ਵਿਧਾਇਕ ਜਗਰੂਪ ਸਿੰਘ ਗਿੱਲ ਨੇ ਖਿਡਾਰੀਆਂ ਨੂੰ ਦਿੱਤੀ ਹੱਲਾਸ਼ੇਰੀ
ਸੁਖਜਿੰਦਰ ਮਾਨ
ਬਠਿੰਡਾ, 1 ਅਕਤੂਬਰ: ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ 2 ਦੇ ਅਧੀਨ ਬਾਸਕਟ ਬਾਲ ਅਤੇ ਨੈਟ ਬਾਲ ਜਿਲ੍ਹਾ ਪੱਧਰੀ ਟੂਰਨਾਮੈਂਟ ਹੋਏ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਐਮ.ਐਲ.ਏ ਬਠਿੰਡਾ ਸਹਿਰੀ ਜਗਰੂਪ ਸਿੰਘ ਗਿੱਲ ਪੁੱਜੇ। ਇਸ ਮੌਕੇ ਉਨ੍ਹਾਂ ਖਿਡਾਰੀਆ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਖੇਡਾਂ ਪ੍ਰਤੀ ਰੂਚੀ ਵਧਾਉਣ ਲਈ ਪ੍ਰੇਰਿਆ।
67 ਵੀਆ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬੈਡਮਿੰਟਨ ਅੰਡਰ 19 ਵਿੱਚ ਗੋਨਿਆਣਾ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ
ਇਸ ਦੌਰਾਨ ਜਗਦੀਪ ਸਿੰਘ ਵੜੈਚ, ਸੁਖਦੀਪ ਸਿੰਘ ਢਿੱਲੋਂ ਐਮ.ਸੀ. ਤੋਂ ਇਲਾਵਾ ਬਾਸਕਟਬਾਲ ਦੇ ਸੈਕਟਰੀ ਗੁਰਜੰਟ ਸਿੰਘ ਬਰਾੜ, ਅਮ੍ਰਿੰਤਪਾਲ ਸਿੰਘ ਪਾਲੀ ਅੰਤਰ ਰਾਸ਼ਟਰੀ ਖਿਡਾਰੀ, ਰਜਿੰਦਰ ਸਿੰਘ ਕੋਚ ਬਾਸਕਟ ਬਾਲ, ਜਸਪ੍ਰੀਤ ਸਿੰਘ ਜੱਸੀ ਜ਼ਿਲ੍ਹਾ ਬਾਸਕਟਬਾਲ ਕੋਚ, ਨੈਟਬਾਲ ਦੇ ਕਨਵੀਨਰ ਕੁਲਵਿੰਦਰ ਸਿੰਘ ਰਿੰਕੂ, ਰਜਿੰਦਰ ਸਿੰਘ ਗਿੱਲ ਡੀ.ਪੀ, ਸ਼ਰਨਦੀਪ ਕੌਰ, ਮਮਤਾ ਰਾਣੀ, ਅਮਰਜੀਤ ਸਿੰਘ ਚਹਿਲ ਡੀ.ਪੀ ਹਰਕ੍ਰਿਸ਼ਨ ਸਕੂਲ, ਹਰਜਿੰਦਰ ਸਿੰਘ ਹਨੀ ਬਾਸਕਟ ਬਾਲ ਕੋਚ ਘੁੱਦਾ, ਗੁਰਲਾਲ ਸਿੰਘ ਡੀ.ਏ.ਵੀ. ਸਕੂਲ, ਹਰਪ੍ਰੀਤ ਕੌਰ ਸਿਲਵਰ ਓਕਸ ਸਕੂਲ, ਗੁਰਪ੍ਰੀਤ ਸਿੰਘ ਰੇਲਵੇ, ਰਾਜਪਾਲ ਸਿੰਘ ਖਾਲਸਾ ਸਕੂਲ, ਮਨਜੀਤ ਸਿੰਘ ਨੈਟਬਾਲ ਡੀ.ਪੀ ਜੱਸੀ ਪੌਵਾਲੀ, ਮੈਡਮ ਪਰਮਜੀਤ ਕੌਰ ਤੇ ਮੈਡਮ ਬਲਜੀਤ ਕੌਰ ਖਾਲਸਾ ਸਕੂਲ ਤੇ ਕੁਲਵੀਰ ਸਿੰਘ ਬਰਾੜ ਵੀ ਹਾਜ਼ਰ ਸਨ।
ਏਸ਼ੀਅਨ ਗੇਮਜ-2023 ’ਚ ਸਿਲਵਰ ਤਗਮਾ ਜੇਤੂ ਖਿਡਾਰੀ ਚਰਨਜੀਤ ਸਿੰਘ ਦਾ ਬਠਿੰਡਾ ਪੁੱਜਣ ’ਤੇ ਸ਼ਾਨਦਾਰ ਸਵਾਗਤ
ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਮੁੱਖ ਮਹਿਮਾਨ ਨੂੰ ਪ੍ਰਿੰਸੀਪਲ ਅਤੇ ਸਟਾਫ ਦੁਆਰਾ ਯਾਦਗਿਰੀ ਚਿੰਨ ਨਾਲ ਨਿਵਾਜਿਆ ਗਿਆ। ਅੱਜ ਅਖੀਰਲੇ ਦਿਨ ਜੇਤੂ ਟੀਮਾਂ ਨੂੰ ਮੈਡਲਾ ਨਾਲ ਸਨਮਾਨਿਤ ਕੀਤਾ ਗਿਆ। ਇਹ ਰਸਮ ਬਾਸਕਟ ਬਾਲ ਜਿਲ੍ਹਾ ਸੈਕਟਰੀ ਸ੍ਰ. ਗੁਰਜੰਟ ਸਿੰਘ, ਸ੍ਰ. ਅਮ੍ਰਿਤਪਾਲ ਸਿੰਘ, ਕੁਲਵੀਰ ਸਿੰਘ ਬਰਾੜ ਸਮੇਤ ਜਿਲ੍ਹਾ ਕੋਚ ਬਾਸਕਟ ਬਾਲ ਜਸਪ੍ਰੀਤ ਸਿੰਘ ਜੱਸੀ ਦੁਆਰਾ ਨਿਭਾਈ ਗਈ।
Share the post "ਬਠਿੰਡਾ ਦੇ ਖਾਲਸਾ ਸਕੂਲ ’ਚ ਬਾਸਕਟਬਾਲ ਤੇ ਨੈਟ ਬਾਲ ਦੇ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ"