ਸੁਖਜਿੰਦਰ ਮਾਨ
ਬਠਿੰਡਾ, 20 ਅਗਸਤ: ਡਾਇਮੰਡ ਵੈਲਫੋਅਰ ਸੁਸਾਇਟੀ ਦੇ ਸਹਿਯੋਗ ਨਾਲ ਸਮਾਜ ਸੇਵੀ ਪ੍ਰਿੰ. ਵੀਨੂੰ ਗੋਇਲ ਭਾਜਪਾ ਆਗੂ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਬਠਿੰਡੇ ਦੀਆਂ ਪ੍ਰੋਗਰਾਮ ਵਿੱਚ ਹਜ਼ਾਰਾਂ ਮਹਿਲਾਵਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ਾਨ ਫਿਲਮੀ ਅਦਾਕਾਰ ਹੋਬੀ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਪੁੱਜੇ। ਇਸਤੋਂ ਇਲਾਵਾ ਉਚੇਚੇ ਤੌਰ ’ਤੇ ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਵੀ ਪੁੱਜੇ, ਜਿੰਨ੍ਹਾਂ ਵੱਲੋਂ ਭੈਣਾਂ ਨੂੰ ਸੰਧਾਰਾਂ ਦੇਣ ਦੀ ਰਸਮ ਅਦਾ ਕੀਤੀ ਗਈ।
ਐੱਸ.ਐੱਸ.ਡੀ. ਗਰੁੱਪ ਆਫ਼ ਗਰਲਜ਼ ਕਾਲਜ਼ਿਜ਼ ਨੇ ਤੀਜ ਦਾ ਤਿਉਹਾਰ ਮਨਾਇਆ
ਇਸ ਦੌਰਾਨ ਇੱਕ ਹਜ਼ਾਰ ਪੌਦੇ ਵੀ ਵੰਡੇ ਗਏ ਅਤੇ ਹਰਿਆਵਲ ਪੰਜਾਬ ਲਈ ਅਪੀਲ ਕੀਤੀ। ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੀ ਸੰਚਾਲਕ ਵੀਨੂੰ ਗੋਇਲ ਨੇ ਦੱਸਿਆ ਕਿ ਜਿੱਥੇ ਗਿੱਧਾ, ਮਿਸ ਤੀਜ, ਮਿਸਜ ਤੀਜ, ਗੀਤ, ਟੱਪੇ, ਮਹਿੰਦੀ ਆਦਿ ਮੁਕਾਬਲੇ ਕਰਵਾਏ ਗਏ ਉਥੇ ਹਰਿਆਲੀ ਤੀਜ ਦੇ ਐਲਾਨ ਤਹਿਤ ਸਭ ਦੇ ਪਹਿਰਾਵੇ ਵਿੱਚ ਹਰੇ ਰੰਗ ਨੇ ਪ੍ਰੋਗਰਾਮ ਵਿੱਚ ਚਾਰ ਚੰਦ ਲਗਾ ਦਿੱਤੇ। ਇਸ ਦੌਰਾਨ ਮਹਿਲਾ ਮੋਰਚਾ ਪ੍ਰਧਾਨ ਮੀਨੂੰ ਸੇਠੀ ਨੇ ਮਹਿਲਾਵਾਂ ਨੂੰ ਹਰਿਆਲੀ ਤੀਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਕੁੱਖ ਅਤੇ ਰੁੱਖ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਵਿਚ ਸੁੱਖੀ ਬਰਾੜ ਨੇ ਸ਼ਿਰਕਤ ਕੀਤੀ ਤੇ ਪੰਜਾਬੀ ਵਿਰਸੇ ਬਾਰੇ ਜਾਣੂ ਕਰਵਾਇਆ।
ਕਾਂਗਰਸ ਪਾਰਟੀ ‘ਚ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮਿਲਿਆ ਵੱਡਾ ਅਹੁਦਾ
ਇਸ ਮੌਕੇ ਤੇ ਪੰਜਾਬੀ ਫਿਲਮੀ ਅਦਾਕਾਰ ਪਰਮਿੰਦਰ ਗਿੱਲ ਵੀ ਪਹੁੰਚੇ। ਤੀਆਂ ਦੀਆਂ ਰੌਣਕਾਂ ਵੇਖਦਿਆਂ ਹੀ ਬਣਦੀਆਂ ਸੀ ਖਾਣ ਪੀਣ ਦੀਆਂ ਸਟਾਲਾਂ, ਹਰੇ ਰੰਗ ਦੇ ਪਹਿਰਾਵੇ ਵਿੱਚ ਰੰਗਿਆ ਮਾਹੌਲ, ਟੱਪੇ, ਲੋਕ ਗੀਤ, ਬੋਲੀਆਂ, ਲੋਕ ਨਾਚ ਨੇ ਸਾਰਾ ਮਾਹੌਲ ਹਰਿਆਵਲ ਤੇ ਖੁਸ਼ਨੁਮਾ ਬਣਾ ਦਿੱਤਾ। ਸਾਰਿਆਂ ਨੇ ਸਮਾਜ ਸੇਵੀ ਵੀਨੂੰ ਗੋਇਲ ਦਾ ਇਸ ਵੱਡੇ ਪੱਧਰ ਤੇ ਉਲੀਕੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਜੱਜਮੈਂਟ ਦੀ ਭੂਮਿਕਾ ਪਰਮਿੰਦਰ ਕੌਰ, ਪ੍ਰੇਰਣਾ ਕਾਲੀਆ, ਤੇਜ ਕੋਰ, ਟੀਨਾ ਖੁਰਮੀ, ਹਰਜੀਤ ਕੋਰ ਨੇ ਨਿਭਾਈ। ਵੀਨੂੰ ਗੋਇਲ ਦੁਆਰਾ ਮੁੱਖ ਮਹਿਮਾਨਾਂ ਨੂੰ ਫੁੱਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਡਾਈਰੈਕਟਰ ਐਮ ਕੇ ਮੰਨਾ ਨੇ ਸਭ ਦਾ ਧੰਨਵਾਦ ਕੀਤਾ।
Share the post "ਤੀਆਂ ਬਠਿੰਡੇ ਦੀਆਂ ਪ੍ਰੋਗਰਾਮ ਵਿਚ ਸ਼ਹਿਰ ਦੀਆਂ ਔਰਤਾਂ ਨੇ ਮਾਣਿਆ ਆਨੰਦ- ਵੀਨੂੰ ਗੋਇਲ"