ਸੁਖਜਿੰਦਰ ਮਾਨ
ਬਠਿੰਡਾ, 10 ਅਗਸਤ: ਪਿਛਲੇ ਕਰੀਬ ਇੱਕ ਮਹੀਨੇ ਤੋਂ ਨਗਰ ਨਿਗਮ ਦੁਆਰਾ ਠੇਕੇ ’ਤੇ ਦਿੱਤੀ ਬਹੁਮੰਜ਼ਿਲਾਂ ਪਾਰਕਿੰਗ ਦਾ ਵਿਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪਹਿਲਾਂ ਸ਼ਹਿਰ ’ਚ ਲੱਗੀਆਂ ਪੀਲੀਆਂ ਲਾਈਨਾਂ ਦੇ ਅੰਦਰੋਂ ਪ੍ਰਾਈਵੇਟ ਠੇਕੇਦਾਰ ਦੁਆਰਾ ਗੱਡੀਆਂ ਚੁੱਕਣ ਨੂੰ ਲੈ ਕੇ ਚੱਲੇ ਸੰਘਰਸ਼ ਦਾ ਮਸਲਾ ਬੀਤੇ ਕੱਲ ਠੇਕੇ ਦੀਆਂ ਸ਼ਰਤਾਂ ਵਿਚ ਤਬਦੀਲੀ ਤੋਂ ਬਾਅਦ ਮਸਾਂ ਹੀ ਖ਼ਤਮ ਹੋਇਆ ਸੀ ਕਿ ਬੀਤੀ ਦੇਰ ਰਾਤ ਨਿਗਮ ਅਧਿਕਾਰੀਆਂ ਵਲੋਂ ਮਾਲ ਰੋਡ ’ਤੇ ਸਥਿਤ ਪਾਰਕਿੰਗ ਅੱਗਿਓ ਪੀਲੀ ਲਾਈਨ ਖ਼ਤਮ ਕਰਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।ਇਸਦੇ ਵਿਰੋਧ ’ਚ ਜਿੱਥੇ ਬੀਤੀ ਰਾਤ ਹੀ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਸਹਿਤ ਵੱਡੀ ਗਿਣਤੀ ਵਿਚ ਲੋਕ ਮੌਕੇ ’ਤੇ ਪੁੱਜ ਗਏ ਸਨ, ਉਥੇ ਅੱਜ ਦਿਨੇਂ ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਹੇਠ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਵਕੀਲ ਤੋਂ ਐਨ.ਓ.ਸੀ ਬਦਲੇ 10 ਹਜ਼ਾਰ ਦੀ ਰਿਸ਼ਵਤ ਲੈਂਦਾ ਬੀਡੀਏ ਦਾ ਜੇ.ਈ ਵਿਜੀਲੈਂਸ ਵਲੋਂ ਕਾਬੂ
ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਕੱਲ ਟੈਂਡਰ ਵਿਚ ਸੋਧ ਕਰਨ ਤੋਂ ਬਾਅਦ ਹੁਣ ਨਿਗਮ ਨੇ ਸ਼ਹਿਰ ਵਿਚ ਪੀਲੀਆਂ ਲਾਈਨਾਂ ਨੂੰ ਹੀ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਧਰ ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨਰ ਨੇ ਜਾਰੀ ਪ੍ਰੈਸ ਬਿਆਨ ਵਿਚ ਸ਼ਹਿਰ ਦੇ ਅੰਦਰੋਂ ਪੀਲੀਆਂ ਲਾਈਨਾਂ ਖ਼ਤਮ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਗਲਤ ਤੇ ਗੁੰਮਰਾਹਕਰਨ ਪ੍ਰਚਾਰ ਕਰਾਰ ਦਿੰਦਿਆਂ ਕਿਹਾ ਕਿ ਪਾਰਕਿੰਗ ਅਤੇ ਇਸਦੇ ਅੱਗੇ ਬਣੇ ਸਰਕਾਰੀ ਸਕੂਲ ਦੇ ਸਾਹਮਣੇ ਟਰੈਫ਼ਿਕ ਵਿਵਸਥਾ ਨੂੰ ਸਚਾਰੂ ਰੂਪ ਵਿਚ ਚੱਲਦਾ ਰੱਖਣ ਲਈ ਪੀਲੀ ਲਾਈਨ ਹਟਾਈ ਜਾ ਰਹੀ ਹੈ ਜਦੋਂਕਿ ਸ਼ਹਿਰ ਵਿਚ ਹੋਰ ਕਿਤੇ ਕੋਈ ਪੀਲੀ ਲਾਈਨ ਖ਼ਤਮ ਨਹੀਂ ਕੀਤੀ ਜਾ ਰਹੀ। ਦਸਣਾ ਬਣਦਾ ਹੈ ਕਿ ਲੋਕਾਂ ਦੇ ਵਿਰੋਧ ਦੇ ਬਾਅਦ ਬੀਤੇ ਕੱਲ ਨਗਰ ਨਿਗਮ ਦੀ ਵਿਤ ਤੇ ਲੇਖਾ ਕਮੇਟੀ ਦੀ ਹੋਈ ਮੀਟਿੰਗ ਵਿਚ ਸ਼ਹਿਰ ’ਚ ਲੱਗੀ ਹੋਈ ਪੀਲੀ ਲਾਈਨ ਦੇ ਅੰਦਰ ਖੜੇ ਕੀਤੇ ਗਏ ਵਾਹਨਾਂ ਨੂੰ ਪ੍ਰਾਈਵੇਟ ਠੇਕੇਦਾਰ ਦੁਆਰਾ ਚੁੱਕਣ ’ਤੇ ਰੋਕ ਲਗਾ ਦਿੱਤੀ ਗਈ ਸੀ।
ਸਰੋਜ ਰਾਣੀ ਬਣੀ ਭਾਜਪਾ ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ, ਵੀਨਾ ਗਰਗ ਨੂੰ ਬਣਾਇਆ ਕਾਰਜ਼ਕਾਰੀ ਮੈਂਬਰ
ਇਸਤੋਂ ਇਲਾਵਾ ਮਾਲ ਰੋਡ ਸਹਿਤ ਕੁੱਝ ਹੋਰ ਖੇਤਰਾਂ ਵਿਚ ਪੇਡ ਪਾਰਕਿੰਗਾਂ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਸੀ। ਜਿਸਦਾ ਸ਼ਹਿਰ ਵਾਸੀਆਂ ਨੇ ਸਵਾਗਤ ਕੀਤਾ ਸੀ ਪ੍ਰੰਤੂ ਬੀਤੀ ਰਾਤ ਨਿਗਮ ਦੀ ਇਸ ਕਾਰਵਾਈ ਤੋਂ ਬਾਅਦ ਲੋਕ ਮੁੜ ਭੜਕ ਗਏ। ਸਮਾਜ ਸੇਵੀ ਸੰਸਥਾ ਦੇ ਮੁਖੀ ਸੋਨੂੰ ਮਹੇਸ਼ਵਰੀ ਨੇ ਦਸਿਆ ਕਿ ਬੀਤੀ ਰਾਤ ਜਦ ਉਨ੍ਹਾਂ ਨੂੰ ਪਤਾ ਲੱਗਾ ਤਾਂ ਮੌਕੇ ’ਤੇ ਪੁੱਜ ਕੇ ਨਿਗਮ ਵਲੋਂ ਹਟਾਈਆਂ ਜਾ ਰਹੀਆਂ ਪੀਲੀਆਂ ਲਾਈਨਾਂ ਦਾ ਵਿਰੋਧ ਕੀਤਾ, ਜਿਸ ਕਾਰਨ ਮੁਲਾਜਮਾਂ ਨੂੰ ਵਾਪਸ ਮੁੜਣਾ ਪਿਆ।ਵਪਾਰ ਮੰਡਲ ਦੇ ਆਗੂ ਜੀਵਨ ਗੋਇਲ ਨੇ ਵੀ ਨਿਗਮ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੱਤਾ। ਇਸ ਦੌਰਾਨ ਭਾਜਪਾ ਦੇ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਵੀ ਵੱਡੀ ਗਿਣਤੀ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਅੱਜ ਦਿਨੇਂ ਮਾਲ ਰੋਡ ’ਤੇ ਪਾਰਕਿੰਗ ਦੇ ਸਾਹਮਣੇ ਪੁੱਜੇ, ਜਿੱਥੇ ਉਨ੍ਹਾਂ ਨਿਗਮ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਆਗੂ ਵਰਿੰਦਰ ਸ਼ਰਮਾ, ਅਸੋਕ ਬਾਲਿਆਵਾਲੀ, ਉਮੇਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।
ਬਠਿੰਡਾ ’ਚ ਪਾਰਕਿੰਗ ਦਾ ਮੁੱਦਾ ਹੋਇਆ ਹੱਲ, ਹੁਣ ਪੀਲੀ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਨਹੀਂ ਚੁੱਕ ਸਕੇਗਾ ਠੇਕੇਦਾਰ
ਸ਼ਹਿਰ ਵਿਚੋਂ ਪੀਲੀ ਲਾਈਨ ਨਹੀਂ ਹਟਾਈ ਜਾ ਰਹੀ, ਸ਼ਹਿਰ ਵਾਸੀ ਗੁੰਮਰਾਹ ਪ੍ਰਚਾਰ ਤੋਂ ਬਚਣ: ਕਮਿਸ਼ਨਰ
ਬਠਿੰਡਾ: ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਬਾਅਦ ਦੁਪਿਹਰ ਜਾਰੀ ਇੱਕ ਪ੍ਰੈਸ ਬਿਆਨ ਵਿਚ ਇਸ ਮਸਲੇ ’ਤੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਗਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਹਿਰ ਵਿੱਚ ਪਾਰਕਿੰਗ ਦੀ ਪੀਲੀ ਲਾਈਨ ਹਟਾਉਣ ਸਬੰਧੀ ਭਰਮ ਫੈਲਾਇਆ ਜਾ ਰਿਹਾ ਹੈ ਪ੍ਰੰਤੂ ਨਗਰ ਨਿਗਮ ਵੱਲੋਂ ਇੱਥੇ ਪੀਲੀ ਲਾਈਨ ਨਹੀਂ ਹਟਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਮਾਲ ਰੋਡ ਉੱਪਰ ਸਰਕਾਰੀ ਸੀਨੀਅਰ ਸਕੰਡਰੀ ਸਕੂਲ (ਕੁੜੀਆਂ) ਬਠਿੰਡਾ ਅਤੇ ਮਲਟੀ ਲੇਵਲ ਕਾਰ ਪਾਰਕਿੰਗ ਦੇ ਸਾਹਮਣੇ ਦੀ ਪੀਲੀ ਲਾਈਨ ਹਟਾ ਦਿੱਤੀ ਜਾਵੇ ਕਿਉਂਕਿ ਸਕੂਲ ਲੱਗਣ ਅਤੇ ਛੁੱਟੀ ਸਮੇਂ ਪਾਰਕ ਕੀਤੀਆਂ ਗੱਡੀਆਂ ਅਤੇ ਬੱਚਿਆਂ ਦਾ ਇੱਥੇ ਇਕੱਠ ਹੋ ਜਾਂਦਾ ਹੈ, ਜਿਸ ਕਰਕੇ ਸਟੇਸ਼ਨ ਵੱਲੋਂ ਆ ਰਹੇ ਟਰੈਫਿਕ ਮੂਵਮੈਂਟ ਵਿੱਚ ਵਿਘਣ ਪੈਂਦਾ ਹੈ ਅਤੇ ਇਸ ਦੇ ਨਾਲ ਹੀ ਬੱਚਿਆਂ ਦੀ ਸੁਰੱਖਿਆ ਨੂੰ ਵੀ ਖਤਰਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮਲਟੀ ਲੇਵਲ ਕਾਰ ਪਾਰਕਿੰਗ ਦੇ ਬਾਹਰ ਵੀ ਗੱਡੀ ਪਾਰਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਜਗਾ ’ਤੇ ਗੱਡੀ ਪਾਰਕ ਕਰਨ ਨਾਲ ਪਾਰਕਿੰਗ ਦੇ ਅੰਦਰ ਜਾਣ ਅਤੇ ਬਾਹਰ ਆਉਣ ਵਾਲੀਆਂ ਗੱਡੀਆਂ ਰੋਡ ਤੇ ਟਰੈਫਿਕ ਦਾ ਕਾਰਨ ਬਣ ਸਕਦੀਆਂ ਹਨ। ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿਚ ਕਿਸੇ ਜਗਾ ਤੋਂ ਪੀਲੀ ਲਾਈਨ ਨਹੀਂ ਹਟਾਈ ਜਾ ਰਹੀ।
Share the post "ਪਾਰਕਿੰਗ ਅੱਗਿਓ ਰਾਤ ਨੂੰ ਪੀਲੀ ਲਾਈਨ ਖ਼ਤਮ ਕਰਨ ਨੂੰ ਲੈ ਕੇ ਉਠਿਆ ਵਿਵਾਦ, ਲੋਕਾਂ ਨੇ ਕੀਤਾ ਵਿਰੋਧ"