ਸੁਖਜਿੰਦਰ ਮਾਨ
ਬਠਿੰਡਾ, 30 ਅਕਤੂਬਰ: ਸਿੱਖਿਆ ਹੁਣ ਸਿਰਫ ਪਾਠ ਪੁਸਤਕਾਂ ਅਤੇ ਕਲਾਸਰੂਮ ਤੱਕ ਹੀ ਸੀਮਤ ਨਹੀਂ ਹੈ; ਇਹ ਤਕਨਾਲੋਜੀ, ਨਵੀਨਤਮ ਸਿੱਖਿਆ ਅਤੇ ਡਿਜੀਟਲ ਸਮੱਗਰੀ ਦਾ ਇੱਕ ਸੁਮੇਲ ਬਣ ਗਿਆ ਹੈ।ਇਹ ਤਕਨਾਲੋਜੀ ਅਤੇ ਡਿਜੀਟਲ ਉਪਕਰਣਾਂ ਦੇ ਮਾਧਿਅਮ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਅੱਗੇ ਦਾ ਰਾਹ ਹੈ। ਸਿਲਵਰ ਓਕਸ ਸਕੂਲ ਇਸ ਤਰਾਂ ਦੀ ਸਿਖਿਆ ਲਈ ਪ੍ਰਤੀਬੱਧ ਹੈ। ਫੈਡੇਰੇਸ਼ਨ ਆਫ਼ ਪ੍ਰਾਈਵੇਟ ਸਕੂਲ ਪੰਜਾਬ ਵਲੋਂ ਇਸ ਤਰਾਂ ਦੇ ਮਜਬੂਤ ਢਾਂਚੇ ਲਈ ਸਿਲਵਰ ਓਕਸ ਸਕੂਲ ਨੂੰ ਚੁਣਿਆ ਗਿਆ ਹੈ। ਜਿਸਦੇ ਚੱਲਦੇ ਪੂਰੇ ਪੰਜਾਬ ਵਿਚੋਂ ਸਿਲਵਰ ਓਕਸ ਸਕੂਲ ਨੂੰ ਸਭ ਤੋਂ ਵਧੀਆ ਸਕੂਲ (ਡਿਜਿਟਲ)’ਦਾ ਸਨਮਾਨ ਅਤੇ ਪਿ੍ਰੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੂੰ ‘ਡਾਇਨੇਮਿਕ ਪਿ੍ਰੰਸੀਪਲ’ ਦਾ ਸਨਮਾਨ ਵੀ ਦਿੱਤਾ ਗਿਆ। ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਬਰਨਿੰਦਰਪਾਲ ਸੇਖੋਂ ਅਤੇ ਪਿ੍ਰੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਸਮੂਹ ਬਠਿੰਡਾ ਵਾਸੀਆਂ ਨੂੰ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਾਰੇ ਸਟਾਫ ਵਲੋਂ ਵਧਾਈ ਦਿੰਦ ੇਹੋਏ ਇਹ ਯਕੀਨ ਦਿਵਾਇਆ ਕਿ ਭਵਿੱਖ ਵਿਚ ਵੀ ਇਹ ਸਕੂਲ ਸਿਖਿਆ ਦੇ ਖੇਤਰ ਵਿਚ ਉੱਚ ਮਿਆਰੀ ਸੇਵਾਵਾਂ ਦਿੰਦਾ ਰਹੇਗਾ।
Share the post "ਪੰਜਾਬ ਵਿੱਚੋ ਬਠਿੰਡਾ ਦੇ ਸਿਲਵਰ ਓਕਸ ਸਕੂਲ ਸੁਸ਼ਾਂਤਸਿਟੀ ਨੂੰ ਮਿਲਿਆ ‘ਸਭ ਤੋਂ ਵਧੀਆ ਸਕੂਲ ਦਾ ਸਨਮਾਨ"