ਬਠਿੰਡਾ, 25 ਸਤੰਬਰ : ਬਠਿੰਡਾ ਜ਼ਿਲ੍ਹੇ ਦੇ ਪਿੰਡ ਢੱਡੇ ਵਿਖੇ ਅੱਜ ਇੱਕ ਵੱਡੀ ਦੁਖਦਾਈ ਘਟਨਾ ਵਾਪਰਨ ਦੀ ਸੂਚਨਾ ਮਿਲੀ ਹੈ। ਪਿੰਡ ਦੇ ਇੱਕ ਗਰੀਬ ਪ੍ਰਵਾਰ ਉਪਰ ਮਕਾਨ ਦੀ ਛੱਤ ਮੌਤ ਬਣ ਕੇ ਡਿੱਗ ਪਈ, ਜਿਸ ਕਾਰਨ ਘਰ ਵਿਚ ਮੌਜੂਦ ਮਾਂ-ਧੀ ਤੋਂ ਇਲਾਵਾ ਦੋਹਤੇ ਵੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਵਿਧਵਾ ਗੁੱਡੀ ਕੌਰ ਪਤਨੀ ਸਵਰਗੀ ਅਮਰੂ ਸਿੰਘ, ਉਸਦੀ ਧੀ ਮਨਜੀਤ ਕੌਰ ਤੇ ਪੰਜ ਸਾਲਾਂ ਦੇ ਦੋਹਤੇ ਦੇ ਰੂਪ ਵਿਚ ਹੋਈ ਹੈ। ਮਕਾਨ ਡਿੱਗਣ ਸਮੇਂ ਇਹ ਤਿੰਨੋਂ ਜਣੇ ਕਮਰੇ ਵਿਚ ਸੁੱਤੇ ਪਏ ਹੋਏ ਸਨ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮ੍ਰਿਤਕ ਪ੍ਰਵਾਰ ਕਾਫ਼ੀ ਗਰੀਬ ਸੀ ਤੇ ਜਿਸਦੇ ਚੱਲਦੇ ਮੁਰੰਮਤ ਨਾ ਹੋਣ ਸਕਣ ਦੇ ਕਾਰਨ ਮਕਾਨ ਵੀ ਪੁਰਾਣਾ ਸੀ। ਇਸ ਘਰ ਵਿਚ ਗੁੱਡੀ ਕੌਰ ਰਹਿੰਦੀ ਸੀ ਤੇ ਹੁਣ ਉਸਦੀ ਬੇਟੀ ਮਨਜੀਤ ਕੌਰ ਅਪਣੇ ਪੰਜ ਕੁ ਸਾਲਾਂ ਦੇ ਪੁੱਤਰ ਨੂੰ ਨਾਲ ਲੈ ਕੇ ਮਿਲਣ ਆਈ ਹੋਈ ਸੀ। ਇਸ ਦੌਰਾਨ ਭਿਆਨਕ ਹਾਦਸਾ ਵਾਪਰ ਗਿਆ। ਘਟਨਾ ਦਾ ਪਤਾ ਲੱਗਣ ਤੇ ਮਲਬੇ ਹੇਠ ਦੱਬੀਆਂ ਲਾਸ਼ਾਂ ਪਿੰਡ ਵਾਸੀਆਂ ਵੱਲੋ ਕੱਢੀਆਂ ਗਈਆਂ ।ਮੌਕੇ ਪਰ ਡੀ ਐਸ ਪੀ ਮੌੜ ਤੇ ਤਹਿਸੀਲ ਦਾਰ ਸਮੇਤ ਥਾਣਾ ਬਾਲਿਆਂਵਾਲੀ ਦੇ ਪੁਲਿਸ ਮੁਲਾਜਮ ਹਾਜਰ ਸਨ ।
ਮਨਪ੍ਰੀਤ ਪਲਾਟ ਮਾਮਲੇ ’ਚ ਅਦਾਲਤ ਨੇ ਰਾਜੀਵ ਤੇ ਅਮਨਦੀਪ ਨੂੰ ਭੇਜਿਆ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ
ਇਸ ਘਟਨਾ ਤੋਂ ਬਾਅਦ ਪਿੰਡ ਢੱਡੇ ਹੀ ਨਹੀਂ, ਆਸਪਾਸ ਦੇ ਪਿੰਡਾਂ ਵਿਚ ਵੀ ਸੋਗ ਦੀ ਲਹਿਰ ਹੈ। ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਉਪਰ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੇ ਹੋਏ ਸਨ। ਪਿੰਡ ਵਾਸੀਆਂ ਨੇ ਕਿਹਾ ਕੇ ਉਕਤ ਦੀ ਪੰਜਾਬ ਸਰਕਾਰ ਤੇ ਹਲਕਾ ਜਿੰਮੇਵਾਰ ਹੈ ਕਿਉਕਿ ਇਸ ਅਤੀ ਗਰੀਬ ਮਾਤਾ ਦੇ ਘਰ ਨੂੰ ਦਿਖਾ ਕੇ ਕਮਰਾ ਬਣਾ ਦੇਣ ਦੀ ਮੰਗ ਕੀਤੀ ਗਈ ਸੀ।