ਚੰਡੀਗੜ੍ਹ: SYL ਨੂੰ ਲੈ ਕੇ ਪੰਜਾਬ ਵਿਚ ਸਿਆਸੀ ਜੰਗ ਲਗਾਤਾਰ ਜਾਰੀ ਹੈ। ਜਿਥੇ ਕੂਝ ਦਿਨ ਪਹਿਲਾ ਪੰਜਾਬ ਤੋਂ ਸਾਸੰਦ ਸੰਦੀਪ ਪਾਠਕ ਨੇ ਹਰਿਆਣਾ ਵਿਚ ਵਿਵਾਦਤ ਬਿਆਨ ਦਿੱਤਾ ਸੀ ਕਿ “ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਤੇ ਹਰਿਆਣਾ ਦੇ ਪਾਣੀਆਂ ਦਾ ਹੱਕ ਹਰਿਆਣਾ ਨੂੰ ਮਿਲਣਾ ਚਾਹੀਦਾ ਹੈ।” ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸੰਦੀਪ ਪਾਠਕ ਵੱਲੋਂ ਦਿੱਤੇ ਗਏ ਬਿਆਨ ਤੇ ਮੌਜੂਦਾ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹਨ।
ਭਗਵੰਤ ਮਾਨ ਜੀ!
ਪੰਜਾਬ ਮੰਗਦਾ ਜਵਾਬਪੰਜਾਬ ਨੂੰ ਅੱਜ ਸਿਰਫ਼ 12.24 MAF ਹੀ ਪਾਣੀ ਮਿਲ ਰਿਹਾ। ਜਦੋਂ ਕਿ ਹਰਿਆਣਾ ਨੂੰ SYL ਤੋਂ ਬਿਨਾਂ ਪਹਿਲਾਂ ਹੀ ਪੰਜਾਬ ਤੋਂ ਜ਼ਿਆਦਾ, 13.30 MAF ਪਾਣੀ ਮਿਲ ਰਿਹਾ ਹੈ।
ਫਿਰ ਕਿਹੜਾ ਪਾਣੀ ਹਰਿਆਣੇ ਨੂੰ ਦੇਣ ਦੀ ਗੱਲ ਕਰ ਰਹੇ ਹਨ ਤੁਹਾਡੇ ਪੰਜਾਬ ਦੀਆਂ ਵੋਟਾਂ ਨਾਲ ਬਣੇ ਸਾਂਸਦ ਸੰਦੀਪ ਪਾਠਕ ਜੀ ?ਅੰਕੜੇ… pic.twitter.com/8NKQhxD9lN
— Sunil Jakhar (@sunilkjakhar) October 19, 2023
ਹੁਣ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੱਲੋਂ CM ਮਾਨ ਨੂੰ ਸਵਾਲ ਪੁੱਛਿਆ ਗਿਆ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ “ਭਗਵੰਤ ਮਾਨ ਜੀ! ਪੰਜਾਬ ਮੰਗਦਾ ਜਵਾਬ
ਕੁਲਚਾ ਖਾਧਾ ਸਾਬਤ ਕਰੋ ਮਜੀਠੀਆ ਸਾਹਿਬ, ਅੱਗੋ ਮਜੀਠੀਆ ਵੀ ਕੱਢ ਲਿਆਇਆ ਸਬੂਤ
ਪੰਜਾਬ ਨੂੰ ਅੱਜ ਸਿਰਫ਼ 12.24 MAF ਹੀ ਪਾਣੀ ਮਿਲ ਰਿਹਾ। ਜਦੋਂ ਕਿ ਹਰਿਆਣਾ ਨੂੰ SYL ਤੋਂ ਬਿਨਾਂ ਪਹਿਲਾਂ ਹੀ ਪੰਜਾਬ ਤੋਂ ਜ਼ਿਆਦਾ, 13.30 MAF ਪਾਣੀ ਮਿਲ ਰਿਹਾ ਹੈ। ਫਿਰ ਕਿਹੜਾ ਪਾਣੀ ਹਰਿਆਣੇ ਨੂੰ ਦੇਣ ਦੀ ਗੱਲ ਕਰ ਰਹੇ ਹਨ ਤੁਹਾਡੇ ਪੰਜਾਬ ਦੀਆਂ ਵੋਟਾਂ ਨਾਲ ਬਣੇ ਸਾਂਸਦ ਸੰਦੀਪ ਪਾਠਕ ਜੀ ? ਅੰਕੜੇ ਪਹਿਲਾਂ ਖ਼ੁਦ ਵੀ ਪੜ੍ਹ ਲਿਆ ਕਰੋ ਤੇ ਇਨ੍ਹਾਂ ਨੂੰ ਵੀ ਪੜ੍ਹਾਓ।”
Share the post "“ਭਗਵੰਤ ਮਾਨ ਜੀ! ਪੰਜਾਬ ਦੀਆਂ ਵੋਟਾਂ ਨਾਲ ਬਣੇ ਸਾਂਸਦ ਸੰਦੀਪ ਪਾਠਕ ਕਿਹੜਾ ਪਾਣੀ ਹਰਿਆਣੇ ਨੂੰ ਦੇਣ ਦੀ ਗੱਲ ਕਰ ਰਹੇ?: ਸੁਨੀਲ ਜਾਖੜ"