ਫੰਡ ਦੇ ਲਈ ਪਰਿਵਾਰ ਪਹਿਚਾਣ ਪੱਤਰ ਦੇ ਤਸਦੀਕ ਆਂਕੜਿਆਂ ਤੋਂ ਹੋਵੇਗੀ ਆਬਾਦੀ ਦੀ ਗਿਣਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 2 ਜੂਨ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭਵਿੱਖ ਵਿਚ ਸ਼ਹਿਰੀ ਸਥਾਨਕ ਨਿਗਮਾਂ ਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਫੰਡ ਟ੍ਰਾਂਸਫਰ ਸੂਬਾ ਵਿੱਤ ਕਮਿਸ਼ਨ ਤੇ ਕੇਂਦਰੀ ਵਿੱਤ ਕਮਿਸ਼ਨ ਵੱਲੋਂ ਸੱਤ ਫੀਸਦੀ ਦੇ ਨਿਰਧਾਰਿਤ ਮਾਨਦੰਡ ਅਨੁਰੂਪ ਹੋਣ, ਇਸ ਦੇ ਲਈ ਵਿੱਤ ਵਿਭਾਗ ਵੱਲੋਂ ਜਾਰੀ ਅਲਾਟਮੈਂਟ ਬਜਟ ਅਤੇ 31 ਦਸੰਬਰ, 2021 ਤਕ ਦੇ ਪਰਿਵਾਰ ਪਹਿਚਾਣ ਪੱਤਰ ਦੇ ਤਸਦੀਕ ਆਂਕੜਿਆਂ ਨਾਲ ਆਬਾਦੀ ਦੀ ਗਿਣਤੀ ਕੀਤੀ ਜਾਵੇ। ਮੁੱਖ ਮੰਤਰੀ ਅੱਜ ਸ਼ਹਿਰੀ ਸਥਾਨਕ ਨਿਗਮਾਂ ਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਅਲਾਟਮੈਂਟ ਬਜਟ ਤੇ ਫੰਡ ਦੇ ਟ੍ਰਾਂਸਫਰ ‘ਤੇ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਅਤੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਇਹ ਸਪਸ਼ਟ ਕੀਤਾ ਕਿ ਰਾਜ ਵਿੱਤ ਕਮਿਸ਼ਨ ਤੇ ਕੇਂਦਰੀ ਵਿੱਤ ਕਮਿਸ਼ਨ ਵੱਲੋਂ ਨਿਰਧਾਰਿਤ ਸੱਤ ਫੀਸਦੀ ਦੇ ਫੰਡ ਦਾ ਟ੍ਰਾਂਸਫਰ ਤੇ ਗਿਣਤੀ ਸਹੀ ਢੰਗ ਨਾਲ ਨਹੀਂ ਹੋ ਪਾ ਰਹੀ ਹੈ ਇਸ ਲਈ ਅੱਗੇ ਤੋਂ ਫੰਡ ਦਾ ਅਲਾਅਮੈਂਟ ਮਰਦਮ ਸ਼ੁਮਾਰੀ ਦੇ ਅਨੁਰੂਪ ਤੇ ਸੰਸਥਾਨ ਅਨੁਸਾਰ ਕੀਤਾ ਜਾਵੇ। ਅਲਾਟਮੈਂਟ ਫੰਡ ਪੰਚਾਇਤਾਂ ਨੂੰ 75 ਫੀਸਦੀ, ਬਲਾਕ ਕਮੇਟੀ ਨੂੰ 15 ਫੀਸਦੀ ਤੇ ਜਿਲ੍ਹਾ ਪਰਿਸ਼ਦ ਨੂੰ 10 ਫੀਸਦੀ ਦੇ ਅਨੁਰੂਪ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾਕਿ ਦੋਵਾਂ ਸੰਸਥਾਵਾਂ ਚਾਹੇ ਉਹ ਸ਼ਹਿਰੀ ਸਥਾਨਕ ਨਿਗਮ ਹੋਣ ਜਾਂ ਪੰਚਾਇਤੀ ਰਾਜ ਸੰਸਥਾਨ ਹੋਣ ਇੰਨ੍ਹਾਂ ਨੂੰ ਹੌਲੀ-ਹੌਲੀ ਆਪਣੇ ਵਿੱਤੀ ਸੰਸਾਧਨ ਵਧਾਉਣੇ ਹੋਣਗੇ। ਸੂਬੇ ਵਿਚ 92 ਸ਼ਹਿਰੀ ਸਥਾਨਕ ਨਿਗਮ ਹਨ ਜਿਨ੍ਹਾਂ ਵਿਚ 11 ਨਗਰ ਨਿਗਮ, 22 ਨਗਰ ਪਰਿਸ਼ਦ ਤੇ 59 ਨਗਰ ਪਾਲਿਕਾ ਸ਼ਾਮਿਲ ਹਨ। ਇੰਨ੍ਹਾਂ ਵਿਚ ਛੇ ਕਲਸਟਰ ਹਨ ਅਤੇ ਲਗਭਗ 2800 ਵਰਗ ਕਿਲੋਮੀਅਰ ਖੇਤਰ ਹੈ ਅਤੇ ਲਗਭਗ 1.04 ਕਰੋੜ ਦੀ ਆਬਾਦੀ ਰਹਿੰਦੀ ਹੈ। ਪੇਂਡੂ ਖੇਤਰ ਵਿਚ ਲਗਭਗ 1.82 ਕਰੋੜ ਆਬਾਦੀ ਰਹਿਣ ਦਾ ਅੰਦਾਜਾ ਹੈ। ਹਾਲਾਂਕਿ ੋ;ਲ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਆਬਾਦੀ ਦੇ ਆਂਕੜੇ ਵੱਖ ਹਨ।
ਵਰਨਣਯੋਗ ਹੈ ਕਿ ਵਿੱਤ ਮੰਤਰੀ ਵਜੋ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਲਗਾਤਾਰ ਤੀਜੀ ਵਾਰ ਵਿਧਾਨਸਭਾ ਵਿਚ ਜਦੋਂ ਆਪਣਾ ਬਜਟ ਪੇਸ਼ ਕੀਤਾ ਸੀ ਤਾਂ ਹਰ ਵਾਰ ਦੀ ਤਰ੍ਹਾ ਉਸ ਬਜਟ ਵਿਚ ਵੀ ਕੁੱਝ ਨਾ ਕੁੱਝ ਨਵਾਂ ਦੇਖਣ ਨੂੰ ਮਿਲਿਆ, ਜਿਸ ਦੀ ਸ਼ਲਾਘਾ ਵਿਰੋਧੀ ਪੱਖ ਦੇ ਮੈਂਬਰਾਂ ਨੇ ਵੀ ਕੀਤੀ। ਇੱਥੇ ਤਕ ਕੀ ਇਕ ਮੈਂਬਰ ਨੇ ਤਾਂ ਮੁੱਖ ਮੰਤਰੀ ਨੂੰ ਇਕ ਤਜਰਬੇਕਾਰ ਆਰਥਸਾਸ਼ਤਰੀ ਤਕ ਦੀ ਸੰਗਿਆ ਦਿੱਤੀ ਸੀ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਅੇਸ ਢੇਸੀ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਨਗਰ ਅਤੇ ਗ੍ਰਾਮ ਆਯੋਜਨਾ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਤੇ ਸ੍ਰੀਮਤੀ ਆਸ਼ਿਮਾ ਬਰਾੜ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
Share the post "ਨਗਮਾਂ ਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਰਾਜ ਤੇ ਕੇਂਦਰੀ ਵਿੱਤ ਕਮਿਸ਼ਨ ਦੇ ਫੰਡਾਂ ਵਿਚੋਂ ਮਿਲੇਗਾ ਹਿੱਸਾ: ਮੁੱਖ ਮੰਤਰੀ"