ਸਪੀਕਰ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਅਧਿਕਾਰੀਆਂ ਨੂੰ ਕੀਤੀਆਂ ਹਦਾਇਤਾਂ
ਕੋਟਕਪੂਰਾ, 25 ਸਤੰਬਰ:-ਜੇਕਰ ਕੇਂਦਰ ਸਰਕਾਰ ਪੰਜਾਬ ਦਾ ਬਣਦਾ ਹੱਕ ਅਰਥਾਤ ਪੇਂਡੂ ਵਿਕਾਸ ਫੰਡ (ਆਰ.ਡੀ.ਐੱਫ.) ਦੀ 5600 ਕਰੋੜ ਰੁਪਏ ਦੀ ਰਕਮ ਜਾਰੀ ਨਹੀਂ ਕਰਦੀ ਤਾਂ ਪੰਜਾਬ ਦੇ 13 ਹਜਾਰ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ ਹੋਣਗੇ, ਜਿਸ ਦਾ ਖਮਿਆਜਾ ਭਾਰਤੀ ਜਨਤਾ ਪਾਰਟੀ ਨੂੰ ਲੋਕ ਕਚਹਿਰੀ ਵਿੱਚ ਭੁਗਤਣਾ ਪਵੇਗਾ। ਸਥਾਨਕ ਬੀ.ਡੀ.ਪੀ.ਓ. ਦਫਤਰ ਵਿੱਚ ‘ਲੋਕ ਮਿਲਣੀ ਪ੍ਰੋਗਰਾਮ’ ਦੌਰਾਨ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੀ 26 ਸਤੰਬਰ ਦੀ ਅੰਮਿਰਤਸਰ ਫੇਰੀ ਮੌਕੇ ਜਾਂ ਉਸ ਤੋਂ ਪਹਿਲਾਂ ਉਕਤ ਰਕਮ ਜਾਰੀ ਕਰਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ।
ਬਠਿੰਡਾ ਦੇ ਇੱਕ ਪਿੰਡ ‘ਚ ਇੰਝ ਸੁੱਤੇ ਪਏ ਪ੍ਰਵਾਰ ਉਪਰ ਮੌਤ ਬਣਕੇ ਛੱਤ ਡਿੱਗੀ
ਸਪੀਕਰ ਸੰਧਵਾਂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਿਚਲੀ ਸੀਵਰੇਜ ਪ੍ਰਬੰਧਾਂ, ਪਾਣੀ ਨਿਕਾਸੀ, ਸਾਫ ਪਾਣੀ ਦੀ ਸਪਲਾਈ ਅਤੇ ਹੋਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਯਕੀਨੀ ਬਣਾਉਣ। ਉਹਨਾ ਦੱਸਿਆ ਕਿ ਕੋਟਕਪੂਰਾ ਤੋਂ ਦੁਆਰੇਆਣਾ ਪਿੰਡ ਨੂੰ ਜਾਣ ਵਾਲੀ ਸੜਕ ਵਿੱਚ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ 62 ਲੱਖ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਹੈ ਤੇ ਜਦੋਂ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਤਾਂ ਸੜਕ ਨਵੀਂ ਬਣਾ ਦਿੱਤੀ ਜਾਵੇਗੀ। ਉਹਨਾ ਆਖਿਆ ਕਿ ਪਹਿਲਾਂ ਸੜਕ ਬਣਨ ਤੋਂ ਬਾਅਦ ਪਾਈਪਾਂ ਪਾਉਣ ਦੇ ਕੰਮਾਂ ਨਾਲ ਸੜਕਾਂ ਫਿਰ ਪੁੱਟ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ।
CM ਮਾਨ ਦਾ ਮਨਪ੍ਰੀਤ ਬਾਦਲ ਤੇ ਤੰਜ “”ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ”
ਉਹਨਾ ਉੱਥੇ ਹਾਜਰ ਵੀਰਪਾਲ ਕੌਰ ਉਪ ਮੰਡਲ ਮੈਜਿਸਟਰੇਟ, ਪਰਮਜੀਤ ਸਿੰਘ ਬਰਾੜ ਤਹਿਸੀਲਦਾਰ, ਅਮਰਇੰਦਰ ਸਿੰਘ ਕਾਰਜ ਸਾਧਕ ਅਫਸਰ, ਗੁਰਪਾਲ ਸਿੰਘ ਐਸਡੀਓ ਸੀਵਰੇਜ ਬੋਰਡ ਸਮੇਤ ਹੋਰਨਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਿੱਖਾਂਵਾਲਾ ਰੋਡ ਦੀ ਸੀਵਰੇਜ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ। ਸਪੀਕਰ ਸੰਧਵਾਂ ਨੇ ਵੱਖ ਵੱਖ ਪਿੰਡਾਂ ਵਿੱਚੋਂ ਆਏ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾ ਦੇ ਹੱਲ ਲਈ ਉੱਥੇ ਹਾਜਰ ਅਧਿਕਾਰੀਆਂ ਨੂੰ ਆਖਿਆ ਕਿ ਕੰਮ ਕਰਵਾਉਣ ਲਈ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਕੰਮ ਲਈ ਜਿਆਦਾ ਗੇੜੇ ਮਾਰਨ ਲਈ ਮਜਬੂਰ ਨਾ ਕੀਤਾ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਿੰਦਰ ਸਿੰਘ ਓਐਸਡੀ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀਆਰਓ, ਅਮਨਦੀਪ ਸਿੰਘ ਸੰਧੂ ਪੀ.ਏ. ਸਮੇਤ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜਰ ਸਨ।
Share the post "ਪੰਜਾਬ ਦਾ 5600 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਕੇਂਦਰ ਸਰਕਾਰ ਜਲਦ ਕਰੇ ਜਾਰੀ : ਸੰਧਵਾਂ"