ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਦੇ ਸਿਵਲ ਏਅਰਪੋਰਟ ਤੋਂ ਦਿੱਲੀ ਦੇ ਹਿੰਡਨ ਏਅਰਪੋਰਟ ਲਈ ਚੱਲਣ ਵਾਲੇ ਜਹਾਜ਼ ਨੂੰ ਦੇਣਗੇ ਝੰਡੀ
ਕਰੋਨਾ ਕਾਲ ਕਾਰਨ ਬੰਦ ਹੋਣ ਤੋਂ ਬਾਅਦ ਸਾਢੇ ਤਿੰਨ ਸਾਲਾਂ ਬਾਅਦ ਸ਼ੁਰੂ ਹੋ ਰਹੀ ਹੈ ਹਵਾਈ ਸੇਵਾ
ਆਉਣ ਵਾਲੇ ਸਮੇਂ ਵਿਚ ਬਠਿੰਡਾ ਤੋਂ ਜੰਮੂ ਲਈ ਵੀ ਸ਼ੁਰੂ ਹੋਵੇਗੀ ਹਵਾਈ ਸੇਵਾ
ਸੁਖਜਿੰਦਰ ਮਾਨ
ਬਠਿੰਡਾ, 9 ਸਤੰਬਰ : ਬਠਿੰਡਾ ਤੋਂ ਦਿੱਲੀ ਲਈ ਹਵਾਈ ਜਹਾਜ ਰਾਹੀ ਸਫ਼ਰ ਕਰਨ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਕਰੋਨ ਮਹਾਮਾਰੀ ਕਾਰਨ ਕਰੀਬ ਸਾਢੇ ਤਿੰਨ ਸਾਲਾਂ ਤੋਂ ਬੰਦ ਪਏ ਬਠਿੰਡਾ-ਦਿੱਲੀ ਰੂਟ ’ਤੇ ਮੁੜ ਹਵਾਈ ਯਾਤਰਾ ਸ਼ੁਰੂ ਹੋ ਰਹੀ ਹੈ। ਦਿੱਲੀ ਨਜਦੀਕ ਨਵੇਂ ਬਣੇ ਹਿੰਡਨ ਏਅਰਬੇਸ ਤੋਂ ਬਠਿੰਡਾ ਲਈ ਪਹਿਲੀ ਉਡਾਨ 12 ਸਤੰਬਰ ਜਾਣੀ ਮੰਗਲਵਾਰ ਨੂੰ ਬਠਿੰਡਾ ਦੇ ਭਿਸੀਆਣਾ ਸਥਿਤ ਸਿਵਲ ਏਅਰਪੋਰਟ ‘ਤੇ ਪੁੱਜ ਰਹੀ ਹੈ।
ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ‘ਕਰੋੜਪਤੀ’ ਗਰੀਬਾਂ ਨੂੰ 10-10 ਹਜ਼ਾਰ ਦਾ ਵੰਡਣ ਦੇ ਮਾਮਲੇ ’ਚ ਉੱਠੀ ਜਾਂਚ ਦੀ ਮੰਗ
ਇੱਕ ਵਜੇਂ ਇੱਥੇ ਆਉਣ ਵਾਲੀ ਇਸ ਫ਼ਲਾਈਟ ਨੂੰ ਰਿਸੀਵ ਕਰਨ ਅਤੇ ਵਾਪਸੀ ਲਈ ਰਵਾਨਾ ਕਰਨ ਵਾਸਤੇ ਹਰੀ ਝੰਡੀ ਦੇਣ ਲਈ ਵਿਸੇਸ ਤੌਰ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ਪੁੱਜ ਰਹੇ ਹਨ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸਦੀ ਪੁਸਟੀ ਕਰਦਿਆਂ ਦਸਿਆ ਕਿ ਇਸ ਸਬੰਧ ਵਿਚ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਮਜੀਠੀਆ ਅਤੇ ਵੜਿੰਗ ਨੂੰ ਇਕ ਮਹੀਨੇ ਦੇ ਅੰਦਰ ਇਹ ਕੰਮ ਕਰਨ ਦੀ ਦਿੱਤੀ ਚੁਣੌਤੀ
ਸੂਚਨਾ ਮੁਤਾਬਕ ਕਾਫ਼ੀ ਪ੍ਰਚੱਲਤ ਤੇ ਬਿਜੀ ਮੰਨੇ ਜਾਂਦੇ ਇਸ ਰੂਟ ਨੂੰ ਕੇਂਦਰ ਸਰਕਾਰ ਦੇ ਸ਼ਹਿਰੀ ਹਵਾਵਾਜ਼ੀ ਵਿਭਾਗ ਵਲੋਂ ਉਡਾਨ ਸਕੀਮ ਤਹਿਤ ਮੁੜ ਚਲਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਹਾਲੇ ਤੱਕ ਇਸ ਰੂਟ ਲਈ ਕੰਪਨੀ ਵਲੋਂ ਕਿਰਾਇਆ ਤੈਅ ਨਹੀਂ ਕੀਤਾ ਗਿਆ ਪ੍ਰੰਤੂ ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਇਹ ਕਿਰਾਇਆ ਕਾਫ਼ੀ ਘੱਟ ਹੋਵੇਗਾ।
ਮੁੱਖ ਮੰਤਰੀ ਵੱਲੋਂ ਨਿਯੁਕਤੀ ਪੱਤਰ ਸੌਂਪਣ ਨਾਲ 560 ਸਬ-ਇੰਸਪੈਕਟਰਾਂ ਦੀ ਦੋ ਸਾਲ ਲੰਮੀ ਉਡੀਕ ਹੋਈ ਖ਼ਤਮ
ਦਸਣਾ ਬਣਦਾ ਹੈ ਕਿ ਸਰਕਾਰ ਵਲੋਂ ਇਹ ਰੂਟ ਅਲਾਇੰਸ ਏਅਰ ਨੂੰ ਸੋਂਪਿਆ ਗਿਆ ਹੈ ਅਤੇ ਉਸਨੂੰ ਹਫ਼ਤੇ ਦੇ ਸੱਤੋਂ ਦਿਨ ਦਿੱਲੀ ਤੋਂ ਬਠਿੰਡਾ ਅਤੇ ਬਠਿੰਡਾ ਤੋਂ ਦਿੱਲੀ ਲਈ ਜਹਾਜ ਉਡਾਉਣ ਦੀ ਪ੍ਰਵਾਨਗੀ ਮਿਲੀ ਹੈ ਪ੍ਰੰਤੂ ਕੰਪਨੀ ਵਲੋਂ ਹਾਲੇ ਇਹ ਵੀ ਤੈਅ ਕੀਤਾ ਜਾਣਾ ਹੈ ਕਿ ਹਫ਼ਤੇ ਵਿਚ ਕਿੰਨੇ ਦਿਨ ਇਸ ਰੂਟ ’ਤੇ ਜਹਾਜ਼ ਚੱਲਣਾ ਹੈ।
ਪੰਜਾਬ ਪੁਲਿਸ ਵੱਲੋਂ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ‘ਚੋਂ 15 ਕਿਲੋ ਹੈਰੋਇਨ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ
ਉਂਜ ਇਹ ਜਾਣਕਾਰੀ ਜਰੂਰ ਮਿਲੀ ਹੈ ਕਿ ਫ਼ਿਲਹਾਲ ਕੰਪਨੀ ਵਲੋਂ ਸਿਰਫ਼ 19 ਸੀਟਾਂ ਵਾਲਾ ਛੋਟਾ ਹਵਾਈ ਜਹਾਜ਼ ਇਸ ਰੂਟ ’ਤੇ ਚਲਾਇਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਯਾਤਰੀਆਂ ਦੇ ਵਧਣ ਦੇ ਚੱਲਦੇ ਵੱਧ ਸੀਟਾਂ ਵਾਲਾ ਜਹਾਜ਼ ਵੀ ਇਸ ਰੂਟ ’ਤੇ ਚੱਲ ਸਕਦਾ ਹੈ। ਇਸਤੋਂ ਇਲਾਵਾ ਬਠਿੰਡਾ ਤੋਂ ਜੰਮੂ ਲਈ ਵੀ ਜਲਦੀ ਹੀ ਹਵਾਈ ਸੇਵਾ ਸ਼ੁਰੂ ਹੋ ਸਕਦੀ ਹੈ। ਇਹ ਰੂਟ ਵੀ ਉਕਤ ਕੰਪਨੀ ਨੂੰ ਦਿੱਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੁਣ ਲੜਕੇ ਵੀ ਕਰ ਸਕਣਗੇ ਪ੍ਰਾਈਵੇਟ ਤੌਰ ’ਤੇ ਐਮ.ਏ ਤੇ ਬੀ.ਏ
ਦੂੁਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ 12 ਸਤੰਬਰ ਤੋਂ ਇਸ ਰੂਟ ’ਤੇ ਹਵਾਈ ਉਡਾਣ ਸ਼ੁਰੂ ਕਰਨ ਜਾ ਰਹੀ ਅਲਾਇੰਸ ਏਅਰ ਤੋਂ ਇਲਾਵਾ ਬਠਿੰਡਾ-ਦਿੱਲੀ ਰੂਟ ਲਈ ਇੱਕ ਹੋਰ ਕੰਪਨੀ ਰੁਚੀ ਦਿਖ਼ਾ ਰਹੀ ਹੈ, ਜਿਸਨੂੰ ਰੂਟ ਅਲਾਟ ਕਰਨ ਦੀ ਪ੍ਰਕ੍ਰਿਆ ਵੀ ਜਾਰੀ ਹੈ। ਇੱਥੇ ਦਸਣਾ ਬਣਦਾ ਹੈ ਕਿ ਕਰੋਨਾ ਦੇ ਕਾਰਨ ਬਠਿੰਡਾ-ਦਿੱਲੀ-ਬਠਿੰਡਾ ਰੂਟ ’ਤੇ ਫਲਾਈਟਾਂ ਮਾਰਚ 2020 ਤੋਂ ਬੰਦ ਹਨ।
ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਵਾਲਾ ਲੋਕ ਨਿਰਮਾਣ ਵਿਭਾਗ ਦਾ ਐਕਸੀਅਨ ਤੇ 3 ਜੂਨੀਅਰ ਇੰਜੀਨੀਅਰ ਮੁੱਅਤਲ
ਇਸ ਰੂਟ ’ਤੇ ਮੁੜ ਹਵਾਈ ਸੇਵਾ ਸ਼ੁਰੂ ਕਰਨ ਲਈ ਵਪਾਰੀਆਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਸ਼ਿੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਬਠਿੰਡਾ-ਜੰਮੂ ਹਵਾਈ ਸੇਵਾਵਾਂ ਪਹਿਲਾਂ ਹਫਤੇ ਵਿਚ ਪੰਜ ਦਿਨ ਚੱਲਦੀ ਸੀ ਤੇ ਕਰੀਬ 70 ਫੀਸਦੀ ਸੀਟਾਂ ਭਰੀਆਂ ਰਹਿੰਦੀਆਂ ਸਨ ਕਿਉਂਕਿ ਇਹ ਰੂਟ ਸ਼੍ਰੀਨਗਰ ਤੋਂ ਇਲਾਵਾ ਧਾਰਮਿਕ ਅਸਥਾਨ ਵੈਸ਼ਨੂੰ ਦੇਵੀ ਤੇ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਬਹੁਤ ਸਹਾਈ ਸੀ।
Share the post "ਬਠਿੰਡਾ ’ਚ ਮੰਗਲਵਾਰ ਤੋਂ ‘ਬਠਿੰਡਾ ਤੋਂ ਦਿੱਲੀ’ ਵਿਚਕਾਰ ਮੁੜ ਚੱਲਣਗੇ ਹਵਾਈ ਜਹਾਜ਼ "