ਬਠਿੰਡਾ, 14 ਸਤੰਬਰ: ਅੱਜ ਇੱਥੇ ਨੈਸ਼ਨਲ ਪਾਵਰ ਟਰੇਨਿੰਗ ਇੰਸਟੀਚਿਊਟ ਨੰਗਲ ਦੇ ਸਹਿਯੋਗ ਨਾਲ ਸਮਰਥ ਮਿਸ਼ਨ, ਬਿਜਲੀ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ‘ਥਰਮਲ ਪਾਵਰ ਪਲਾਂਟਾਂ ਵਿੱਚ ਬਾਇਓਮਾਸ ਦੀ ਵਰਤੋਂ’ ਵਿਸ਼ੇ ’ਤੇ ਇੱਕ ਰੋਜ਼ਾ ਸਿਖਲਾਈ-ਕਮ-ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮਿਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ 250 ਤੋਂ ਵੱਧ ਕਿਸਾਨਾਂ/ਐਫਪੀਓਜ਼/ਥਰਮਲ ਪਾਵਰ ਪਲਾਂਟ ਦੇ ਅਧਿਕਾਰੀਆਂ/ਬੈਂਕਰਾਂ/ਉਦਮੀ ਅਤੇ ਪੈਲੇਟ ਨਿਰਮਾਤਾਵਾਂ ਨੇ ਭਾਗ ਲਿਆ।
ਮਾਨ ਸਰਕਾਰ ਦਾ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ, 2 ਟੋਲ ਪਾਲਜ਼ੇ ਕੀਤੇ ਬੰਦ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਸਰਕਾਰ ਵੱਖ-ਵੱਖ ਸਕੀਮਾਂ ਨਾਲ ਕਿਸਾਨਾਂ ਅਤੇ ਉੱਦਮੀਆਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਨੇ ਮੌਜੂਦਾ ਵਾਢੀ ਦੇ ਸੀਜ਼ਨ ਲਈ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਨੂੰ ਪ੍ਰੋਤਸ਼ਾਹਿਤ ਕਰਨ ਦੇ ਉਚੇਚੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਪਰਾਲੀ ਨੂੰ ਸਾੜਨ ਵਿੱਚ 50% ਅਤੇ 75% ਤੱਕ ਕਮੀ ਆਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕਰਦਿਆਂ ਜਿਹੜੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਾਈ ਜਾਵੇਗੀ, ਉਨ੍ਹਾਂ ਲਈ ਸਰਕਾਰ ਵੱਲੋਂ ਵਿਸ਼ੇਸ਼ ਸਕੀਮ ਤਹਿਤ ਨਕਦ ਇਨਾਮ ਵੀ ਦਿੱਤੇ ਜਾਣਗੇ।
ਇਸ ਮੌਕੇ ਡਾਇਰੈਕਟਰ ਜਨਰਲ ਐਨ.ਪੀ.ਟੀ.ਆਈ. ਡਾ. ਤ੍ਰਿਪਤਾ ਠਾਕੁਰ ਨੇ ਇਸ ਮਿਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਿਸ਼ਨ ਬਿਜਲੀ ਮੰਤਰਾਲੇ ਸਰਕਾਰ ਦੁਆਰਾ ਭਾਰਤ ਦੇਸ਼ ਭਰ ਵਿੱਚ ਟੀਪੀਪੀ ਵਿੱਚ ਬਾਇਓਮਾਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਹੈ। ਚੀਫ ਇੰਜੀਨੀਅਰ ਸੀਈਏ ਡੀ ਕੇ ਸ਼੍ਰੀਵਾਸਤਵ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਥਰਮਲ ਪਾਵਰ ਪਲਾਂਟ ਵਿੱਚ ਬਾਇਓਮਾਸ ਦੇ ਉਪਯੋਗ ਦੇ ਲਈ ਸਰਕਾਰ ਦੇ ਕਦਮਾਂ ਬਾਰੇ ਜਾਣਕਾਰੀ ਦਿੱਤੀ।
ਪ੍ਰਿੰਸੀਪਲ ਡਾਇਰੈਕਟਰ ਐਨ.ਪੀ.ਟੀ.ਆਈ. ਡਾ. ਮੰਜੂ ਨੇ ਵਰਚੂਅਲ ਵਿਧੀ ਰਾਹੀਂ ਥਰਮਲ ਪਾਵਰ ਪਲਾਂਟ ਵਿੱਚ ਬਾਇਓਮਾਸ ਦੀ ਵਰਤੋਂ ’ਤੇ ਧਿਆਨ ਦੇਣ ਲਈ ਕਿਹਾ ਅਤੇ ਇਸ ਪ੍ਰੋਗਰਾਮ ਨੂੰ ਪੂਰੇ ਭਾਰਤ ਦੇ ਆਧਾਰ ’ਤੇ ਕਰਵਾਉਣ ਲਈ ਮਿਸ਼ਨ ਅਧਿਕਾਰੀਆਂ ਦਾ ਧੰਨਵਾਦ ਕੀਤਾ। ਡਾਇਰੈਕਟਰ ਐਨਪੀਟੀਆਈ ਨੰਗਲ ਡਾ. ਐਮ ਰਵੀਚੰਦਰਬਾਬੂ ਨੇ ਸਵਾਗਤੀ ਭਾਸ਼ਣ ਪੇਸ਼ ਕੀਤਾ ਅਤੇ ਮਿਸ਼ਨ ਦੇ ਉਦੇਸ਼ਾਂ ਤੇ ਕਿਸਾਨਾਂ ਦੇ ਨਾਲ-ਨਾਲ ਥਰਮਲ ਪਾਵਰ ਪਲਾਂਟ ਵਿੱਚ ਪੈਲੇਟ ਮੈਨੂਫੈਕਚਰਿੰਗ ਦੇ ਫਾਇਦਿਆਂ ਬਾਰੇ ਚਾਨਣਾ ਪਾਇਆ।
ਬਠਿੰਡਾ ਪੁਲਿਸ ਨੇ ਮ੍ਰਿਤਕ ਬਜੁਰਗਾਂ ਦੇ ਨਾਂ ’ਤੇ ਬੈਂਕਾਂ ਵਿਚੋਂ ਪੈਸੇ ਕਢਵਾਉਣ ਵਾਲੇ ਗਿਰੋਹ ਨੂੰ ਕੀਤਾ ਕਾਬੂ
ਸਮਰਥ ਮਿਸ਼ਨ ਦੇ ਮੈਂਬਰ ਪ੍ਰਭਜੋਤ ਸਿੰਘ ਸਾਹੀ ਨੇ ਕੱਚੇ ਬਾਇਓਮਾਸ ਦੀ ਉਪਲਬਧਤਾ ਅਤੇ ਸਪਲਾਈ ਚੇਨ ਮੈਨੇਜਮੈਂਟ ਦੇ ਤਕਨੀਕੀ ਤੇ ਵਿੱਤੀ ਪਹਿਲੂਆਂ ਨੂੰ ਛੂਹਣ ਵਾਲੀ ਪੇਸ਼ਕਾਰੀ ਦਿੱਤੀ। ਉਹਨਾਂ ਨੇ ਐਫ.ਪੀ.ਓ., ਨਵੇਂ ਉੱਦਮੀਆਂ ਨੂੰ ਇਸ ਖੇਤਰ ਵਿੱਚ ਉੱਦਮ ਕਰਨ ਲਈ ਵੀ ਉਤਸ਼ਾਹਿਤ ਕੀਤਾ ਕਿਉਂਕਿ ਇਹ ਬਹੁਤ ਲਾਭਦਾਇਕ ਹੈ। ਐਨਸੀਆਰ ਵਿੱਚ ਸੀਪੀਸੀਬੀ ਵੱਲੋਂ ਨਵੀਂ ਲਾਂਚ ਕੀਤੀ ਗਾਈਡਲਾਈਨ ਵੀ ਭਾਗੀਦਾਰਾਂ ਨੂੰ ਪੇਸ਼ ਕੀਤੀ ਗਈ। ਇਸ ਮੌਕੇ ਸਮਰਥ ਮਿਸ਼ਨ ਦੇ ਡਿਪਟੀ ਡਾਇਰੈਕਟਰ ਕਮਲ ਨਾਸਿਰ, ਸਹਾਇਕ ਨਿਰਦੇਸ਼ਕ ਸੌਰਭ ਮਹਾਜਨ, ਰਜਿਸਟਰਾਰ ਸਹਿਕਾਰੀ ਸਭਾ ਕਰਨਬੀਰ ਰੰਧਾਵਾ, ਡੀਜੀਐਮ/ਐਸਬੀਆਈ ਸ਼ੈਲੇਸ਼ ਕੁਮਾਰ ਗੁਪਤਾ, ਮੁੱਖ ਖੇਤੀਬਾੜੀ ਅਫ਼ਸਰ ਹਸਨ ਸਿੰਘ ਧਾਲੀਵਾਲ ਉਚੇਚੇ ਤੌਰ ’ਤੇ ਹਾਜ਼ਰ ਰਹੇ।