29 Views
ਰਾਮ ਸਿੰਘ ਕਲਿਆਣ
ਭਾਈਰੂਪਾ, 27 ਮਈ: ਨਗਰ ਪੰਚਾਇਤ ਭਾਈਰੂਪਾ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾ ਦੀ ਘਾਟ ਕਾਰਨ ਨਗਰ ਦਾ ਪਾਣੀ ਜਲਾਲ ਸੜਕ ਤੇ ਆਉਣ ਕਾਰਨ ਪਿੰਡ ਜਲਾਲ ਨੂੰ ਜਾਦੀ ਸੜਕ ਅਕਸਰ ਹੀ ਛੱਪੜ ਬਣੀ ਰਹਿੰਦੀ ਹੈ , ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰਾ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪੈਦੀ ਹੈ। ਸਥਾਨਕ ਸਮਾਜਸੇਵੀ ਅਨੁਸਾਰ ਪਿਛਲੇ ਦੋ ਮਹੀਨੇ ਤੋਂ ਭਾਈ ਰੂਪਾ ਪਿੰਡ ਦਾ ਗੰਦਾ ਪਾਣੀ ਜਲਾਲ ਰੋਡ ਤੇ ਛੱਡਿਆ ਹੋਇਆ ਹੈ। ਇਸ ਸੰਬੰਧੀ ਸੀਰਾ ਸਿੰਘ ਮੱਲੂਆਣਾ, ਸੁਖਚੈਨ ਸਿੰਘ ਫੂਲੇਵਾਲਾ, ਸੀਰਾ ਸਿੰਘ ਕਿੰਗਰਾ ਆਦਿ ਆਪ ਆਗੂਆ ਨੇ ਦੱਸਿਆ ਕਿ ਪਿੱਛਲੀਆ ਸਰਕਾਰਾਂ ਸਮੇ ਭਾਈਰੂਪਾ ਦੇ ਪਾਣੀ ਦੇ ਨਿਕਾਸ ਸੰਬੰਧੀ ਕੋਈ ਠੋਸ ਕਦਮ ਨਹੀ ਚੁੱਕਿਆ ਗਿਆ, ਜਿਸ ਕਰਕੇ ਲੋਕਾ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨਾ ਵਿਸਵਾਸ਼ ਦਿਵਾਇਆ ਕਿ ਜਲਦੀ ਹੀ ਭਾਈਰੂਪਾ ਦੀਆ ਸਾਰੀਆ ਸਮੱਸਿਆਵਾਂ ਦੂਰ ਕਰ ਦਿੱਤੀਆ ਜਾਣਗੀਆ ।