ਕਿਲੋਮੀਟਰ ਸਕੀਮ ਬੱਸਾਂ ਪਾਉਣ ਅਤੇ ਆਊਟਸੋਰਸਿੰਗ ਭਰਤੀ ਕਰਨ ਤੋਂ ਸਰਕਾਰ ਦਾ ਦੋਹਰਾ ਚਿਹਰਾ ਹੋਇਆ ਨੰਗਾ-ਸਮਸੇਰ ਸਿੰਘ ਢਿੱਲੋਂ
ਪਨਬਸ ਅਤੇ ਮੁਲਾਜਮਾਂ ਵਲੋਂ ਰੋਡ ਬਲੋਕ, ਹੜਤਾਲ ਕਰਕੇ ਗੁਲਾਮੀ ਦਿਵਸ ਮਨਾਉਂਦੇ ਤਿੱਖੇ ਸੰਘਰਸ ਦਾ ਐਲਾਨ-ਹਰਕੇਸ ਕੁਮਾਰ ਵਿੱਕੀ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 19 ਜੁਲਾਈ: ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਦੇ ਦੇਸ ਭਗਤ ਯਾਦਗਾਰੀ ਹਾਲ ਵਿੱਚ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦੇ ਸਮੇਂ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ ਜਨਰਲ ਸਕੱਤਰ ਸਮਸੇਰ ਸਿੰਘ ਢਿੱਲੋਂ,ਸੀ ਮੀਤ ਪ੍ਰਧਾਨ ਹਰਕੇਸ ਕੁਮਾਰ ਵਿੱਕੀ,ਬਲਜੀਤ ਸਿੰਘ ਰੰਧਾਵਾ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਸਰਕਾਰ ਅਤੇ ਮੈਨਿਜਮੈੰਟ ਤੇ ਦੋਸ ਲਗਾਉਂਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਗੱਲ ਕੀਤੀ ਸੀ ਅਤੇ ਹੁਣ 36000 ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਟਰਾਂਸਪੋਰਟ ਵਿਭਾਗ ਦਾ ਇੱਕ ਵੀ ਮੁਲਾਜਮ ਪੱਕਾ ਨਹੀਂ ਹੁੰਦਾ ਦੂਸਰੇ ਪਾਸੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਪਨਬੱਸ ਪੀ ਆਰ ਟੀ ਸੀ ਦੇ ਧਰਨਿਆਂ ਵਿੱਚ ਸਿਰਕਤ ਕਰਕੇ ਸਟੇਜ ਤੋਂ ਐਲਾਨ ਕੀਤਾ ਸੀ ਕਿ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ,ਬਰਾਬਰ ਕੰਮ ਬਰਾਬਰ ਤਨਖਾਹ ਦੇਣ,ਕੱਢੇ ਮੁਲਾਜਮਾਂ ਨੂੰ ਬਹਾਲ ਕਰਨ ਲਈ ਅਸੀਂ ਵਚਨਬੱਧ ਹਾਂ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਪਹਿਲ ਦੇ ਅਧਾਰ ਤੇ ਟਰਾਂਸਪੋਰਟ ਮੁਲਾਜਮਾਂ ਦੇ ਇਹ ਮਸਲੇ ਹੱਲ ਕਰਾਂਗੇ ਪ੍ਰੰਤੂ ਹੁਣ ਸਰਕਾਰ ਨੇ ਮੰਗਾਂ ਦਾ ਹੱਲ ਤਾਂ ਕਿ ਕਰਨਾ ਉਲਟਾ ਪਨਬੱਸ ਮੁਲਾਜਮਾਂ ਨੂੰ ਬਹਾਲ ਕਰਨ ਦੀ ਥਾਂ ਜਾਂ ਪੱਕਾ ਕਰਨ ਵੱਲ ਨਹੀਂ ਆਊਟਸੋਰਸਿੰਗ ਤੇ ਡਰਾਈਵਰ ਕੰਡਕਟਰ ਵਰਕਸਾਪ ਦੀ ਭਰਤੀ ਰੱਖੀ ਗਈ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਨੋ ਜੁਆਨਾਂ ਦੀਆਂ ਜਿੰਦਗੀਆਂ ਖਰਾਬ ਕਰਨ ਦੀ ਨੀਤੀ ਤੇ ਹਨ ਕਿਉਂਕਿ ਆਊਟਸੋਰਸਿੰਗ ਸਟਾਫ ਨੂੰ ਸਰਕਾਰ ਆਪਣਾ ਮੁਲਾਜਮ ਨਹੀਂ ਮੰਨਦੀ ਦੂਜੇ ਪਾਸੇ ਟਰਾਂਸਪੋਰਟ ਮਾਫੀਆਂ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਵਲੋਂ ਵੱਡਿਆਂ ਘਰਾਣਿਆਂ ਦੀਆਂ ਬੱਸਾਂ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਪਾ ਕੇ ਮਹਿਕਮੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰਨ ਅਤੇ ਟਰਾਂਸਪੋਰਟ ਮਾਫੀਆ ਖਤਮ ਕਰਨ ਦੀ ਥਾਂ ਤੇ ਸਰਕਾਰੀ ਖਜਾਨੇ ਨੂੰ 6 ਸਾਲਾ ਵਿੱਚ 158.ਕਰੋੜ ਰੁਪਏ ਦਾ ਚੂਨਾ ਲਗਾਉਣ ਦੀ ਨੀਤੀ ਸਾਹਮਣੇ ਆਈ ਹੈ।
ਕੈਸੀਅਰ ਬਲਜਿੰਦਰ ਸਿੰਘ,ਸਹਾ ਕੈਸੀਅਰ ਰਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ, ਜੋਧ ਸਿੰਘ,ਸਤਵਿੰਦਰ ਸਿੰਘ,ਦਲਜੀਤ ਸਿੰਘ,ਗੁਰਪ੍ਰੀਤ ਸਿੰਘ ਪੰਨੂੰ, ਬਲਜੀਤ ਸਿੰਘ ਗਿੱਲ,ਜੁਆਇੰਟ ਸਕੱਤਰ ਜਲੋਰ ਸਿੰਘ,ਜਤਿੰਦਰ ਸਿੰਘ,ਨੇ ਕਿਹਾ ਕਿ ਟਾਇਮ ਟੇਬਲ ਵਿੱਚ ਵੱਡੇ ਪੱਧਰ ਤੇ ਪ੍ਰਾਈਵੇਟ ਉਪਰੇਟਰਾ ਨੂੰ ਮੁਨਾਫੇ ਦਿੱਤੇ ਜਾ ਰਹੇ ਹਨ ਸਰਕਾਰ ਦਾ ਮਹਿਕਮੇ ਬਚਾਉਣ ਲਈ ਕੋਈ ਧਿਆਨ ਨਹੀਂ ਹੈ ਕੁਰੱਪਸਨ ਕਰਕੇ ਨਵੀਂ ਭਰਤੀ ਕੀਤੀ ਜਾ ਰਹੀ ਹੈ ਪਹਿਲਾਂ ਹੀ ਆਊਟਸੋਰਸਿੰਗ ਦੇ ਠੇਕੇਦਾਰ ਕਾਰਨ 20 ਕਰੋੜ ਰੁਪਏ ਸਲਾਨਾ ਅਤੇ ਕਮਿਸਨ ਦਾ ਟਰਾਂਸਪੋਰਟ ਨੂੰ ਘਾਟਾ ਪੈ ਰਿਹਾ ਹੈ ਅਤੇ ਨਵੀਂ ਭਰਤੀ ਨੂੰ ਘੱਟ ਤਨਖਾਹ ਤੇ ਸੋਸਨ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਰਿਪੋਰਟਾਂ ਵਾਲੇ ਮੁਲਾਜਮ ਅਤੇ ਸੰਘਰਸਾਂ ਦੋਰਾਨ ਕੱਢੇ ਮੁਲਾਜਮਾਂ ਨੂੰ ਬਹਾਲ ਕਰਨ ਅਤੇ ਮੌਜੂਦਾ ਚੱਲ ਰਹੇ ਅਡਵਾਸ ਬੁੱਕਰਾ ਅਤੇ ਡਾਟਾ ਐਂਟਰੀ ਉਪਰੇਟਰਾ ਨੂੰ ਤਨਖਾਹ ਵਾਧਾ ਲਾਗੂ ਨਹੀਂ ਕੀਤਾ ਗਿਆ ਉਹ ਲਾਗੂ ਕਰਨ ਦੀ ਥਾਂ ਤੇ ਨਵੀਂ ਭਰਤੀ ਵਾਲੇ ਆਊਟ ਸੋਰਸਿੰਗ ਮੁਲਾਜਮਾਂ ਨੂੰ ਵੀ ਘੱਟ ਤਨਖਾਹ ਤੇ ਭਰਤੀ ਕੀਤਾ ਜਾ ਰਿਹਾ ਹੈ।
ਯੂਨੀਅਨ ਨੇ ਮੰਗ ਕੀਤੀ ਕੀ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, ਡਿਊਟੀ ਤੋਂ ਫਾਰਗ ਮੁਲਾਜਮਾਂ ਨੂੰ ਬਹਾਲ ਕੀਤਾ ਜਾਵੇ, ਤਨਖਾਹ ਵਾਧਾ ਲਾਗੂ ਕੀਤਾ ਜਾਵੇ, ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰਕੇ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ, ਆਊਟਸੋਰਸਿੰਗ ਦੀ ਭਰਤੀ ਬੰਦ ਕੀਤੀ ਜਾਵੇ ਅਤੇ ਮਹਿਕਮਾ ਆਪ ਕੰਟਰੈਕਟ ਜਾ ਪੱਕੀ ਭਰਤੀ ਕਰੇ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਅਤੇ ਕੋਈ ਧੱਕੇਸਾਹੀ ਕੀਤੀ ਤਾਂ ਮਿਤੀ 26/7/2022 ਗੇਟ ਰੈਲੀਆਂ ਕਰਕੇ ਮਿਤੀ 1/08/2022 ਨੂੰ ਪੰਜਾਬ ਦੇ ਮੇਨ ਰੋਡ ਬਲੋਕ ਕੀਤੇ ਜਾਣਗੇ ਮਿਤੀ 2/08/22 ਤੋ ਹੈੱਡ ਆਫਿਸ ਪਟਿਆਲੇ ਵਿਖੇ ਭੁੱਖ ਹੜਤਾਲ ਸੁਰੂ ਕੀਤੀ ਜਾਵੇਗੀ ਅਤੇ ਮਿਤੀ 11/08/22 ਨੂੰ ਗੇਟ ਰੈਲੀਆਂ ਕਰਕੇ ਮਿਤੀ 14-15-16 ਅਗਸਤ ਨੂੰ ਤਿੰਨ ਰੋਜਾ ਹੜਤਾਲ ਕਰਕੇ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ ਅਤੇ ਰੋਸ ਰੈਲੀ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਪੁੱਛਣ ਲਈ ਰੋਸ ਮਾਰਚ ਕੀਤਾ ਜਾਵਾਂਗੇ । ਇਸ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ,ਜਤਿੰਦਰ ਸਿੰਘ,ਬਲਜੀਤ ਸਿੰਘ,ਅਵਤਾਰ ਸਿੰਘ, ਚਾਨਣ ਸਿੰਘ,ਰਮਿੰਦਰ ਸਿੰਘ,ਹਰਵਿੰਦਰ ਸਿੰਘ,ਰਮਨਦੀਪ ਸਿੰਘ,ਹਰਪ੍ਰੀਤ ਸਿੰਘ ਸੋਢੀ,ਸੰਦੀਪ ਸਿੰਘ ਗਰੇਵਾਲ,ਗੁਰਵਿੰਦਰ ਸਿੰਘ ਗਿੱਲ,ਜਤਿੰਦਰ ਸਿੰਘ ਦੀਦਾਰਗੜ, ਨਿਰਪਾਲ ਸਿੰਘ,ਮਨਪ੍ਰੀਤ ਸਿੰਘ,ਕਮਲ ਜੋਤੀ,ਮਨਵੀਰ ਸਿੰਘ, ਹਾਜਿਰ ਹੋਏ ।
Share the post "ਪਨਬੱਸ ਅਤੇ ਦੇ ਕੱਚੇ ਮੁਲਾਜਮਾਂ ਨਾਲ ਧੱਕੇਸਾਹੀ ਤੇ ਉੱਤਰੀ ਮਾਨ ਸਰਕਾਰ, ਸੰਘਰਸ ਲਈ ਮਜਬੂਰ ਵਰਕਰ-ਰੇਸਮ ਸਿੰਘ ਗਿੱਲ"