ਡੀਜੀਪੀ ਗੌਰਵ ਯਾਦਵ ਨੇ ਥਾਣੇਦਾਰ ਦੀ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਖੁਦ ਕੀਤਾ ਤਰੱਕੀ ਦਾ ਐਲਾਨ
ਤਰਨਤਾਰਨ, 21 ਸਤੰਬਰ: ਬੀਤੇ ਕੱਲ ਜ਼ਿਲ੍ਹੇ ਦੇ ਪਿੰਡ ਢੋਟੀਆ ’ਚ ਐਸ.ਬੀ.ਆਈ ਦੀ ਬੈਂਕ ਲੁੱਟਣ ਆਏ ਲੁਟੇਰਿਆਂ ਦਾ ਡਟਕੇ ਮੁਕਾਬਲਾ ਕਰਨ ਵਾਲੇ ਪੰਜਾਬ ਪੁਲਿਸ ਦੇ ਥਾਣੇਦਾਰ ਬਲਵਿੰਦਰ ਸਿੰਘ ਨੂੰ ਡੀਜੀਪੀ ਗੌਰਵ ਯਾਦਵ ਨੇ ਤਰੱਕੀ ਦੇਣ ਦਾ ਐਲਾਨ ਕੀਤਾ ਹੈ। ਹੁਣ ਉਸਨੂੰ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਹੈ।
ਵੱਡੀ ਖ਼ਬਰ: ਖ਼ਤਨਕਾਰ ਗੈਂਗਸਟਰ ਸੁੱਖਾ ਦੁੱਨੇਕਾ ਦਾ ਕੈਨੇਡਾ ’ਚ ਹੋਇਆ ਕਤਲ!
ਥਾਣੇਦਾਰ ਬਲਵਿੰਦਰ ਸਿੰਘ ਲੁਟੇਰਿਆਂ ਨਾਲ ਬਹਾਦਰੀ ਨਾਲ ਮੁਕਾਬਲਾ ਕਰਦਾ ਰਿਹਾ, ਹਾਲਾਂਕਿ ਲੁਟੇਰਿਆਂ ਨੇ ਉਸਦੇ ਪੇਟ ਅਤੇ ਲੱਤ ਵਿਚ ਗੋਲੀਆਂ ਮਾਰ ਕੇ ਉਸਨੂੰ ਜਖਮੀ ਕਰ ਦਿੱਤਾ ਸੀ ਪ੍ਰੰਤੂ ਥਾਣੇਦਾਰ ਦੀ ਬਹਾਦਰੀ ਕਾਰਨ ਬੈਂਕ ’ਚ ਲੁੱਟ ਹੋਣ ਤੋਂ ਬਚ ਗਈ ਅਤੇ ਲੁਟੇਰੇ ਡਰਦੇ ਹੋਏ ਫ਼ਰਾਰ ਹੋ ਗਏ ਸਨ। ਜਖਮੀ ਥਾਣੇਦਾਰ ਬਲਵਿੰਦਰ ਸਿੰਘ ਦਾ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਬਠਿੰਡਾ ਦੇ ਗੁਰੂਘਰ ’ਚ ਗਰੰਥੀ ਸਿੰਘਾਂ ਨੇ ਚਾੜਿਆ ਚੰਨ: ਦੋ ਲੜਕੀਆਂ ਦਾ ਆਪਸ ’ਚ ਕੀਤਾ ਸਮÇਲੰਗੀ ਵਿਆਹ
ਡੀਜੀਪੀ ਗੌਰਵ ਯਾਦਵ ਨੇ ਥਾਣੇਦਾਰ ਦੀ ਜਲਦੀ ਸਿਹਤਯਾਬੀ ਦੀ ਵੀ ਕਾਮਨਾ ਕੀਤੀ ਹੈ।ਇੱਥੇ ਦਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਦੁਪਿਹਰ ਕਰੀਬ ਸਾਢੇ 12 ਵਜੇਂ ਸਟੇਟ ਬੈਂਕ ਆਫ਼ ਇੰਡੀਆ ਦੀ ਗੋਇੰਦਵਾਲ ਸਾਹਿਬ ਨਜਦੀਕ ਢੋਟੀਆ ਬ੍ਰਾਂਚ ਵਿਚ ਦੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਾਰ ਲੁਟੇਰੇ ਪੁੱਜੇ ਸਨ। ਇੰਨ੍ਹਾਂ ਵਿਚੋਂ ਤਿੰਨ ਲੁਟੇਰੇ ਅੰਦਰ ਚਲੇ ਗਏ ਤੇ ਇੱਕ ਬਾਹਰ ਨਿਗਰਾਨੀ ’ਤੇ ਖੜ ਗਿਆ।
ਪੁਲਿਸ ਨੇ ਮੋਗਾ ਕਾਂਗਰਸ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਕਤਲ ਮਾਮਲੇ ‘ਚ 4 ਨੂੰ ਕੀਤਾ ਗ੍ਰਿਫ਼ਤਾਰ
ਇਸ ਦੌਰਾਨ ਇੱਥੇ ਮੋਟਰਸਾਈਕਲ ਪੀਸੀਆਰ ’ਤੇ ਗਸ਼ਤ ਕਰ ਰਹੇ ਥਾਣੇਦਾਰ ਬਲਵਿੰਦਰ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਬੈਂਕ ਦੇ ਅੰਦਰ ਚਲਾ ਗਿਆ, ਜਿੱਥੇ ਪੁਲਿਸ ਮੁਲਾਜਮ ਨੂੰ ਅੰਦਰ ਆਉਂਦੇ ਹੀ ਲੁਟੇਰਿਆਂ ਨੇ ਉਸ ਉਪਰ ਹਮਲਾ ਕਰ ਦਿੱਤਾ। ਜਿਸਦਾ ਥਾਣੇਦਾਰ ਬਲਵਿੰਦਰ ਸਿੰਘ ਨੇ ਵੀ ਡਟ ਕੇ ਜਵਾਬ ਦਿੱਤਾ।
ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ‘ਆਪ’ ਦਾ ਫੜਿਆਂ ਪਲ੍ਹਾਂ
ਲੁਟੇਰਿਆਂ ਨੇ ਥਾਣੇਦਾਰ ਦਾ ਹੌਸਲਾ ਤੋੜਣ ਲਈ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚੋਂ ਇੱਕ ਪੇਟ ਅਤੇ ਇੱਕ ਲੱਤ ਵਿਚ ਵੱਜੀ ਪ੍ਰੰਤੂ ਉਹ ਇਸਦੇ ਬਾਵਜੂਦ ਡਟਿਆ ਰਿਹਾ ਤੇ ਅਖ਼ੀਰ ਲੁਟੈਰਿਆਂ ਨੂੰ ਭੱਜਣਾ ਪਿਆ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ਉਪਰ ਪੁਲਿਸ ਦੇ ਉੱਚ ਅਧਿਕਾਰੀ ਪੁੱਜੇ ਤੇ ਉਨ੍ਹਾਂ ਜਖਮੀ ਥਾਣੇਦਾਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ।
Share the post "ਬਹਾਦਰੀ ਨੂੰ ਸਲਾਮ: ਗੋਲੀ ਲੱਗਣ ਦੇ ਬਾਵਜੂਦ ਬੈਂਕ ਡਕੈਤਾਂ ਦਾ ਮੁਕਾਬਲਾ ਕਰਨ ਵਾਲੇ ਥਾਣੇਦਾਰ ਨੂੰ ਮਿਲੀ ਤਰੱਕੀ"