ਬਠਿੰਡਾ, 28 ਅਗਸਤ : ਸਥਾਨਕ ਰੱਖਿਆ ਸੇਵਾਵਾਂ ਭਲਾਈ ਦਫਤਰ ਅਧੀਨ ਚੱਲ ਰਹੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਿਖੇ ਅੱਜ ਸਾਵਣ ਮਹੀਨੇ ਦਾ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਪ੍ਰੋਗਰਾਮ ਮੌਕੇ ਜਾਣਕਾਰੀ ਲੈਫ. ਕਰਨਲ ਮਨਿੰਦਰ ਸਿੰਘ ਰੰਧਾਵਾ (ਰਿਟਾ.) ਪ੍ਰਿੰਸੀਪਲ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਬੀ.ਐਸ.ਸੀ (ਆਈ.ਟੀ) ਅਤੇ ਪੀ.ਜੀ.ਡੀ.ਸੀ ਏ ਦੇ ਸਿੱਖਿਆਰਥੀਆਂ ਨੂੰ ਕਾਲਜ ਦੇ ਬਾਰੇ ਦੱਸਿਆ ਤੇ ਚੱਲ ਰਹੇ ਕੋਰਸਾਂ ਸਬੰਧੀ ਜਾਣੂ ਕਰਵਾਇਆ।
ਇਸ ਤੋਂ ਇਲਾਵਾ ਸਿੱਖਿਆਰਥੀਆਂ ਨੂੰ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਯੂਨੀਵਰਸਿਟੀ ਪੱਧਰ ਤੇ ਹੋ ਰਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸਾਹਿਤ ਕੀਤਾ।ਇਸ ਦੌਰਾਨ ਸਿਖਿਆਰਥੀਆਂ ਵੱਲੋਂ ਪੰਜਾਬ ਦੇ ਲੋਕ ਨਾਚ ਗਿੱਧਾ ਅਤੇ ਲੋਕ ਗੀਤਾਂ ਨੂੰ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਰਮਨਦੀਪ ਕੌਰ (ਸਟੈਨੋ ਟਾਇਪਿਸਟ) ਅਤੇ ਕਾਰਜਵਾਹਕ ਸੁਰਡੰਟ ਸ਼?ਰੀ ਜਗਦੀਪ ਜਿੰਦਲ ਵੱਲੋਂ ਪੰਜਾਬੀ ਸੱਭਿਆਚਾਰ ਸਬੰਧੀ ਸਵਾਲ ਪੁੱਛਕੇ ਮਿਸ਼ ਕਮਲਪ੍ਰੀਤ ਕੌਰ ਨੂੰ ਮਿਸ਼ ਤੀਜ ਦਾ ਖਿਤਾਬ ਪਹਿਨਾਇਆ ਗਿਆ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਇਸ ਦੇ ਨਾਲ ਡਾ. ਮਨਜੀਤ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਅਕੈਡਮਿਕ ਸ਼ੈਸਨ 2023-24 ਦੌਰਾਨ ਚੱਲ ਰਹੇ ਕੋਰਸਾਂ ਵਿੱਚ ਦਾਖਲੇ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ (ਸੈਨਿਕ ਭਲਾਈ ਪ੍ਰਬੰਧਕ), ਅਸਿਸਟੈਂਟ ਪ੍ਰੋਫ. ਗੁਰਿੰਦਰਜੀਤ ਪਾਲ, ਸਮੂਹ ਦਫਤਰੀ ਅਤੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਸਟਾਫ ਆਦਿ ਹਾਜ਼ਰ ਸੀ।