Punjabi Khabarsaar
ਧਰਮ ਤੇ ਵਿਰਸਾ

ਪੁਰਖਿਆਂ ਨੂੰ ਭੁੱਲਣ ਵਾਲਾ ਸਮਾਜ ਜ਼ਿਆਦਾ ਸਮਾਂ ਇਤਿਹਾਸ ਵਿੱਚ ਜਿੰਦਾ ਨਹੀਂ ਰਹਿੰਦਾ : ਅਮਨ ਅਰੋੜਾ

ਆਧੁਨਿਕ ਯੁੱਗ ਚ ਭਾਈਚਾਰਕ ਸਾਂਝ ਦੀ ਹੈ ਜ਼ਰੂਰਤ : ਗੁਰਮੀਤ ਸਿੰਘ ਖੁੱਡੀਆਂ
ਮਹਾਰਾਜਾ ਅਗਰਸੈਨ ਦੀ ਵਿਸ਼ਾਲ ਮੂਰਤੀ ਕੀਤੀ ਲੋਕ ਸਮਰਪਿਤ
ਬਠਿੰਡਾ, 15 ਅਕਤੂਬਰ : ਜੋ ਕੌਮਾਂ ਤੇ ਸਮਾਜ ਆਪਣੇ ਪੁਰਖਿਆਂ ਨੂੰ ਭੁੱਲ ਜਾਂਦਾ ਹੈ, ਇਤਿਹਾਸ ਦੇ ਪੰਨਿਆਂ ਚ ਉਹ ਜ਼ਿਆਦਾ ਸਮਾਂ ਜਿੰਦਾ ਨਹੀਂ ਰਹਿ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸਥਾਨਕ ਮਹਾਰਾਜਾ ਅਗਰਸੈਨ ਪਾਰਕ ਵਿਖੇ ਮਹਾਰਾਜਾ ਅਗਰਸੈਨ ਦੀ ਵਿਸ਼ਾਲ ਕਾਂਸੇ ਦੀ ਮੂਰਤੀ ਨੂੰ ਲੋਕ ਸਮਰਪਿਤ ਕਰਨ ਉਪਰੰਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਆਪ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਬੁੱਢਲਾਡਾ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਵਿਧਾਇਕ ਲਹਿਰਾਗਾਗਾ ਸ਼੍ਰੀ ਵਰਿੰਦਰ ਗੋਇਲ ਆਦਿ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਬਿਰਾਜਮਾਨ ਰਹੀਆਂ ਅਤੇ ਇਨ੍ਹਾਂ ਵੱਲੋਂ ਮਹਾਰਾਜਾ ਅਗਰਸੈਨ ਦੀ ਵਿਸ਼ਾਲ ਮੂਰਤੀ ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ।

Related posts

ਪੈਰੋਲ ’ਤੇ ਆਇਆ ਡੇਰਾ ਮੁਖੀ ਹੁਣ ਪਹਿਲੀ ਵਾਰ ਪੰਜਾਬ ’ਚ ਕਰੇਗਾ ਆਨ-ਲਾਈਨ ਸੰਤਸੰਗ

punjabusernewssite

ਦਿੱਲੀ ਅਕਾਲੀ ਦਲ ਦੇ ਪ੍ਰਧਾਨ ਨੇ ਤਰਲੋਚਨ ਸਿੰਘ ਨੂੰ ਗੁਰੂ ਇਤਿਹਾਸ ਅਤੇ ਵਿਚਾਰਧਾਰਾ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੀਤੀ ਸਖ਼ਤ ਆਲੋਚਨਾ

punjabusernewssite

ਬਰਗਾੜੀ ਕਾਂਡ ’ਚ ਇਨਸਾਫ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਅੰਗਾਂ ਦੀ ਬਰਾਮਦਗੀ ਲਈ ਰੋਸ਼ ਮਾਰਚ 12 ਨੂੰ– ਭਾਈ ਅਜਨਾਲਾ

punjabusernewssite