ਬਠਿੰਡਾ, 09 ਨੰਵਬਰ: ਪੀ ਐਸ ਐਮ ਐਸ ਯੂ ਦੇ ਸੱਦੇ ਹੇਠ ਅੱਜ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਅਤੇ ਹੋਰ ਦਫਤਰਾਂ ਦੇ ਕਲੈਰੀਕਲ ਕਾਮਿਆ ਵੱਲੋਂ ਮੁਕੰਮਲ ਹੜਤਾਲ ਕਰਕੇ ਕਲਮ ਛੋੜ, ਕੰਪਿਉਟਰ ਬੰਦ ਅਤੇ ਆਨ ਲਾਇਨ ਕੰਮ ਬੰਦ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਕਲੈਰੀਕਲ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਮਿਤ ਕੁਮਾਰ, ਜਨਰਲ ਸੱਕਤਰ ਰਾਹੁਲ ਗੌਤਮ , ਵਿੱਤ ਸੱਕਤਰ ਸ਼੍ਰੀਮਤੀ ਦੀਪਿਕਾ ਅਤੇ ਪ੍ਰੈਸ ਸਕੱਤਰ ਸੁਖਵੰਤ ਸਿੰਘ ਨੇ ਦਸਿਆ ਕਿ ਇਹ ਹੜਤਾਲ 01-01-2004 ਤੋਂ ਬਾਅਦ ਭਰਤੀ ਹੋਏ ਪੰਜਾਬ ਸਰਕਾਰ ਦੇ ਮੁਲਾਜਮਾਂ ਦੀਆਂ ਸਾਲ 1972 ਦੇ ਰੂਲਾਂ ਅਨੁਸਾਰ ਪੁਰਾਣੀ ਪੈਨਸ਼ਨ ਹੂ ਬ ਹੂ ਲਾਗੂ ਕਰਨ ਦਾ ਮੁੱਦਾ ਅਹਿਮ ਹੈ, ਸਰਕਾਰ ਵੱਲੋਂ ਮੁਲਾਜਮਾਂ ਦਾ ਏਸੀਪੀ ਸਕੀਮ ਦਾ ਲਾਭ ਬੰਦ ਕਰ ਦਿੱਤਾ, ਉਸ ਨੂੰ ਬਹਾਲ ਕਰਵਾਉਣਾ, 15-01-2015 ਦਾ ਪੱਤਰ ਜਿਸ ਵਿੱਚ ਸਰਕਾਰੀ ਮੁਲਾਜਮ ਚਾਹੇ ਉਹ ਗ੍ਰੇਡ1
ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਚ ਆਈ ਕਮੀ : ਸ਼ੌਕਤ ਅਹਿਮਦ ਪਰੇ
ਹੋਵੇ ਜਾਂ ਦਰਜਾਚਾਰ ਸੱਭ ਦਾ ਪ੍ਰਵੇਸ਼ਨ ਪੀਰਿਅਡ ਦੋ ਸਾਲਾ ਦਾ ਰੱਖਿਆ ਗਿਆ ਸੀ, ਜਿਸ ਨੂੰ ਸਰਵਿਸ ਵਿੱਚ ਵੀ ਗਿਣਿਆ ਨਹੀਂ ਜਾਂਦਾ ਨੂੰ ਰੱਦ ਕਰਵਾਉਣ ਲਈ, ਮਿਤੀ:17 07 2020 ਨੂੰ ਜਾਰੀ ਹੋਏ ਪੱਤਰ ਜਿਸ ਵਿੱਚ ਸਰਕਾਰ ਨੇ ਨਵੀਂ ਭਰਤੀ ਤੇ ਤਿੰਨ ਸਾਲ ਸਿਰਫ ਨਿਗੁਣੀ ਜਿਹੀ ਤਨਖਾਹ ਬੈਸਿਕ ਪੈ ਤੇ ਕੰਮ ਕਰਨਾ ਥੋਪਿਆ ਗਿਆ ਸੀ, ਜਿਸ ਨਾਲ ਸਰਕਾਰੀ ਕਰਮਚਾਰੀਆ ਦਾ ਆਰਥਿਕ ਸੌਸ਼ਣ ਕਰਨ ਹੋ ਰਿਹਾ ਹੈ ਨੂੰ ਰੱਦ ਕਰਵਾਉਣ ਲਈ ਅਤੇ ਸਰਕਾਰੀ ਮੁਲਾਜਮਾਂ ਦੇ ਰਹਿੰਦੇ ਬਕਾਏ ਡੀਏ ਦੀਆ ਕਿਸਤਾ, ਛੇਵਾਂ ਪੈ ਕਮਿਸ਼ਨ ਦੇ ਬਕਾਏ ਜਾਰੀ ਕਰਨ ਲਈ ਇਹ ਹੜਤਾਲ ਕੀਤੀ ਜਾ ਰਹੀ ਹੈ।ਅੱਜ ਮਿਤੀ:09 11 2023 ਸਿਵਲ ਹਸਪਤਾਲ ਬਠਿੰਡਾ ਵਿੱਚ ਸਮੂਹ ਕਲੈਰੀਕਲ ਕਾਮਿਆ ਵੱਲੋਂ ਰੈਲੀ ਕੀਤੀ ਗਈ ਅਤੇ ਲੋਕਾ ਨੂੰ ਵੀ ਸਰਕਾਰ ਦੀਆਂ ਮਾੜੀਆਂ ਨੀਤੀਆ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਮਹਿੰਦਰ ਸੱਚਦੇਵਾ ਅਤੇ ਸ਼੍ਰੀਮਤੀ ਗੁਰਮੇਲ ਕੌਰ ਸੀਨੀਅਰ ਮੀਤ ਪ੍ਰਧਾਨ ਵੱਲੋ ਕਿਹਾ ਗਿਆ ਹੈ ਕਿ ਸਰਕਾਰ ਮੁਲਾਜਮਾਂ ਦੀਆ ਮੁੱਢਲਿਆ ਜਰੂਰੀ ਮੰਗਾ ਨੂੰ ਲਾਗੂ ਨਹੀਂ ਕਰਦੀ ਤਾਂ
ਸੂਬਾ ਪੱਧਰੀ ਸਕੂਲੀ ਹੈਂਡਬਾਲ ਖੇਡਾਂ ਵਿੱਚ ਲੁਧਿਆਣਾ ਦੀਆਂ ਕੁੜੀਆਂ ਨੇ ਗੱਡੇ ਝੰਡੇ
ਇਹ ਸਘੰਰਸ਼ ਹੋਰ ਤਿੱਖੇ ਵਿੱਢੇ ਜਾਣਗੇ।ਇਸ ਦੌਰਾਨ ਬਲਜੀਤ ਸਿੰਘ ਜੈਤੌ, ਹਰਪਾਲ ਰਾਏ, ਮੁਕੇਸ਼, ਲੋਕੇਸ ਕੁਮਾਰ, ਸਰਿੰਦਰ ਕੁਮਾਰ, ਬਾਲ ਕ੍ਰਿਸ਼ਨ, ਸੁਰਜੀਤ ਸਿੰਘ, ਜਗਦੇਵ ਸਿੰਘ, ਮਨਪ੍ਰੀਤ ਸਿੰਘ, ਬਲਤੇਜ਼ ਸਿੰਘ, ਸੁਮਿਤ ਸਿੰਘ, ਸੰਜੀਵ ਗੋਇਲ, ਲਵਿਸ਼ ਕੁਮਾਰ, ਅਮਰਜੀਤ ਕੌਰ, ਪ੍ਰੀਤਪਾਲ ਕੌਰ, ਸੰਦੀਪ ਕੌਰ, ਪੂਜਾ ਰਾਣੀ, ਮੇਘਨਾ ਸਿੰਗਲਾ, ਅਨੀਤਾ ਸ਼ਰਮਾਂ, ਗੁਰਸ਼ਰਨ ਕੌਰ, ਹਰਜਿੰਦਰ ਕੌਰ, ਅਮਨਦੀਪ ਕੌਰ, ਜ਼ਸਵਿੰਦਰ ਕੌਰ, ਜਤਿੰਦਰ ਕੌਰ, ਸ਼ੀਨਮ ਸਿੰਗਲਾ, ਮਨਦੀਪ ਕੌਰ, ਕੁਲਦੀਪ ਕੌਰ, ਸਿਮਰਨ ਕੌਰ, ਮੁਨੀਤਾ,ਰਾਜ ਸਿੰਘ, ਅਨੀਲ ਕੁਮਾਰ,ਰਵਿੰਦਰ ਕੁਮਾਰ, ਗੁਰਜੋਤ ਸਿੰਘ, ਨਵੀ ਸਿੰਘ, ਪ੍ਰਦੀਪ ਕੁਮਾਰ, ਰਾਧੇ ਸ਼ਾਮ ਆਦਿ ਸਾਥੀ ਹਾਜ਼ਰ ਸਨ।
Share the post "ਪੀ ਐਸ ਐਮ ਐਸ ਯੂ ਦੇ ਸੱਦੇ ’ਤੇ ਸਮੂਹ ਸਿਹਤ ਕਲੈਰੀਕਲ ਕਾਮਿਆ ਨੇ ਕੀਤਾ ਕੰਮ ਬੰਦ"