ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 28 ਅਕਤੂਬਰ : ਬ੍ਰੇਨ ਸਟ੍ਰੋਕ ਬਾਰੇ ਜਾਣਕਾਰੀ ਦਿੰਦੇ ਹੋਏ ਮੈਕਸ ਹਸਪਤਾਲ ਬਠਿੰਡਾ ਵਿਖੇ ਨਿਊਰੋਲਾਜਿਸਟ ਡਾ. ਪੱਲਵ ਜੈਨ ਨੇ ਦੱਸਿਆ ਕਿ ਕਈ ਮਾਮਲਿਆਂ ‘ਚ ਮਰੀਜ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਬ੍ਰੇਨ ਸਟ੍ਰੋਕ ਦਾ ਸਿਕਾਰ ਹੋਇਆ ਹੈ ਤੇ ਅਕਸਰ ਇਸਦੇ ਲੱਛਣ ਅਚਾਨਕ ਦਿਖਾਈ ਦਿੰਦੇ ਹਨ। ਡਾ. ਪੱਲਵ ਜੈਨ ਨੇ ਕਿਹਾ ਜਿਵੇਂ ਹੀ ਲੱਛਣ ਦਿਖਾਈ ਦਿੰਦੇ ਹਨ, ਮਰੀਜ ਨੂੰ ਤੁਰੰਤ ਹਸਪਤਾਲ ਲੈ ਜਾਇਆ ਜਾਣਾ ਚਾਹੀਦਾ ਹੈ ਤਾਂ ਜੋ ਦਿਮਾਗ ਦੇ ਸੈਲਾਂ ਨੂੰ ਨੁਕਸਾਨ ਹੋਣ ਤੋ ਾਰੋਕਿਆ ਜਾ ਸਕੇ। ਇਸ ਤੋਂ ਇਲਾਵਾ ਕੁਝ ਦਵਾਈਆਂ ਨਾੜਾਂ ਦੀ ਰੁਕਾਵਟ ਖੋਲ੍ਹਣ ਦੀ ਕੋਸਿਸ ਵੀ ਕਰਦੀਆਂ ਹਨ ਪਰ ਇਹ ਦਵਾਈਆਂ ਸਟ੍ਰੋਕ ਦੇ 4-5 ਘੰਟਿਆਂ ਦੇ ਅੰਦਰ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜਿਸਨੂੰ ਗੋਲਡਨ ਪੀਰੀਅਡ ਵੀ ਕਿਹਾ ਜਾਂਦਾ ਹੈ।
ਡਾ. ਜੈਨ ਨੇ ਕਿਹਾ, ਹਾਲਾਂਕਿ ਸਰਦੀਆਂ ‘ਚ ਬਲੱਡ ਪ੍ਰੈਸਰ ਵਧਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਜਿਆਦਾਤਰ ਮਾਹਿਰਾਂ ਦਾ ਮੰਨਣਾ ਹੈ ਕਿ ਸਰਦੀਆਂ ‘ਚ ਨਾੜਾਂ ਸੁੰਗੜ ਜਾਂਦੀਆਂ ਹਨ ਅਤੇ ਖੂਨ ਦੇ ਗਾੜ੍ਹੇ ਹੋਣ ਕਾਰਨ, ਸਰੀਰ ‘ਚ ਇਸਦੇ ਸੰਚਾਰ ਲਈ ਇਸਨੂੰ ਪੰਪ ਕਰਨ ਲਈ ਵਧੇਰੇ ਕੋਸਿਸ ਕਰਨੀ ਪੈਂਦੀ ਹੈ ਅਤੇ ਇਸ ਨਾਲ ਬਲੱਡ ਪ੍ਰੈਸਰ ਵਧਦਾ ਹੈ। ਇਸ ਮੌਸਮ ‘ਚ ਤੁਸੀਂ ਆਪਣੇ ਸਰੀਰ ਨੂੰ ਊਨੀ ਅਤੇ ਗਰਮ ਕੱਪੜਿਆਂ ਨਾਲ ਢਕ ਕੇ ਸਟ੍ਰੋਕ ਦੇ ਖਤਰੇ ਨੂੰ ਘੱਟ ਕਰ ਸਕਦੇ ਹੋ। ਖਿੜਕੀਆਂ ਅਤੇ ਦਰਵਾਜਿਆਂ ਨੂੰ ਬੰਦ ਰੱਖੋ ਅਤੇ ਪਰਦੇ ਲਗਾਓ, ਤਾਂ ਜੋ ਕਮਰੇ ‘ਚ ਗਰਮੀ ਬਣੀ ਰਹੇ। ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸਰ ਹੁੰਦਾ ਹੈ, ਉਨ੍ਹਾਂ ਦਾ ਬਲੱਡ ਪ੍ਰੈਸਰ ਸਰਦੀਆਂ ‘ਚ ਸਵੇਰੇ ਖਤਰਨਾਕ ਪੱਧਰ ਤੱਕ ਵਧ ਜਾਂਦਾ ਹੈ . ਇਸ ਨਾਲ ਬ੍ਰੇਨ ਸਟ੍ਰੋਕ ਦਾ ਖਤਰਾ ਕਈ ਗੁਣਾਂ ਵਧ ਜਾਂਦਾ ਹੈ। ਇਸਦੇ ਲਈ ਸਿਗਰਟ ਨੋਸੀ ਅਤੇ ਅਲਕੋਹਲ ਦੀ ਖਪਤ ਤੋਂ ਪਰਹੇਜ ਕਰਨਾ ਚਾਹੀਦਾ ਹੈ ਤੇ ਨਾਲ ਹੀ ਨਿਯਮਿਤ ਕਸਰਤ ਅਤੇ ਯੋਗ ਕਰਨਾ ਚਾਹੀਦਾ ਹੈ।
Share the post "ਬ੍ਰੇਨ ਸਟ੍ਰੋਕ ਮਰੀਜ ਨੂੰ ਤੁਰੰਤ ਹਸਪਤਾਲ ਲੈ ਜਾਇਆ ਜਾਣਾ ਚਾਹੀਦਾ ਹੈ: ਡਾ. ਪੱਲਵ ਜੈਨ"