ਸੰਵਿਧਾਨ ਨਾਲ ਹੁੰਦੀ ਛੇੜਛਾੜ ਨੂੰ ਰੋਕਣ ਲਈ ਦਲਿਤਾ ਅਤੇ ਇਨਸਾਫ ਪਸੰਦ ਲੋਕਾ ਨੂੰ ਇਕਜੁੱਟ ਹੋਣ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਚੇਅਰਮੈਨ ਦਲਿਤ ਮਹਾਂਪੰਚਾਇਤ ਤੇ ਜਨਰਲ ਸਕੱਤਰ ਪੰਜਾਬ ਕਾਗਰਸ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਅੱਜ ਦਲਿਤ ਮਹਾਂਪੰਚਾਇਤ ਦੇ ਨੇਤਾਵਾਂ ਦੀ ਇਕ ਵਿਸੇਸ਼ ਮੀਟਿੰਗ ਹੋਈ ਜਿਸ ਵਿਚ ਸੰਵਿਧਾਨ ਨਾਲ ਛੇੜਛਾੜ ਕਰਕੇ ਧਾਰਾ 341 ਵਿਚ ਬਦਲਾਅ ਦੀਆਂ ਚਰਚਾਵਾਂ ਬਾਰੇ ਵਿਚਾਰ ਕੀਤੀ ਗਈ। ਦਲਿਤ ਆਗੂ ਨੇ ਕਿਹਾ ਕਿ ਦੇਸ ਦੇ ਦਲਿਤਾਂ ਨੂੰ ਸੰਵਿਧਾਨ ਦੇ ਤਹਿਤ ਰਾਖਵਾਂਕਰਨ ਮਿਲਿਆ ਹੋਇਆ ਹੈ ਜਿਸ ਨਾਲ ਕੁੱਝ ਲੋਕ ਦਲਿਤ ਸਮਾਜ ਵਿਚੋ ਆਪਣੇ ਨੋਕਰੀ ਪੇਸ਼ੇ ਰਾਹੀ ਪ੍ਰੀਵਾਰ ਪਾਲ ਰਹੇ ਹਨ ਪ੍ਰੰਤੂ ਹੁਣ ਪਤਾ ਚੱਲਿਆ ਹੈ ਕਿ ਇਸਨੂੰ ਬਦਲਣ ਦੀਆਂ ਸਾਜਿਸਾਂ ਦੀ ਚਰਚਾ ਚੱਲ ਰਹੀ ਹੈ। ਜਿਸਦੇ ਚੱਲਦੇ ਇਸਦੇ ਵਿਰੁਧ ਦਲਿਤ ਸਮਾਜ ਅਤੇ ਇਨਸਾਫ ਪੰਸਦ ਲੋਕਾਂ ਨੂੰ ਇਕਜੁੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਲਈ 28 ਮਈ ਨੂੰ ਬਠਿੰਡਾ ਵਿਖੇ ਦਲਿਤ ਮਹਾਂਪੰਚਾਇਤ ਵੱਲੋ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਲਈ ਲਾਮਬੰਦੀ ਕਰਨ ਲਈ ਵਿਚਾਰ ਚਰਚਾ ਕੀਤੀ ਜਾਵੇਗੀ, ਇਸ ਚਰਚਾ ਵਿਚ ਅੰਬੇਦਕਰ ਮਿਸਨ ਨੂੰ ਮੰਨਣ ਵਾਲੀਆਂ ਸਾਰੀਆਂ ਧਿਰਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਵਰਗ ਲਈ ਹਰ ਭਲਾਈ ਸਕੀਮ ਦਾ ਫਾਇਦਾ ਲੈਣ ਵਾਸਤੇ ਸਰਕਾਰ ਵੱਲੋ ਐਸ/ਸੀ ,ਬੀ/ਸੀ ਬੱਚਿਆ ਲਈ ਆਮਦਨ ਹੱਦ ਇਕ ਲੱਖ ਤੋ ਵਧਾ ਕੇ 08 ਲੱਖ ਕੀਤੀ ਜਾਵੇ, ਸ਼ਗਨ ਸਕੀਮ ਦੇਣ ਲਈ ਆਮਦਨ ਹੱਦ ਘੱਟੋ- ਘੱਟ 2.5 ਲੱਖ ਰੂਪੈ ਤੈਅ ਕੀਤੀ ਜਾਵੇ ਅਤੇ ਨਾਲ ਹੀ ਕੋਚਿੰਗ ਸੈਟਰਾਂ ਵਿਚ ਦਾਖਲੇ ਲਈ ਆਮਦਨ ਹੱਦ ਵੀ 5 ਤੋ 8 ਲੱਖ ਰੂਪੈ ਤੱਕ ਤੈਅ ਕੀਤੀ ਜਾਣੀ ਚਾਹੀਦੀ ਹੈ। ਇਸ ਮੀਟਿੰਗ ਵਿਚ ਠਾਣਾ ਸਿੰਘ ਬੁਰਜ ਮਹਿਮਾ, ਮੋਦਨ ਸਿੰਘ ਪੰਚ ਗੋਬਿੰਦਪੁਰਾ, ਮੀਤ ਪ੍ਰਧਾਨ ਜਿ੍ਹਲਾ ਬਠਿੰਡਾ, ਬੋਹੜ ਸਿੰਘ ਘਾਰੂ ਮੀਤ ਪ੍ਰਧਾਨ ਦਲਿਤ ਮਹਾਪੰਚਾਇਤ, ਮਿੰਠੂ ਸਿੰਘ ਸਰਪੰਚ, ਜਸਵਿੰਦਰ ਸਿੰਘ ਤਲਵੰਡੀ ਸਾਬੋ, ਮਨਜੀਤ ਸਿੰਘ ਜਿਲ੍ਹਾ ਪ੍ਰਧਾਨ ਦਲਿਤ ਮਹਾਪੰਚਾਇਤ, ਰਾਧੇ ਸਾਮ ਸਹਿਰੀ ਪ੍ਰਧਾਨ ਬਠਿੰਡਾ ਦਲਿਤ ਮਹਾਪੰਚਾਇਤ, ਸੀਰਾ ਸਿੰਘ ਪ੍ਰਧਾਨ ਆਟੋ ਯੂਨੀਅਨ, ਲਾਲ ਚੰਦ ਸਰਮਾ, ਗੁਰਤੇਂਜ ਸਿੰਘ ਬੱਲੂਆਣਾ,ਗੁਰਜੰਟ ਸਿੰਘ ਪੰਚ,ਗਹਿਰੀ ਭਾਗੀ, ਪਰਮਜੀਤ ਕੋਰ ਤੋ ਇਲਾਵਾ ਹੋਰ ਅਹੁੱਦੇਦਾਰ ਹਾਜਰ ਸਨ।
ਦਲਿਤ ਵਰਗ ਲਈ ਸਹੂਲਤਾ ਦੇਣ ਲਈ ਆਮਦਨ ਹੱਦ 08 ਲੱਖ ਕੀਤੀ ਜਾਵੇ – ਗਹਿਰੀ
16 Views