12 Views
ਬਲਜੀਤ ਮੰਨਾ ਨੇ ਹੀ ਹਰਿਆਣਾ ਦੇ ਸੂਟਰਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਤੋਂ ਇਲਾਵਾ ਪਟਿਆਲਾ ਵੀ ਛੱਡ ਕੇ ਆਇਆ ਸੀ
ਪੰਜਾਬੀ ਖਬਰਸਾਰ ਬਿਉਰੋ
ਫਰੀਦਕੋਟ,17 ਨਵੰਬਰ: 10 ਨਵੰਬਰ ਨੂੰ ਕੋਟਕਪੂਰਾ ਵਿਚ ਡੇਰਾ ਪ੍ਰੇਮੀ ਦੇ ਹੋਏ ਕਤਲਕਾਂਡ ਵਿੱਚ ਪੰਜਾਬ ਪੁਲਿਸ ਨੇ ਅੱਜ ਦੋ ਹੋਰ ਸੂਟਰਾਂ ਸਹਿਤ ਤਿੰਨ ਨੂੰ ਕਾਬੂ ਕੀਤਾ ਹੈ। ਇਸਦਾ ਖੁਲਾਸਾ ਖੁਦ ਡੀਜੀਪੀ ਗੌਰਵ ਯਾਦਵ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸੂਚਨਾ ਮੁਤਾਬਕ ਇਹ ਕਾਰਵਾਈ ਫਰੀਦਕੋਟ ਪੁਲਿਸ ਵਲੋਂ ਜਲੰਧਰ ਤੇ ਹੁਸ਼ਿਆਰਪੁਰ ਪੁਲਿਸ ਨਾਲ ਮਿਲਕੇ ਕੀਤੀ ਸੀ, ਜਿਸ ਵਿੱਚ ਫਰੀਦਕੋਟ ਨਾਲ ਸਬੰਧਤ ਭੁਪਿੰਦਰ ਗੋਲਡੀ ਤੇ ਮਨਪ੍ਰੀਤ ਮਨੀ ਨੂੰ ਗਿ੍ਫ਼ਤਾਰ ਕੀਤਾ ਗਿਆ। ਇਸਤੋਂ ਇਲਾਵਾ ਹਰਿਆਣਾ ਤੋਂ ਆਏ ਚਾਰ ਕਾਤਲਾਂ ਨੂੰ ਜੈਤੋ ਨੇੜੇ ਇੱਕ ਪੈਲੇਸ ਵਿੱਚ ਠਹਿਰਾਉਣ ਅਤੇ ਪ੍ਰੇਮੀ ਦੇ ਕਤਲ ਤੋਂ ਬਾਅਦ ਜਤਿੰਦਰ ਜੀਤੂ ਸਹਿਤ ਦੋ ਨਾਬਾਲਗਾਂ ਨੂੰ ਪਟਿਆਲਾ ਤੱਕ ਛੱਡ ਕੇ ਆਉਣ ਵਾਲੇ ਬਲਜੀਤ ਮਨੀ ਨੂੰ ਵੀ ਕਾਬੂ ਕੀਤਾ ਗਿਆ ਹੈ। ਜੀਤੂ ਅਤੇ ਉਸਦੇ ਦੋ ਸਾਥੀਆਂ ਨੂੰ ਦਿੱਲੀ ਪੁਲਿਸ ਨੇ 11 ਨਵੰਬਰ ਦੀ ਸਵੇਰ ਨੂੰ ਹੀ ਕਾਬੂ ਕਰ ਲਿਆ ਸੀ, ਜਿੰਨ੍ਹਾਂ ਵਿਚੋਂ ਦੋਨਾਂ ਨਾਬਾਲਗਾਂ ਨੂੰ ਪੰਜਾਬ ਪੁਲਿਸ ਪੁਛਗਿਛ ਲਈ ਪੰਜਾਬ ਲੈ ਕੇ ਆਈ ਹੈ।