ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ-ਪਵਨ ਸ਼ਾਸਤਰੀ
ਸੁਖਜਿੰਦਰ ਮਾਨ
ਬਠਿੰਡਾ, 12 ਸਤੰਬਰ: ਅੱਜ ਇੱਥੇ ਵਿਸ਼ਵਾਸ ਨਗਰ ਗਲੀ ਨੰਬਰ 3 ਵਿੱਖੇ ਭਗਵਾਨ ਸ਼੍ਰੀ ਪਰਸ਼ੂ ਰਾਮ ਚੈਰੀਟੇਬਲ ਟਰੱਸਟ ਰਜਿਸਟਰਡ ਬਠਿੰਡਾ ਵਲੋਂ ਇਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਬ੍ਰਾਹਮਣ ਮਹਾਸੰਘ ਹਰਿਆਣਾ ਪ੍ਰਦੇਸ਼ ਦੇ ਪ੍ਰਧਾਨ ਅਤੇ ਸ੍ਰੀ ਪਰਸ਼ੂਰਾਮ ਇੰਟਰਨੈਸ਼ਨਲ ਸੰਗਠਨ ਸਿਰਸਾ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਸੰਯੁਕਤ ਤੋਰ ਤੇ ਸ੍ਰੀ ਪਰਸ਼ੁਰਾਮ ਭਵਨ ਦਾ ਨੀਂਹ ਪੱਥਰ ਰੱਖਿਆ।
ਆਪ-ਕਾਂਗਰਸ ਗਠਜੋੜ: ਸਾਬਕਾ ਮੰਤਰੀ ਆਸੂ ਨੇ ਕੀਤਾ ਦਾਅਵਾ, ਹਾਈਕਮਾਂਡ ਵਰਕਰਾਂ ਦੀਆਂ ਭਾਵਨਾਵਾਂ ਦਾ ਰੱਖੇਗੀ ਖਿਆਲ
ਜਗਰੂਪ ਸਿੰਘ ਗਿੱਲ ਨੇ ਇਸ ਭਵਨ ਨਿਰਮਾਣ ਕਰਨ ਲਈ ਅਪਣਾ ਨਿੱਜੀ ਯੋਗਦਾਨ ਪਾਉਣ ਤੋਂ ਇਲਾਵਾ ਹੋਰ ਵੀ ਹਰ ਸੰਭਵ ਸਹਾਇਤਾ ਕਰਨ ਦਾ ਵਾਅਦਾ ਕੀਤਾ।ਰਾਕੇਸ਼ ਸ਼ਰਮਾ ਨੇ ਵੀ ਯੋਗਦਾਨ ਪਾਉਣ ਤੋਂ ਇਲਾਵਾ ਹੋਰ ਹਰ ਤਰਾ ਦਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ। ਕਾਂਗਰਸ ਦੇ ਜਿਲ੍ਹਾ ਪ੍ਰਧਾਨ ਐਡਵਕੇਟ ਰਾਜਨ ਗਰਗ, ਅਕਾਲੀ ਦਲ ਦੇ ਆਗੂ ਹਰਵਿੰਦਰ ਸ਼ਰਮਾ ਅਤੇ ਭਾਰਤੀਯ ਜਨਤਾ ਪਾਰਟੀ ਦੇ ਆਗੂ ਮੁਨੀਸ਼ ਸ਼ਰਮਾ ਨੇ ਵੀ ਇਸ ਕੰਮ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ।
ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਆਲਮੀ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੀ ਸ਼ੁਰੂਆਤ
ਇਸ ਮੌਕੇ ਡੱਬਵਾਲੀ ਤੋਂ ਅਖਿਲ ਭਾਰਤੀ ਭਾਗਵਤ ਪ੍ਰਚਾਰ ਮੰਡਲ ਦੇ ਪ੍ਰਧਾਨ ਇੰਦਰ ਸ਼ਰਮਾ ਨੇ ਵੀ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਪਰਸ਼ੁਰਾਮ ਇੰਟਰਨੈਸ਼ਨਲ ਸੰਗਠਨ ਪੰਜਾਬ ਦੇ ਪ੍ਰਧਾਨ ਸ਼ਾਮ ਕੁਮਾਰ ਸ਼ਰਮਾ ਨੇ ਸਿਰਕਤ ਕਰਦਿਆ ਕਿਹਾ ਕਿ ਬ੍ਰਾਹਮਣ ਸਮਾਜ ਦੀ ਇਕ ਬਹੁਤ ਵਧੀਆ ਸੋਚ ਹੈ ਜੋਕਿ ਇਥੇ ਇਕ ਸ੍ਰੀ ਪਰਸ਼ੁਰਾਮ ਭਵਨ ਦਾ ਨਿਰਮਾਣ ਹੋਣ ਜਾ ਰਿਹਾ ਹੈ। ਟਰੱਸਟ ਦੇ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਜੀ ਨੂੰਸਿਰੋਪਾ ਪਾ ਕੇ ਅਤੇ ਸਨਮਾਨ ਚਿੰਨ ਭੇਂਟ ਕਰਦਿਆਂ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ।
ਸਿਰਫ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਹੀ ਪੰਜਾਬ ’ਚ ਸ਼ਾਂਤੀ ਤੇ ਖੁਸ਼ਹਾਲੀ ਲਿਆ ਸਕਦੀ ਹੈ: ਹਰਸਿਮਰਤ ਕੌਰ ਬਾਦਲ
ਜਦੋਂਕਿ ਟਰੱਸਟ ਦੇ ਪ੍ਰਧਾਨ ਮਾਧੋ ਰਾਮ ਸ਼ਰਮਾਂ ਨੇ ਆਏ ਹੋਏ ਸਾਰੇ ਬ੍ਰਾਹਮਣਾ ਦਾ ਸਵਾਗਤ ਕੀਤਾ।ਟਰੱਸਟ ਦੇ ਜਰਨਲ ਸਕੱਤਰ ਸੁਰਿੰਦਰ ਜੋਸ਼ੀ ਨੇ ਦੱਸਿਆ ਕਿ ਇਸ ਤੋ ਪਹਿਲਾਂ ਕਿਸੇ ਵੀ ਪਾਰਟੀ ਦੇ ਆਗੂਆਂ ਨੇ ਬ੍ਰਾਹਮਣ ਸਮਾਜ ਦੀ ਸਾਲਾਂ ਤੋਂ ਚਲੀ ਆ ਰਹੀ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ। ਓਹਨਾਂ ਸਮੇਂ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਤੇ ਪੂਰਾ ਭਰੋਸਾ ਕਰਦਿਆਂ ਕਿਹਾ ਕਿਇਸ ਭਵਨ ਨਿਰਮਾਣ ਵਿੱਚ ਉਹ ਅਪਣਾ ਪੂਰਾ ਸਹਿਯੋਗ ਦੇਣਗੇ।
ਪਨਬਸ/ਪੀ.ਆਰ.ਟੀ.ਸੀ ਵਲੋਂ 14 ਤੋਂ ਬਾਅਦ ਚੱਕਾ ਜਾਮ ਕਰਨ ਦੀ ਚੇਤਾਵਨੀ
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਵਨ ਸ਼ਰਮਾ, ਅੰਕੁਸ਼ ਸ਼ਰਮਾਂ, ਸੁਧੀਰ ਸ਼ਰਮਾ, ਅਸ਼ਵਨੀ ਸ਼ਰਮਾ, ਪਵਨ ਸ਼ਾਸਤਰੀ, ਗਗਨ ਸ਼ਰਮਾਂ, ਸੰਜੀਵ ਸ਼ਰਮਾ, ਐਡਵੋਕੇਟ ਸੁਨੀਲ ਤ੍ਰਿਪਾਠੀ, ਸੁਰਿੰਦਰ ਕੁਮਾਰ ਸ਼ਰਮਾ, ਪਰਮਿੰਦਰ ਸ਼ਰਮਾ, ਮਿੱਠੂ ਰਾਮ ਸ਼ਰਮਾਂ, ਬਾਬੂ ਰਾਮ ਸ਼ਰਮਾਂ, ਰੂਪ ਚੰਦ ਸ਼ਰਮਾ, ਆਦਿ ਮੌਜੂਦ ਸਨ।ਟਰੱਸਟ ਦੇ ਮੀਡੀਆ ਇੰਚਾਰਜ ਪਵਨ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਅਪਣੀ ਸਮਰੱਥਾ ਅਨੁਸਾਰ ਇਸ ਨੇਕ ਕਾਰਜ ਲਈ ਅਪਣਾ ਯੋਗਦਾਨ ਪਾਉਣ ਤਾਕਿ ਇਹ ਕੰਮ ਜਲਦੀ ਹੀ ਆਪ ਸਾਰਿਆ ਦੇ ਸਹਿਯੋਗ ਨਾਲ ਸੰਪੂਰਨ ਹੋ ਸਕੇ।
Share the post "ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ੍ਰੀ ਪਰਸ਼ੂਰਾਮ ਭਵਨ ਦਾ ਨੀਂਹ ਪੱਥਰ ਰੱਖਿਆ"