ਮੁੱਖ ਮੰਤਰੀ ਦੀਆਂ ਮੀਟਿੰਗਾਂ ਨੂੰ ਸ਼ੋਸ਼ੇਬਾਜੀ ਦੱਸਿਆ
ਸੁਖਜਿੰਦਰ ਮਾਨ
ਬਠਿੰਡਾ, 5 ਅਕਤੂਬਰ: ਪੰਜਾਬ ਯੂ .ਟੀ ਮੁਲਾਜਮ ਅਤੇ ਸਾਂਝੇ ਫਰੰਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਥਾਨਕ ਮਿੰਨੀ ਸਕੱਤਰੇਤ ਅੱਗੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਬੁਲਾਰਿਆ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਮੁਲਾਜਮ ਮੰਗਾਂ ਦਾ ਤੁਰੰਤ ਨਿਪਟਾਰਾ ਨਹੀਂ ਕਰਦੀ ਤਾਂ 16 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹਿਰ ਮੋਰਿੰਡਾ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਪੱਕਾ ਮੋਰਚਾ ਲਗਾਇਆ ਜਾਵੇਗਾ । ਸਾਂਝੇ ਫਰੰਟ ਦੀਆ ਪੁਰਾਣੀਆਂ ਮੰਗਾਂ ਪੇ-ਕਮਿਸਨ ਦੀਆ ਤਰੁੱਟੀਆ ਦੂਰ ਕਰਕੇ ਲਾਗੂ ਕਰਨਾ , ਕੱਚੇ ਕਾਮੇ ਪੱਕੇ ਕਰਨਾ ,ਪੁਰਾਣੀ ਪੈਨਸਨ ਸਕੀਮ ਲਾਗੂ ਕਰਵਾਉਣੀ ,ਮਾਣ ਭੱਤਾ ਮੁਲਾਜਮਾਂ ਤੇ ਘੱਟੋ- ਘੱਟ ਉਜਰਤ ਲਾਗੂ ਕਰਵਾਉਣੀ ਆਦਿ ਮੰਗਾਂ ਨੂੰ ਲੇ ਕੇ ਲਗਾਤਾਰ ਸੰਘਰਸ ਦੇ ਰਾਹ ਤੇ ਹੈ। ਇਸ ਅਰਥੀ ਫੂਕ ਮੁਜਾਹਰੇ ਨੂੰ ਮੱਖਣ ਸਿੰਘ ਖਣਗਵਾਲ ਪ ਸ ਸ ਫ(ਰਾਣਾ) ,ਦਰਸਨ ਸਿੰਘ ਮੌੜ ਪੈਨਸ਼ਨਰ ਆਗੂ ,ਸਿਕੰਦਰ ਸਿੰਘ ਧਾਲੀਵਾਲ ਡੀ ਐਮ ਐਫ ,ਗਗਨਦੀਪ ਸਿੰਘ ਪ ਸ ਸ ਫ( ਵਿਗਿਆਨਕ) ,ਭੋਲਾ ਸਿੰਘ ਮਲੂਕਾ ਥਰਮਲ ਪੈਨਸ਼ਨਰ ,ਮਨਜੀਤ ਸਿੰਘ ਧੰਜਲ ਥਰਮਲ ਪੈਨਸ਼ਨਰ ਐਸ਼ੌਸ਼ੀਏਸ਼ਨ ,ਉਮੈਦ ਸਿੰਘ ਟੈਕਨੀਕਲ ਸਰਵਿਸ ਯੂਨੀਅਨ ,ਐਸ.ਐਸ ਯਾਦਵ ਕਲਾਸ ਫੌਰ ਯੂਨੀਅਨ, ਮਹੀਪਾਲ,ਜਸਵਿੰਦਰ ਸ਼ਰਮਾ ਪੈਰਾਮੈਡੀਕਲ ,ਪ੍ਰਕਾਸ਼ ਸਿੰਘ ਦਿਹਾਤੀ ਮਜਦੂਰ ਸਭਾ, ਆਦਿ ਹਾਜਰ ਸਨ।
Share the post "ਪੰਜਾਬ ਯੂ.ਟੀ. ਮੁਲਾਜਮ ਅਤੇ ਸਾਂਝੇ ਫਰੰਟ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ"