ਤਿੰਨੇਂ ਪਾਰਟੀਆਂ ਮਿਲ ਕੇ ਲੜਣਗੀਆਂ ਚੋਣਾਂ
ਸੀਟਾਂ ਦੀ ਵੰਡ ਲਈ ਬਣੇਗੀ ਸਾਂਝੀ ਕਮੇਟੀ
ਸੁਖਜਿੰਦਰ ਮਾਨ
ਨਵੀਂ ਦਿੱਲੀ, 27 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਭਾਜਪਾ, ਕੈਪਟਨ ਤੇ ਢੀਂਢਸਾ ਵਿਚਕਾਰ ਅੱਜ ਗਠਜੋੜ ਦਾ ਰਸਮੀ ਐਲਾਨ ਹੋ ਗਿਆ। ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕਹਿੱਤ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਢਸਾ ਦੀ ਸਾਂਝੇ ਤੌਰ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਸੂਤਰਾਂ ਮੁਤਾਬਕ ਪੰਜਾਬ ਚੋਣਾਂ ਲਈ ਸੀਟਾਂ ਦੀ ਵੰਡ ਵਾਸਤੇ ਤਿੰਨਾਂ ਪਾਰਟੀਆਂ ਦੇ ਦੋ-ਦੋ ਮੈਂਬਰਾਂ ਨੂੰ ਲੈ ਕੇ ਇੱਕ ਸਾਂਝੀ ਕਮੇਟੀ ਬਣਾਉਣ ਦਾ ਵੀ ਫੈਸਲਾ ਲਿਆ ਗਿਆ। ਆਗੂਆਂ ਨੇ ਦਸਿਆ ਕਿ ਤਿੰਨੋਂ ਪਾਰਟੀਆਂ ਨਾ ਸਿਰਫ਼ ਮਿਲਕੇ ਚੋਣਾਂ ਲੜਣਗੀਆਂ, ਬਲਕਿ ਇੰਨ੍ਹਾਂ ਚੋਣਾਂ ਲਈ ਸਾਂਝਾ ਚੋਣ ਮਨੋਰਥ ਪੱਤਰ ਵੀ ਜਾਰੀ ਕੀਤਾ ਜਾਵੇਗਾ।
ਭਾਜਪਾ, ਕੈਪਟਨ ਤੇ ਢੀਢਸਾ ਵਲੋਂ ਗਠਜੋੜ ਦਾ ਐਲਾਨ
25 Views