ਸੁਖਜਿੰਦਰ ਮਾਨ
ਜਲੰਧਰ,10 ਨਵੰਬਰ: ਅੱਜ ਪੰਜਾਬ ਰੋਡਵੇਜ ਪਨਬੱਸ ਤੇ ਕੰਟਰੈਕਟ ਵਰਕਰਜ ਯੂਨੀਅਨ ਪੀ ਆਰ ਟੀ ਸੀ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ ਅਤੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਥਾਨਕ ਬੱਸ ਸਟੈਂਡ ਵਿਖੇ ਹੋਈ । ਮੀਟਿੰਗ ਵਿਚ ਹਾਜ਼ਰ ਹੋਏ ਪੰਜਾਬ ਦੇ 27 ਡਿੱਪੂਆ ਦੇ ਪ੍ਰਧਾਨ ਤੇ ਸੈਕਟਰੀਆਂ ਦੀ ਹਾਜ਼ਰੀ ਵਿਚ ਕੁਝ ਅਹਿਮ ਫੈਸਲੇ ਲਏ ਗਏ। ਜਾਣਕਾਰੀ ਦਿੰਦਿਆਂ ਸਰਪ੍ਰਸਤ ਕਮਲ ਕੁਮਾਰ ਤੇ ਚੈਅਰਮੈਨ ਬਲਵਿੰਦਰ ਸਿੰਘ ਰਾਠ ਨੇ ਦੱਸਿਆ ਕਿ ਸਰਕਾਰ ਵਲੋ ਯੂਨੀਅਨ ਨਾਲ ਮੀਟਿੰਗ ਤੋਂ ਬਾਅਦ ਮੰਗਾਂ ਦੀ ਪੂਰਤੀ ਲਈ 20 ਦਿਨਾਂ ਦਾ ਸਮਾ ਮੰਗਿਆ ਗਿਆ ਸੀ। ਪਰ ਇਕ ਮਹੀਨਾ ਬੀਤ ਜਾਣ ਬਾਅਦ ਵੀ ਸਰਕਾਰ ਵਲੋ ਪਨਬਸ ਅਤੇ ਪੀ ਆਰ ਟੀ ਸੀ ਦਾ ਇਕ ਵੀ ਵਰਕਰ ਪੱਕਾ ਨਹੀ ਕੀਤਾ ਗਿਆ ਜਿਸ ਕਾਰਨ ਵਰਕਰਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਯੂਨੀਅਨ ਵਲੋ ਮੰਗ ਕੀਤੀ ਪਨਬੱਸ ਪੀ ਆਰ ਟੀ ਸੀ ਦਾ ਸਮੂਹ ਸਟਾਫ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤਾ ਜਾਵੇ, ਅਡਵਾਸ ਬੁਕਰ ਅਤੇ ਡਾਟਾ ਐਂਟਰੀ ਆਪ੍ਰੇਟਰ ਵਰਕਰਾ ਦੀ 2500+30%ਵਾਧਾ ਕੀਤਾ ਜਾਵੇ, ਰਿਪੋਰਟਾ ਅਤੇ ਕੰਡੀਸ਼ਨ ਵਾਲੇ ਸਾਰੇ ਵਰਕਰ ਬਹਾਲ ਕੀਤੇ ਜਾਣ , ਸੰਘਰਸ਼ ਦੌਰਾਨ ਸਸਪੈਂਡ ਕੀਤੇ ਵਰਕਰ ਬਹਾਲ ਕੀਤੇ ਜਾਣ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਕੋਈ ਠੋਸ ਕਦਮ ਨਾ ਚੁੱਕੇ ਤਾਂ ਮਜਬੂਰਨ ਯੂਨੀਅਨ ਵਲੋ ਸੰਘਰਸ਼ ਦਾ ਫੈਸਲਾ ਲੈਣਾ ਪਿਆ ਹੈ। ਜਿਸਦੇ ਤਹਿਤ 15 ਨਵੰਬਰ ਨੂੰ ਗੇਟ ਰੈਲੀਆ ਕਰਕੇ ਪੂਰੇ ਪੰਜਾਬ ਅੰਦਰ ਕਾਂਗਰਸ ਸਰਕਾਰ ਖਿਲਾਫ ਬੱਸਾ ਵਿੱਚ ਭੰਡੀ ਪ੍ਰਚਾਰ ਸੁਰੂ ਕੀਤਾ ਜਾਵੇਗਾ ਅਤੇ 23 ਨੂੰ ਅਣਮਿਥੇ ਸਮੇ ਦੀ ਹੜਤਾਲ ਕਰਕੇ 24 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਰੋਸ ਧਰਨਾ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਦੇ ਸਾਰੇ ਨੈਸ਼ਨਲ ਹਾਈਵੇਅ ਜਾਮ ਕਰਨ ਵਰਗੇ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਮੌਕੇ ਸੂਬਾ ਆਗੂ ਗੁਰਪ੍ਰੀਤ ਸਿੰਘ ਪੰਨੂ, ਹਰਕੇਸ ਵਿਕੀ ਸੂਬਾ ਕੈਸੀਅਰ, ਸੁਬਾ ਆਗੂ ਜਗਤਾਰ ਸਿੰਘ ,ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜੋਧ ਸਿੰਘ ਮੀਤ ਪ੍ਰਧਾਨ, ਪ੍ਰਦੀਪ ਕੁਮਾਰ, ਰਾਜ ਕੁਮਾਰ ਸੂਬਾ ਆਗੂ, ਮੀਤ ਪ੍ਰਧਾਨ ਸਤਨਾਮ ਸਿੰਘ, ਸੂਬਾ ਆਗੂ ਸਮਸ਼ੇਰ ਸਿੰਘ, ਹਰਦੀਪ ਸਿੰਘ ਕਾਹਲੋ, ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ ਸੂਬਾ ਆਗੂ, ਜਗਤਾਰ ਸਿੰਘ ਆਦਿ ਹਾਜ਼ਰ ਸਨ।
ਪੀਆਰਟੀਸੀ ਕਾਮਿਆਂ ਵਲੋਂ ਸਰਕਾਰ ਵਿਰੁਧ ਮੁੜ ਸੰਘਰਸ਼ ਵਿੱਢਣ ਦਾ ਐਲਾਨ
13 Views