ਜੇਲ੍ਹ ’ਚ ਬੈਠਾ ਤਸਕਰ ਸਰਹੱਦ ਪਾਰੋਂ ਮੰਗਵਾਉਂਦਾ ਸੀ ਹੈਰੋਇਨ
ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ: ਬਠਿੰਡਾ ਪੁਲਿਸ ਦੇ ਹੱਥ ਅੱਜ ਵੱਡੀ ਸਫ਼ਲਤਾ ਹੱਥ ਲੱਗੀ ਹੈ। ਜ਼ਿਲ੍ਹਾ ਪੁਲਿਸ ਦੇ ਸੀਆਈਏ ਸਟਾਫ਼ ਵਲੋਂ 4 ਕਿਲੋ ਹੈਰੋਇਨ ਸਹਿਤ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਤਸਕਰਾਂ ਦਾ ਮੁੱਖ ਸਰਗਨਾਂ ਫ਼ਿਰੋਜਪੁਰ ਜੇਲ੍ਹ ’ਚ ਬੰਦ ਹੈ, ਜਿਸਦੇ ਵਲੋਂ ਜੇਲ੍ਹ ਵਿਚੋਂ ਹੀ ਅੰਤਰਰਾਸਟਰੀ ਤਸਕਰਾਂ ਨਾਲ ਸੰਪਰਕ ਕਰਕੇ ਸਰਹੱਦੋਂ ਪਾਰ ਨਸ਼ਾ ਮੰਗਵਾਇਆ ਜਾਂਦਾ ਸੀ। ਪੁਲਿਸ ਨੇ ਇਸ ਕੇਸ ਵਿਚ ਮੌਕੇ ਤੋਂ ਕਾਬੂ ਕੀਤੇ ਦੋਨਾਂ ਤਸਕਰਾਂ ਸਹਿਤ ਦੋ ਹੋਰ ਜਣਿਆਂ ਨੂੰ ਨਾਮਜਦ ਕੀਤਾ ਹੈ। ਜ਼ਿਲ੍ਹਾ ਪੁਲਿਸ ਵਲੋਂ ਚਾਲੂ ਸਾਲ ’ਚ ਇਹ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਫ਼ੜੀ ਗਈ ਹੈ।
ਨਸ਼ੇ ਦੇ ਸੌਦਾਗਰਾਂ ਦਾ ਨਹੀਂ ਚੱਲਣ ਦਿੱਤਾ ਜਾਵੇਗਾ ਕਾਲਾ ਕਾਰੋਬਾਰ : ਜ਼ਿਲ੍ਹਾ ਪੁਲਿਸ ਮੁਖੀ
ਅੱਜ ਇਸ ਮਾਮਲੇ ਦੀ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਦੌਰਾਨ ਸੀ.ਆਈ.ਏ-1 ਦੇ ਇੰਚਾਰਜ਼ ਇੰਸ: ਤਰਲੋਚਨ ਸਿੰਘ ਦੀ ਅਗਵਾਈ ਹੇਠ ਐਸ.ਆਈ ਹਰਜੀਵਨ ਸਿੰਘ ਦੀ ਟੀਮ ਵਲੋਂ ਪਿੰਡ ਪੂਹਲੀ ਨਜਦੀਕ ਸਰਹਿੰਦ ਨਹਿਰ ਪੁੱਲ ਕੋਲੋਂ ਕਰੇਟਾ ਕਾਰ ’ਤੇ ਸਵਾਰ ਦੋ ਨੌਜਵਾਨਾਂ ਗੁਰਜਿੰਦਰ ਸਿੰਘ ਉਰਫ ਸਾਹਬੀ ਅਤੇ ਸੰਦੀਪ ਸਿੰਘ ਉਰਫ ਫੌਜੀ ਨੂੰ ਗ੍ਰਿਫਤਾਰ ਕੀਤਾ ਗਿਆ। ਕਾਰ ਦੀ ਤਲਾਸ਼ ਦੌਰਾਨ ਇੰਨ੍ਹਾਂ ਕੋਲੋਂ ਚਾਰ ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੁਛਗਿਛ ਦੌਰਾਨ ਇਹ ਗੱੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕੀਤੇ ਦੋਨੋ ਜਣੇ ਇਹ ਹੈਰੋਇਨ ਹਰਪ੍ਰੀਤ ਸਿੰਘ ਉਰਫ ਹੈਰੀ ਵਾਸੀ ਅਬੋਹਰ ਨਾਲ ਤਾਲ-ਮੇਲ ਕਰਕੇ ਬਾਰਡਰ ਏਰੀਆ ਵਿੱਚੋਂ ਲੈ ਕੇ ਆਏ ਸਨ। ਪਤਾ ਚੱਲਿਆ ਹੈ ਕਿ ਹਰਪ੍ਰੀਤ ਸਿੰਘ ਉਰਫ ਹੈਰੀ ਅਤੇ ਗੁਰਜਿੰਦਰ ਸਿੰਘ ਉਰਫ ਸਾਹਬੀ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਹੈਰੀ ਇਸ ਵਕਤ ਫਿਰੋਜ਼ਪੁਰ ਜੇਲ ਵਿੱਚ ਬੰਦ ਹੈ ਅਤੇ ਉਸ ਉਪਰ ਨਸ਼ੇ ਤੱਸਕਰੀ ਦੇ ਕਾਫੀ ਮੁੱਕਦਮੇ ਦਰਜ ਹਨ।
ਬਠਿੰਡਾ ’ਚ ਫ਼ੂਡ ਸੇਫ਼ਟੀ ਵਿਭਾਗ ਵਲੋਂ ਨਕਲੀ ਐਨਰਜੀ ਡਰਿੰਕ ਦਾ ਟਰੱਕ ਬਰਾਮਦ
ਇਸਤੋਂ ਇਲਾਵਾ ਇਸ ਕੇਸ ਵਿਚ ਇੱਕ ਹੋਰ ਵਿਅਕਤੀ ਸੰਈਅਮ ਅਨੇਜਾ ਵਾਸੀ ਅਬੋਹਰ ਦੀ ਭੂਮਿਕਾ ਸਾਹਮਣੇ ਆਈ ਹੈ। ਜਿਸਦੇ ਚੱਲਦੇ ਥਾਣਾ ਨਥਾਣਾ ਵਿਖੇ ਮੌਕੇ ਤੋਂ ਕਾਬੂ ਕੀਤੇ ਗੁਰਜਿੰਦਰ ਸਿੰਘ ਉਰਫ ਸਾਹਬੀ ਅਤੇ ਸੰਦੀਪ ਸਿੰਘ ਉਰਫ ਫੌਜੀ ਤੋਂ ਇਲਾਵਾ ਫ਼ਿਰੋਜਪੁਰ ਜੇਲ੍ਹ ’ਚ ਬੰਦ ਹਰਪ੍ਰੀਤ ਉਰਫ਼ ਹੈਰੀ ਅਤੇ ਸੰਈਅਮ ਅਨੇਜਾ ਵਿਰੁਧ ਮੁ ਨੰ 116 ਅ/ਧ 21ਸੀ/61/85 ਐਨ ਡੀ ਪੀ ਐਸ ਐਕਟ ਅਤੇ 25/29ਐਨ ਡੀ ਪੀ ਐਸ ਐਕਟ ਤਹਿਤ ਦਰਜ਼ ਕੀਤਾ ਗਿਆ ਹੈ। ਕਥਿਤ ਦੋਸੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸਤੋਂ ਬਾਅਦ ਕੀਤੀ ਜਾਣ ਵਾਲੀ ਪੁਛਗਿਛ ਦੌਰਾਨ ਹੋਰ ਵੀ ਕਾਫ਼ੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ ਡੀ ਅਜੈ ਗਾਂਧੀ, ਡੀਐਸਪੀ ਡੀ ਦਵਿੰਦਰ ਸਿੰਘ ਗਿੱਲ, ਡੀਐਸਪੀ ਭੁੱਚੋਂ ਰਛਪਾਲ ਸਿੰਘ ਸੀਆਈਏ ਇੰਚਾਰਜ਼ ਇੰਸਪੈਕਟਰ ਤਰਲੋਚਨ ਸਿੰਘ ਆਦਿ ਹਾਜ਼ਰ ਸਨ।
Share the post "ਬਠਿੰਡਾ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, 4 ਕਿੱਲੋਂ ਹੈਰੋਇਨ ਸਹਿਤ ਦੋ ਤਸਕਰ ਗ੍ਰਿਫਤਾਰ"