ਸੇਵਾ ਕੇਂਦਰਾਂ ਦੇ ਸਮੇਂ ’ਚ ਤਬਦੀਲੀ ਨਾ ਕਾਰਨ ਲੋਕਾਂ ਨੂੰ ਆਈਆਂ ਪ੍ਰੇਸ਼ਾਨੀਆਂ
ਸੁਖਜਿੰਦਰ ਮਾਨ
ਬਠਿੰਡਾ, 2 ਮਈ: ਪੰਜਾਬ ਸਰਕਾਰ ਵੱਲੋਂ ਗਰਮੀਆਂ ਵਿਚ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਮੰਗਲਵਾਰ ਤੋਂ ਸੂਬੇ ਦੇ ਸਰਕਾਰੀ ਦਫਤਰਾਂ ਦੇ ਸਮੇਂ ਵਿਚ ਕੀਤੀ ਤਬਦੀਲੀ ਨੂੰ ਲੈ ਕੇ ਅੱਜ ਮੁਲਾਜਮਾਂ ਵਿਚ ਸਮੇਂ ਸਿਰ ਪੁੱਜਣ ਲਈ ਦੋੜ ਲੱਗੀ ਰਹੀ। ਹਾਲਾਂਕਿ ਜਿਆਦਾਤਰ ਦਫ਼ਤਰਾਂ ‘ਚ ਮੁਲਾਜਮ ਤੇ ਅਧਿਕਾਰੀ ਸਮੇਂ ਸਿਰ ਪੁੱਜਦੇ ਨਜ਼ਰ ਆੲੈ ਪ੍ਰੰਤੂ ਕਈ ਦਫ਼ਤਰਾਂ ਵਿਚ ਤਾਲੇ ਵੀ ਲਟਕਦੇ ਦੇਖੇ ਗਏ। ਉਂਜ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਸਹਿਤ ਵੱਡੇ ਅਧਿਕਾਰੀ 7.30 ਤੋਂ ਪਹਿਲਾਂ ਦਫ਼ਤਰਾਂ ਵਿਚ ਪੁੱਜ ਗਏ। ਜਿੱਥੇ ਡਿਪਟੀ ਕਮਿਸ਼ਨਰ ਨੇ ਸਿਵਲ ਦਫ਼ਤਰਾਂ ’ਚ ਮੁਲਾਜਮਾਂ ਦੀ ਹਾਜ਼ਰੀ ਬਾਰੇ ਜਾਣਕਾਰੀ ਇਕੱਤਰ ਕੀਤੀ, ਉਥੇ ਐਸ.ਐਸ.ਪੀ ਨੇ ਖੁਦ ਅਪਣੀਆਂ ਬ੍ਰਾਚਾਂ ਵਿਚ ਜਾ ਕੇ ਮੁਲਾਜਮਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਤੇ ਦੇਰੀ ਨਾਲ ਪੁੱਜਣ ਵਾਲੇ ਮੁਲਾਜਮਾਂ ਦੀ ਕਲਾਸ ਲਗਾਉਂਦਿਆਂ ਉਨ੍ਹਾਂ ਨੂੰ ਅੱਗੇ ਤੋਂ ਸਮੇਂ ਸਿਰ ਪੁੱਜਣ ਦੀਆਂ ਹਿਦਾਇਤਾਂ ਦਿੱਤੀਆਂ। ਗੌਰਤਲਬ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ ਸਾਢੇ ਸੱਤ ਵਜੋਂ ਤੋਂ ਦੁਪਿਹਰ ਦੋ ਵਜੇਂ ਦਾ ਹੋ ਗਿਆ ਹੈ। ਜਦੋਂਕਿ ਸੇਵਾ ਕੇਂਦਰਾਂ ਦਾ ਸਮਾਂ ਹਾਲੇ ਵੀ 9 ਤੋਂ 5 ਵਜੇਂ ਤੱਕ ਦਾ ਹੈ, ਜਿਸਨੂੰ ਵੀ ਤਬਦੀਲ ਕੀਤੇ ਜਾਣ ਲਈ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਸਿਰਫ਼ ਨੂੰ ਸਿਫ਼ਾਰਿਸ ਭੇਜਣ ਲਈ ਕਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਉਨ੍ਹਾਂ ਦੇ ਦਫ਼ਤਰ ਦੀਆਂ ਬ੍ਰਾਂਚਾਂ ਦੇ ਲਗਭਗ ਸਾਰੇ ਕਰਮਚਾਰੀ ਸਮੇਂ ਸਿਰ ਪੁੱਜ ਗਏ ਸਨ ਤੇ ਦੂਜੇ ਦਫ਼ਤਰਾਂ ਦੀ ਰੀਪੋਰਟ ਵੀ ਠੀਕ ਰਹੀ ਹੈ। ਉਧਰ ਮੁਲਾਜਮ ਜਥੈਬੰਦੀਆਂ ਨੇ ਸਰਕਾਰ ਦੇ ਇਸ ਫੈਸਲੇ ਉਪਰ ਸਵਾਲ ਖੜੇ ਕੀਤੇ ਹਨ। ਮੁਲਾਜਮ ਆਗੂਆਂ ਨੇ ਕਿਹਾ ਕਿ ਕਾਫ਼ੀ ਮੁਲਾਜਮ ਪਿੰਡਾਂ ਵਿਚੋਂ ਆਉਂਦੇ ਹਨ ਤੇ ਔਰਤਾਂ ਨੂੰ ਸਵੇਰ ਸਮੇਂ ਬੱਚਿਆਂ ਨੂੰ ਵੀ ਤਿਆਰ ਕਰਕੇ ਸਕੂਲ ਭੇਜਣਾ ਹੁੰਦਾ ਹੈ ਅਤੇ ਘਰ ਦੇ ਹੋਰ ਕੰਮਾਂ ਦੀਆਂ ਜਿੰਮੇਵਾਰੀਆਂ ਵੀ ਨਿਭਾਉਣੀਆਂ ਹੁੰਦੀਆਂ ਹਨ, ਜਿਸਦੇ ਚੱਲਦੇ ਇਹ ਸਮਾਂ ਤਬਦੀਲੀ ਸਾਰਿਆਂ ਲਈ ਫਿੱਟ ਨਹੀਂ ਬੈਠਦੀ ਹੈ।
Share the post "ਦਫ਼ਤਰਾਂ ਦੀ ਸਮਾਂ ਤਬਦੀਲੀ: ਪਹਿਲੇ ਦਿਨ ਸਮੇਂ ਸਿਰ ਪੁੱਜਣ ਲਈ ਮੁਲਾਜਮਾਂ ’ਚ ਲੱਗੀ ਦੋੜ"