Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਅਪਰਾਧ ਜਗਤ

ਬਠਿੰਡਾ ਪੁਲਿਸ ਵਲੋਂ ਭਾਰੀ ਮਾਤਰਾ ’ਚ ਨਸੀਲੇ ਪਦਾਰਥ ਬਰਾਮਦ

19 Views

1 ਕਿਲੋਂ ਅਫ਼ੀਮ, 60 ਕਿਲੋਂ ਭੁੱਕੀ ਤੇ ਡੋਡੇ ਅਤੇ ਹਜਾਰਾਂ ਨਸੀਲੀਆਂ ਗੋਲੀਆਂ ਸਹਿਤ ਕਈ ਕਾਬੂ
ਸੁਖਜਿੰਦਰ ਮਾਨ
ਬਠਿੰਡਾ,24 ਮਈ : ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਵੱਡੀ ਕਾਰਵਾਈ ਕਰਦਿਆਂ ਅੱਧੀ ਦਰਜ਼ਨ ਦੇ ਕਰੀਬ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਥਾਣਾ ਸੰਗਤ ਦੀ ਪੁਲਿਸ ਵਲੋਂ ਕੀਤੀ ਕਾਰਵਾਈ ਦੌਰਾਨ ਸੁਖਦੀਪ ਸਿੰਘ ਵਾਸੀ ਘੁਗਿਆਣਾ ਜਿਲ੍ਹਾਂ ਫਰੀਦਕੋਟ ਤੇ ਨਰਾਇਣ ਲਾਲ ਵਾਸੀ ਚਿਤੋੜਗੜ੍ਹ ਰਾਜਸਥਾਨ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 40 ਕਿੱਲੋ ਭੁੱਕੀ ਡੋਡੇ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਦੌਰਾਨ ਕਥਿਤ ਦੋਸੀ ਇਹ ਡੋਡੇ ਰਾਜਸਥਾਨ ਵਿਚੋਂ ਲੈ ਕੇ ਆਏ ਸਨ। ਇਸੇ ਤਰ੍ਹਾਂ ਇਸੇ ਥਣਾ ਦੀ ਪਥਰਾਲਾ ਪੁਲਿਸ ਚੌਕੀ ਨੇ ਇੱਕ ਹੋਰ ਕਾਰਵਾਈ ਵਿਚ ਚਿਤੌੜਗੜ੍ਹ ਦੇ ਹੀ ਪੱਪੂ ਲਾਲ ਨੂੰ ਕਾਬੂ ਕਰਕੇ ਉਸਦੇ ਕੋਲੋ 1 ਕਿੱਲੋ ਅਫੀਮ ਬਰਾਮਦ ਕੀਤੀ ਹੈ। ਉਸਦੇ ਵਿਰੁਧ ਥਾਣਾ ਸੰਗਤ ਵਿਚ ਹੀ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿਚ ਸੀਆਈਏ ਸਟਾਂਫ਼ ਨੇ ਗੁਰਜੀਤ ਸਿੰਘ ਵਾਸੀ ਜੱਸੀ ਚੌਂਕ ਬਠਿੰਡਾ ਨੂੰ ਇੱਕ ਸਕੂਟਰੀ ’ਤੇ ਜਾਂਦੇ ਹੋਏ ਕਾਬੂ ਕਰਕੇ ਉਸਦੇ ਕੋਲੋ 15 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਜਦੋਂਕਿ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਮਨਜੀਤ ਸਿੰਘ ਅਤੇ ਪੱਪੂ ਸਿੰਘ ਵਾਸੀਆਨ ਲੂਲਬਾਈ ਨੂੰ ਟਵੈਰਾ ਕਾਰ ’ਤੇ ਕਾਬੂ ਕਰਕੇ ਉਨ੍ਹਾਂ ਦੇ ਕੋਲੋ 600 ਨਸ਼ੀਲੀਆਂ ਗੋਲੀਆਂ ਟੈਪਨਟਾਡੋਲ, 280 ਲੈਮੋਟਿਲ, 120 ਟਰੈਮਾਡੋਲ(ਕੁੱਲ ਨਸ਼ੀਲੀਆਂ ਗੋਲੀਆਂ-1000 ) ਬਰਾਮਦ ਕੀਤੀਆਂ ਹਨ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 20 ਕਿਲੋ ਭੁੱਕੀ ਬਰਾਮਦ ਕੀਤੀ ਹੈ।

Related posts

ਬਠਿੰਡਾ ਪੁਲਿਸ ਵਲੋਂ 1 ਕਿੱਲੋ ਹੈਰੋਇਨ, 2 ਕਾਰਾਂ ਅਤੇ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਸਹਿਤ ਤਿੰਨ ਕਾਬੂ

punjabusernewssite

ਬਠਿੰਡਾ ਪੁਲਿਸ ਨੇ ਨੌਜਵਾਨ ਦੇ ਹੋਏ ਕ+ਤਲ ਦੀ ਵਾਰਦਾਤ ਨੂੰ ਟਰੇਸ ਕਰਕੇ 3 ਮੁਲਜਮਾਂ ਨੂੰ ਕੀਤਾ ਕਾਬੂ

punjabusernewssite

ਲਾਰੇਂਸ ਬਿਸਨੋਈ ਗੁਜਰਾਤ ਪੁਲਿਸ ਦੀ ਹਿਰਾਸਤ ’ਚ: ਬਠਿੰਡਾ ਤੋਂ ਭਾਰੀ ਸੁਰੱਖਿਆ ਹੇਠ ਰਵਾਨਾ

punjabusernewssite