ਸੁਖਜਿੰਦਰ ਮਾਨ
ਬਠਿੰਡਾ, 2 ਜੁਲਾਈ: ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜ਼ਿਆਂ ਵਿੱਚ ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਸਕੂਲ ਦਾ ਓਵਰ ਆਲ ਨਤੀਜਾ 99.33 ਫ਼ੀਸਦੀ ਰਿਹਾ ਹੈ। ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਸੁਨੀਤਾ ਰਾਣੀ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਸਕੂਲ ਦੇ ਹਿਉਮੈਨਟੀਜ਼, ਸਾਇੰਸ ਅਤੇ ਕਾਮਰਸ ਗਰੁੱਪ ਦੇ 150 ਵਿਦਿਆਰਥੀ ਇਮਤਿਹਾਨ ਵਿੱਚ ਬੈਠੇ ਸਨ। ਜਿਸ ਵਿੱਚੋਂ 21 ਬੱਚਿਆਂ ਨੇ 91 ਫ਼ੀਸਦੀ ਤੋਂ ਉੱਪਰ ਅੰਕ, 105 ਬੱਚਿਆਂ ਨੇ 81 ਤੋਂ 90 ਫ਼ੀਸਦੀ ਅੰਕ ਅਤੇ 21 ਬੱਚਿਆਂ ਨੇ 71 ਫ਼ੀਸਦੀ ਤੋਂ 80 ਫ਼ੀਸਦੀ ਅੰਕ ਪ੍ਰਾਪਤ ਕੀਤੇ। ਹਿਊਮੈਨਟੀਜ਼ ਗਰੁੱਪ ਚੋਂ ਨਵਨੀਤ ਕੌਰ ਨੇ 97%, ਹਰਪ੍ਰੀਤ ਸਿੰਘ ਨੇ 94.4% ਅਤੇ ਅਰਸ਼ਦੀਪ ਕੌਰ ਨੇ 94.2% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾਂ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਾਇੰਸ ਗਰੁੱਪ ਦੇ ਵਿਦਿਆਰਥੀ ਨਵਦੀਪ ਸਿੰਘ ਨੇ 85.4%, ਕੁਲਦੀਪ ਸਿੰਘ ਨੇ 84.4% ਅਤੇ ਰਸਨਦੀਪ ਸਿੰਘ ਨੇ 82.6% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾਂ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਮਰਸ ਗਰੁੱਪ ਚੋਂ ਗੁਰਲੀਨ ਕੌਰ ਤੇ ਵਿਕਰਮ ਸਿੰਘ ਨੇ 86.6%, ਦਿਕਸ਼ਾ ਨੇ 86% ਅਤੇ ਵਿਵੇਕ ਕੁਮਾਰ ਚੌਰਸਈਆ ਨੇ 84.2% ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮੂਹ ਵਿਦਿਆਰਥੀਆਂ ਦੀ ਚੰਗੀ ਕਾਰਗੁਜਾਰੀ ‘ਤੇ ਸਕੂਲ ਕਮੇਟੀ ਦੇ ਪ੍ਰਧਾਨ ਜਥੇਦਾਰ ਤੋਗਾ ਸਿੰਘ, ਪਿ੍ਰੰਸੀਪਲ ਰਣਜੀਤ ਕੌਰ, ਵਾਈਸ-ਪਿ੍ਰੰਸੀਪਲ ਜਸਬੀਰ ਕੌਰ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।
Share the post "ਬਾਰ੍ਹਵੀਂ ਦੇ ਨਤੀਜੇ ‘ਚ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਛਾਏ"