ਜੀਤ ਮਹਿੰਦਰ ਸਿੱਧੂ, ਮਹਿੰਦਰ ਰਿਣਵਾ ਤੇ ਹੰਸਰਾਜ਼ ਜੋਸ਼ਨ ਹੋਏ ਕਾਂਗਰਸ ਵਿਚ ਸ਼ਾਮਲ

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਵਿਭਾਗ ਵੱਲੋ ਂਸਬਸਿਡੀ ਤੇ ਮਸੀਨਰੀ ਉਪਲੱਬਧ ਕਰਵਾਈ ਗਈ ਹੈ ਤਾਂ ਜੋ ਵਾਤਾਵਰਣ ਨੂੰ ਪ੍ਰਦੂਸਿਤ ਹੋਣ ਤੋ ਂਬਚਾਇਆ ਜਾ ਸਕੇ ਅਤੇ ਮਿੱਟੀ ਦੀ ਉਪਜਾਊ ਸਕਤੀ ਬਰਕਰਾਰ ਰੱਖੀ ਜਾ ਸਕੇ। ਇਸ ਮੌਕੇ ਵਿਧਾਇਕ ਜਗਸੀਰ ਸਿੰਘ ਅਤੇ ਬਲਕਾਰ ਸਿੰਘ ਸਿੱਧੂ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਮੁੱਖ ਖੇਤੀਬਾੜੀ ਅਫਸਰ ਡਾ. ਹਸਨ ਸਿੰਘ ਨੇ ਕਿਸਾਨਾਂ ਨੂੰੰ ਦੱਸਿਆ ਕਿ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜਾਂ ਅਤੇ ਖਾਦਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਪਲਾਈ ਕਰਨ ਵਾਲੀਆਂ ਵੱਖ-2 ਏਜੰਸੀਆਂ ਨਾਲ ਤਾਲਮੇਲ ਕਰਕੇ ਮੰਗ ਅਨੁਸਾਰ ਬੀਜ ਅਤੇ ਖਾਦ ਦੇ ਪ੍ਰਬੰਧ ਕੀਤੇ ਗਏ ਹਨ। ਸਾਲ 2023-24 ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਦੇ 292 ਪਿੰਡਾਂ ਵਿੱਚ 249 ਨੋਡਲ ਅਫਸਰ ਅਤੇ 18 ਕਲੱਸਟਰ ਅਫਸਰ ਸਬ ਡਵੀਜਨ ਪੱਧਰ ਤੇ ਸਬੰਧਤ ਉਪ ਮੰਡਲ ਮਜਿਸਟਰੈਟ ਦੁਆਰਾ ਨਿਯੁਕਤ ਕੀਤੇ ਗਏ ਹਨ।

ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਖਿਲਾਫ਼ ਸਰਕਾਰੀ ਕੰਮਕਾਜ ‘ਚ ਵਿਘਨ ਪਾਉਣ ਕਰਕੇ FIR ਦਰਜ

ਕਿਸਾਨ ਮੇਲੇ ਦੌਰਾਨ ਬਿਨਾਂ ਅੱਗ ਲਗਾਏ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਅਤੇ ਸਾਂਭ ਸੰਭਾਲ ਕਰਨ ਵਾਲੇ ਜਿਲ੍ਹੇ ਦੇ 105 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਤਰੀ ਖੋਜ ਕੇਦਰ ਬਠਿੰਡਾ ਦੇ ਡਾਇਰੈਕਟਰ ਡਾ.ਕਰਮਜੀਤ ਸਿੰਘ ਸੇਖੋ ਤੇ ਡਾ.ਜਗਦੀਸ ਗਰੋਵਰ ਪ੍ਰਿੰਸੀਪਲ ਸਾਇੰਟਿਸਟ ਅਤੇ ਉਨ੍ਹਾਂ ਦੀ ਸਾਇੰਸਦਾਨਾਂ ਦੀ ਟੀਮ ਵੱਲੋ ਕਿਸਾਨਾਂ ਨੂੰੰੰੰੰੰ ਹਾੜ੍ਹੀ ਦੀਆਂ ਫਸਲਾਂ ਦੀ ਕਾਸਤ, ਫਸਲੀ ਵਿਭਿੰਨਤਾ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੇ ਸੁਚੱਜੇ ਪ੍ਰਬੰਧਾਂ ਲਈ ਵਰਤੀ ਜਾਣ ਵਾਲੀ ਖੇਤੀ ਮਸੀਨਰੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਤੋ ਇਲਾਵਾ ਖੇਤੀ ਮਾਹਿਰਾਂ ਵੱਲੋ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਬਾਰੇ ਤਸੱਲੀਬਖਸ਼ ਜਵਾਬ ਵੀ ਦਿੱਤੇ। ਕਿਸਾਨ ਮੇਲੇ ਵਿਚ ਅਮ੍ਰਿਤ ਲਾਲ ਅਗਰਵਾਲ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ, ਰਾਜੇਸ ਪੁਰੀ ਚੇਅਰਮੈਨ ਵਣ ਵਿਭਾਗ, ਜਤਿੰਦਰ ਸਿੰਘ ਭੱਲਾ ਚੇਅਰਮੈਨ ਟਰੱਸਟ ਨੇ ਵੀ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਡਾ. ਜਸਕਰਨ ਸਿੰਘ ਬੀਜ ਵਿਕਾਸ ਅਫਸਰ ਬਠਿੰਡਾ ਅਤੇ ਡਾ. ਹਰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਟਰੇਨਿੰਗ) ਬਠਿੰਡਾ ਵੱਲੋ ਕੀਤਾ ਗਿਆ।

ਲਾਲਜੀਤ ਸਿੰਘ ਭੁੱਲਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਕਰੀਬ 121 ਕਰੋੜ ਰੁਪਏ ਦਾ ਵੱਡਾ ਘਪਲਾ ਬੇਨਕਾਬ

ਮੇਲੇ ਦੀ ਸਾਰਥਿਕਤਾ ਨੂੰ ਬਰਕਰਾਰ ਰੱਖਿਆ ਜਾਵੇ: ਕਿਸਾਨ
ਬਠਿੰਡਾ: ਇਸ ਦੌਰਾਨ ਮੇਲੇ ਵਿਚ ਪੁੁੱਜੇ ਕਿਸਾਨਾਂ ਨੇ ਕਿਹਾ ਕਿ ‘‘ਇਹ ਕਿਸਾਨ ਮੇਲੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਤੇ ਨਵੀਆਂ ਸੇਧਾਂ ਦੇਣ ਲਈ ਹੁੰਦੇ ਹਨ ਤਾਂ ਕਿ ਉਨ੍ਹਾਂ ਦੀ ਵਰਤੋਂ ਦੇ ਨਾਲ ਕਿਸਾਨ ਅੱਗੇ ਵਧ ਸਕਣ ਪ੍ਰੰਤੂ ਹੁਣ ਪਿਛਲੇ ਲੰਮੇ ਸਮੇਂ ਤੋਂ ਇਹ ਰੁਝਾਨ ਬਣਦਾ ਜਾ ਰਿਹਾ ਹੈ ਕਿ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਦੇ ਅਧਿਕਾਰੀ ਵੱਧ ਤੋਂ ਵੱਧ ਸਿਆਸੀ ਆਗੂਆਂ ਨੂੰ ਬੁਲਾ ਕੇ ਖੁਸ਼ ਕਰਨ ਵਿਚ ਲੱਗੇ ਰਹਿੰਦੇ ਹਨ ਜਿਸਦੇ ਨਾਲ ਕਿਸਾਨ ਮੇਲੇ ਅਪਣੇ ਮਕਸਦ ਤੋਂ ਭਟਕਦੇ ਜਾ ਰਹੇ ਹਨ।’’ ਤੂੰਗਵਾਲੀ ਦੇ ਕਿਸਾਨ ਭÇਲੰਦਰ ਸਿੰਘ ਤੇ ਖੇਮੂਆਣਾ ਦੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਭੁੱਲਰ ਨੇ ਅੱਗੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਨਵੀਂ ਤਕਨੀਕ ਦੀ ਵੱਧ ਤੋਂ ਵੱਧ ਜਾਣਕਾਰੀ ਮਿਲੇਗੀ ਤਾਂ ਉਹਨਾਂ ਦੀ ਆਮਦਨ ਵੱਧ ਸਕੇਗੀ।ਕਿਸਾਨ ਮੇਲੇ ਦੌਰਾਨ ਕਿਸਾਨਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨ ਕਰਨ ਤੋਂ ਬਾਅਦ ਵਿਭਾਗ ਦੇ ਅੰਦਰ ਘੁਸਰ-ਮੁਸਰ ਸੁਣਾਈ ਦੇਣ ਲੱਗੀ।

Related posts

ਕੇ.ਵੀ.ਕੇ ਵਿਖੇ ਬੀਬੀਆਂ ਲਈ 10 ਰੋਜ਼ਾ ਸਿਖਲਾਈ ਕੈਂਪ ਆਯੋਜਿਤ

punjabusernewssite

ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜੱਥਾ ਮਾਰਚ ਦਾ ਭਰਵੇਂ ਇੱਕਠਾਂ ਰਾਹੀਂ ਕੀਤਾ ਸ਼ਾਨਦਾਰ ਸਵਾਗਤ

punjabusernewssite

ਕੇਂਦਰ ਦੀ ਕਿਸਾਨ ਜਥੇਬੰਦੀਆਂ ਨਾਲ ਚੌਥੇ ਗੇੜ ਦੀ ਮੀਟਿੰਗ ਅੱਜ, ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਜਾਰੀ

punjabusernewssite