ਸੁਖਜਿੰਦਰ ਮਾਨ
ਚੰਡੀਗੜ੍ਹ, 23 ਜੂਨ – ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਸਮੂਚੇ ਭਾਰਤ ਵਿਚ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਦਵਾਈ ਨਿਰਮਾਣ ਕਰਨ ਵਾਲੀ ਫੈਕਟਰੀ ਨੂੰ ਆਨਲਾਇਨ ਲਾਇਸੈਂਸ ਜਾਰੀ ਕੀਤਾ ਜਾਵੇਗਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਸਿਆ ਕਿ ਆਨਲਾਇਨ ਲਾਇਸੈਂਸ ਲਈ ਬਿਨੈ ਕਰਨ ਦੀ ਪ੍ਰਕ੍ਰਿਆ ਬਹੁਤ ਹੀ ਸਰਲ ਹੈ। ਬਿਨੈਕਾਰ ਨੂੰ ਆਪਣੀ ਦਵਾਈ ਵਿਕਰੀ ਅਤੇ ਨਿਰਮਾਣ/ਉਤਪਾਦਨ ਲਾਇਸੈਂਸ ਤਹਿਤ ਵੈਬਸਾਇਟ statedrugs.gov.in ‘ਤੇ ਬਿਨਾਂ ਕਰਨਾ ਹੋਵੇਗਾ। ਦਵਾਈ ਵਿਕਰੀ ਦੇ ਲਾਇਸੈਂਸ ਆਨਲਾਇਨ ਜਾਰੀ ਕਰਨ ਵਾਲੇ ਹਰਿਆਣਾ ਤੋਂ ਇਲਾਵਾ ਤਿੰਨ ਹੋਰ ਸੂਬੇ ਗੋਆ, ਦਿੱਲੀ ਅਤੇ ਜੰਮੂ -ਕਸ਼ਮੀਰ ਹਨ ਜਦੋਂ ਕਿ ਦਵਾਈ ਨਿਰਮਾਣ, ਬਲੱਡ ਕੇਂਦਰ ਆਦਿ ਦੇ ਲਾਇਸੈਂਸ ਆਨਲਾਇਨ ਜਾਰੀ ਕਰਨ ਵਾਲਾ ਹਰਿਆਣਾ ਪਹਿਲਾ ਸੂਬਾ ਹੈ।
ਸ੍ਰੀ ਵਿਜ ਨੇ ਦਸਿਆ ਕਿ ਪਿਛਲੇ ਦਿਨਾਂ ਉਨ੍ਹਾਂ ਦੇ ਵੱਲੋਂ ONDLS ਪੋਰਟਲ ਨੂੰ ਅੰਬਾਲਾ ਵਿਚ ਲਾਂਚ ਕੀਤਾ ਗਿਆ ਸੀ। ਹਰਿਆਣਾ ਫੂਡ ਐਂਡ ਡਰੱਗ ਪ੍ਰਸਾਸ਼ਨ ਵਿਭਾਗ ਅਤੇ ਕੇਂਦਰੀ ਮਾਨਕ ਕੰਟਰੋਲ ਸੰਗਠਨ, ਭਾਰਤ ਸਰਕਾਰ ਦੇ ਲਗਾਤਾਰ ਯਤਨਾਂ ਨਾਲ ਅਜਿਹਾ ਹੁਣਾ ਸੰਭਵ ਹੋਇਆ ਹੈ।
ਉਨ੍ਹਾਂ ਨੇ ਦਸਿਆ ਕਿ ਜਲਦੀ ਹੀ ਨਿਰਮਾਣ ਲਾਇਸੈਂਸ ਤੋਂ ਇਲਾਵਾ ਟੈਂਡਰ ਅਤੇ ਨਿਰਯਾਤ ਤਹਿਤ ਜਰੂਰੀ ਪ੍ਰਮਾਣ ਪੱਤਰ, ਜਿਵੇਂ ਕਿ ਵਿਕਰੀ ਪ੍ਰਮਾਣ ਪੱਤਰ, ਨਾਨ-ਕੰਨਵਿਕਸ਼ਨ ਪ੍ਰਮਾਣ ਪੱਤਰ, ਮੈਨਿਯੂਫੈਕਚਰਿੰਗ ਅਤੇ ਮਾਰਕਿਟ ਸਟੈਡਿੰਗ ਪ੍ਰਮਾਣ ਪੱਤਰ, ਫਾਰਮਾਸੂਟੀਕਲ ਉਤਪਾਦ ਪ੍ਰਮਾਣ ਪੱਤਰ ਆਦਿ ਦਾ ਆਨਲਾਇਨ ਬਿਨੈ ਕੀਤਾ ਜਾਵੇਗਾ। ਇਸ ਆਨਲਾਇਨ ਪ੍ਰਕ੍ਰਿਆ ਤੋਂ ਇਕ ਪਾਸੇ ਫਾਇਲਾਂ ਨੂੰ ਤਿਆਰ ਕਰਨ ਤਹਿਤ ਕਾਗਜਾਂ ਅਤੇ ਸਮੇਂ ਦੀ ਬਚੱਤ ਹੋਵੇਗੀ ਅਤੇ ਭ੍ਰਿਸ਼ਟਾਚਾਰ ‘ਤੇ ਵੀ ਰੋਕ ਲੱਗੇਗੀ।ਸ੍ਰੀ ਵਿਜ ਨੇ ਦਵਾਈ ਨਿਰਮਾਤਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰਿਆਣਾ ਆਪਣੇ ਨਿਰਮਾਣ ਇਕਾਈਆਂ ਨੂੰ ਸਥਾਪਿਤ ਕਰਨ ਅਤੇ ਮੌਜੂਦਾ ਨਿਰਮਾਣ ਆਨਲਾਇਨ ਪ੍ਰਕ੍ਰਿਆ ਦੇ ਤਹਿਤ ਬਿਨੈ ਕਰ ਇਸ ਪ੍ਰਕ੍ਰਿਆ ਨੂੰ ਪ੍ਰੋਤਸਾਹਨ ਦੇਣ ਦਾ ਕਮ ਕਰਨ।
Share the post "ਦਵਾਈ ਫੈਕਟਰੀ ਦੇ ਲਾਇਸੈਂਸ ਆਨਲਾਇਨ ਜਾਰੀ ਕਰਨ ਵਾਲਾ ਹਰਿਆਣਾ ਬਣਿਆ ਦੇਸ਼ ਦਾ ਪਹਿਲਾ ਸੂਬਾ – ਸਿਹਤ ਮੰਤਰੀ"