ਸੁਖਜਿੰਦਰ ਮਾਨ
ਸੰਗਰੂਰ, 22 ਮਾਰਚ: ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਅਤੇ ਪਾਵਰਕਾਮ ਆਉਟਸੋਰਸਿੰਗ ਇੰਪਲਾਈਜ਼ ਯੂਨੀਅਨ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਰਹਾਇਸ ਵਿਖੇ ਜਥੇਬੰਦੀ ਵੱਲੋਂ ਮੰਗ ਪੱਤਰ ਸੌਂਪਿਆ ਗਿਆ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਸਕੱਤਰ ਰਜੇਸ਼ ਕੁਮਾਰ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ ਐਚ ਬੀ ਅਤੇ ਸੀ ਐੱਚ ਡਬਲਿਊ ਠੇਕਾ ਕਾਮਿਆਂ ਨਾਲ ਡਿਊਟੀ ਦੌਰਾਨ ਕਰੰਟ ਲੱਗਣ ਕਰਕੇ ਲਗਾਤਾਰ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰ ਰਹੇ ਹਨ । ਕਈ ਕਾਮੇ ਮੌਤ ਦੇ ਮੂੰਹ ਪੈ ਗਏ ਅਤੇ ਕਈ ਕਾਮੇ ਅਪੰਗ ਹੋ ਗਏ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਕੱਢੇ ਗਏ ਕਾਮਿਆਂ ਨੂੰ ਬਹਾਲ ਕਰਨ ਅਤੇ ਪੁਰਾਣਾ ਬਕਾਇਆ ਏਰੀਅਲ ਜਾਰੀ ਕਰਨ ਵਿਭਾਗ ਚ ਲੈ ਕੇ ਰੈਗੂਲਰ ਕਰਨ ਅਤੇ ਪੁਰਾਣਾ ਬਕਾਇਆ ਈ ਪੀ ਐਫ ਦੀ ਰਾਸ਼ੀ ਜਾਰੀ ਕਰਨ ਸਮੇਤ ਹੋਰ ਮੰਗਾਂ ਬਾਰੇ ਅੱਜ ਮੈਨੇਜਮੈਂਟ ਨੂੰ ਮੰਗ ਪੱਤਰ ਸੌਂਪਿਆ ਗਿਆ। ਅਗਲੇ ਸੰਘਰਸ਼ ਦੀ ਰੂਪ ਰੇਖਾ ਦੀ ਤਿਆਰੀ ਲਈ ਪੰਜਾਬ ਵਿੱਚ ਸਬ ਡਵੀਜ਼ਨ ਪੱਧਰ ਅਤੇ ਡਿਵੀਜਨ ਪੱਧਰ ਤੇ ਚੋਣਾਂ ਦਾ ਸਿਲਸਿਲਾ ਜਥੇਬੰਦੀ ਵੱਲੋਂ ਵੀ ਜਾਰੀ ਕੀਤਾ ਗਿਆ ਹੈ ਅਤੇ 10 ਅਪ੍ਰੈਲ ਸੂਬਾ ਪੱਧਰੀ ਡੈਲੀਗੇਟ ਅਜਲਾਸ ਵੀ ਕੀਤਾ ਜਾਵੇਗਾ ।
Share the post "ਪਾਵਰਕੌਮ ਦੀਆਂ ਵੱਖ ਵੱਖ ਕਾਮਿਆਂ ਦੀਆਂ ਜਥੇਬੰਦੀ ਵੱਲੋ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ ’ਤੇ ਦਿੱਤਾ ਮੰਗ ਪੱਤਰ"