ਵਪਾਰ ਮੰਡਲ ਦੇ ਹਰ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਸਹਿਮਤ -ਹਰਪਾਲ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 7 ਅਗਸਤ: ਮਲਟੀ ਲੈਵਲ ਕਾਰ ਪਾਰਕਿੰਗ ਤੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਕੌਂਸਲਰਾਂ ਵੱਲੋਂ ਅੱਜ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਇਸ ਮੁੱਦੇ ਦੇ ਹੱਲ ਲਈ ਤੁਰੰਤ ਜਨਰਲ ਹਾਊਸ ਦੀ ਮੀਟਿੰਗ ਸੱਦੀ ਜਾਵੇ। ਇਸ ਮੌਕੇ ਕੌਂਸਲਰਾਂ ਨੇ ਕਿਹਾ ਕਿ ਨਿਗਮ ਵਲੋਂ ਸ਼ਹਿਰ ਦੇ ਮਾਲ ਰੋਡ ਉੱਪਰ ਬਣਾਈ ਗਈ ਮਲਟੀਲੈਵਲ ਕਾਰ ਪਾਰਕਿੰਗ ਜਦੋਂ ਤੋਂ ਸ਼ੁਰੂ ਹੋਈ ਹੈ ਉਸੇ ਵਕਤ ਹੀ ਸ਼ਹਿਰ ਵਾਸੀਆਂ ਵਪਾਰੀ ਦੁਕਾਨਦਾਰ ਅਤੇ ਸ਼ਹਿਰ ਦੇ ਆਪਣੇ ਵੱਖ-ਵੱਖ ਕੰਮਾਂ ਲਈ ਆਉਣ ਵਾਲੇ ਆਮ ਲੋਕ ਇਸ ਪਾਰਕਿੰਗ ਦੀਆਂ ਸੇਵਾਵਾਂ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਜਿਸ ਦਾ ਮੁੱਖ ਕਾਰਨ ਪਾਰਕਿੰਗ ਦੇ ਰੇਟ ਵਧ ਹੋਣਾ ਅਤੇ ਪੀਲੀ ਪੱਟੀ ਵਿੱਚ ਖੜੀਆਂ ਗੱਡੀਆਂ ਨੂੰ ਟੋਹ ਕਰਕੇ ਲੈ ਜਾਣਾ ਹੈ।ਇਸ ਦੌਰਾਨ ਕੌਸਲਰਾਂ ਵੱਲੋਂ ਵਪਾਰ ਮੰਡਲ ਨੂੰ ਵੀ ਵਿਸ਼ਵਾਸ ਪੱਤਰ ਦਿੱਤਾ ਕਿ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਪਾਰ ਮੰਡਲ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਕੌਂਸਲਰਾਂ ਨਾਲ ਹਨ ਅਤੇ ਹਰ ਫ਼ੈਸਲੇ ਦੇ ਨਾਲ ਸਹਿਮਤੀ ਹੋਵੇਗੀ।
ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਚੁੱਕਣ ਦੇ ਮਾਮਲੇ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਲਿਆ ਗੰਭੀਰ ਨੋਟਿਸ
ਇਸ ਮੌਕੇ ਕੌਂਸਲਰ ਹਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪਾਰਕਿੰਗ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਆਪਣਾ ਸਟੈਂਡ ਲੈ ਚੁੱਕਿਆ ਹੈ ਅਤੇ ਜਿਸ ਨੂੰ ਲੈ ਕੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇੱਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਵਿੱਚ ਸਮੂਹ ਅਕਾਲੀ ਜਥੇਬੰਦੀ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਪਾਰਕਿੰਗ ਦੇ ਮੁੱਦੇ ਨੂੰ ਜਲਦ ਹੱਲ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ ਸੀ । ਕੌਸਲਰ ਢਿੱਲੋਂ ਨੇ ਕਿਹਾ ਕਿ ਜਰਨਲ ਹਾਊਸ ਦੀ ਹੋਈ ਮੀਟਿੰਗਾਂ ਵਿੱਚ ਵੀ ਪਾਰਕਿੰਗ ਦੇ ਮੁੱਦੇ ਤੇ ਅਕਾਲੀ ਦਲ ਦੇ ਸਮੂਹ ਕੌਸਲਰਾਂ ਵੱਲੋਂ ਵਿਰੋਧ ਜਤਾਇਆ ਗਿਆ ਸੀ ਅਤੇ ਪਾਰਕਿੰਗ ਦੇ ਰੇਟਾਂ ਨੂੰ ਘਟਾਉਣ ਦੀ ਮੰਗ ਕੀਤੀ ਗਈ ਸੀ।ਇਸ ਮੌਕੇ ਕੌਸਲਰ ਮੱਖਣ ਸਿੰਘ ਠੇਕੇਦਾਰ, ਕੌਸਲਰ ਸੈਰੀ ਗੋਇਲ, ਕੌਂਸਲਰ ਸ਼ੀਲਾ ਦੇਵੀ, ਕੌਂਸਲਰ ਗੁਰਦੇਵ ਕੌਰ ਸਿੰਦਾ ਆਦਿ ਮੌਜੂਦ ਸਨ।
Share the post "ਪਾਰਕਿੰਗ ਮੁੱਦਾ: ਸ਼੍ਰੋਮਣੀ ਅਕਾਲੀ ਦਲ ਦੇ ਕੌਸਲਰਾਂ ਨੇ ਮੇਅਰ ਕੋਲੋਂ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਕੀਤੀ ਮੰਗ"