ਰਾਮ ਸਿੰਘ ਕਲਿਆਣ
ਨਥਾਣਾ, 10 ਮਈ : ਜਲੰਧਰ ਜਿਂਮਨੀ ਚੋਣਾਂ ਦੌਰਾਨ ਹਲਕਾ ਭੁੱਚੋ ਮੰਡੀ ਦੇ ਨਗਰ ਪੰਚਾਇਤ ਨਥਾਣਾ ਦੇ ਇਕ ਐਮ.ਸੀ ਅਤੇ ਨਥਾਣਾ ਨੇੜਲੇ ਪਿੰਡ ਨਿਵਾਸੀ ਸਮੇਤ ਹੋਰ ਆਗੂਆਂ ਦੀ ਵਾਇਰਲ ਵੀਡੀਓ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਲਕਾ ਭੁੱਚੋ ਮੰਡੀ ਤੋ ਭਾਜਪਾ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਰੁਪਿੰਦਰ ਸਿੰਘ ਇੰਜ਼ਨੀਅਰ ਨੇ ਕਿਹਾ ਕਿ ਆਪ ਆਗੂਆਂ ਦਾ ਚੋਣਾਂ ਦੌਰਾਨ ਜਲੰਧਰ ਵਿਚ ਮੌਜੂਦ ਹੋਣਾਂ ਬਹੁਤ ਗੰਭੀਰ ਸਵਾਲ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਥਾਣਾ ਦੇ ਲੋਕ ਤਾਂ ਪਾਣੀ ਦੇ ਨਿਕਾਸ ਲਈ ਧਾਰਨਾ ਲਾ ਰਹੇ ਹਨ ਪਰ ਇਸ ਨਗਰ ਦੇ ਸੱਤਾਧਾਰੀ ਧਿਰ ਨਾਲ ਸਬੰਧਤ ਐਮ ਸੀ ਜਲੰਧਰ ਵਿਖੇ ਬੀਜ ਖਰੀਦਣ ਅਤੇ ਚਾਹ-ਪਾਣੀ ਪੀਣ ਅਤੇ ਰਿਸ਼ਤੇਦਾਰੀਆਂ ਵਿੱਚ ਮਿਲਣ ਦੀਆ ਗੱਲਾ ਕਰ ਰਹੇ ਹਨ ਜੋ ਆਮ ਲੋਕਾਂ ਦੇ ਹਜ਼ਮ ਨਹੀਂ ਹੋ ਰਹੀਆ। ਇਸ ਵੀਡੀਓ ਸਬੰਧੀ ਜਦੋਂ ਹਲਕਾ ਵਿਧਾਇਕ ਭੁੱਚੋ ਮੰਡੀ ਜਗਸੀਰ ਸਿੰਘ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਮੋਬਾਈਲ ਫੋਨ ਅੱਗੋਂ ਉਨ੍ਹਾਂ ਦੇ ਸਹਾਇਕ ਰਾਸ਼ਟੀ ਕੁਮਾਰ ਨੇ ਚੁੱਕਿਆ ਅਤੇ ਐਮ ਐਲ ਏ ਦੇ ਦੂਸਰੇ ਗੱਡੀ ਵਿੱਚ ਹੋਣ ਕਾਰਨ ਗੱਲ ਕਰਾਉਣ ਤੋਂ ਬੇਵੱਸੀ ਜ਼ਾਹਰ ਕੀਤੀ। ਵਾਇਰਲ ਵੀਡੀਓ ਸਬੰਧੀ ਉਨ੍ਹਾਂ ਨੇ ਕਿਹਾ ਕਿ ਇਹ ਵਿਰੋਧੀ ਧਿਰਾਂ ਦੀ ਚਾਲ ਹੈ। ਜਲੰਧਰ ਜਿਮਨੀ ਚੋਣਾਂ ਦੌਰਾਨ ਆਪ ਦੀ ਜਿੱਤ ਹੁੰਦੀ ਦੇਖਕੇ ਵਿਰੋਧੀ ਧਿਰ ਇਕ ਆਮ ਵੀਡੀਓ ਨੂੰ ਵਾਇਰਲ ਕਰਕੇ ਹਲਕਾ ਵਿਧਾਇਕ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਵੀਡੀਓ ਵਿੱਚਲੇ ਵਿਅਕਤੀ ਕਿਸੇ ਵੀ ਪੋਲਿੰਗ ਬੂਥ ਜਾਂ ਪਾਰਟੀ ਦਾ ਪ੍ਰਚਾਰ ਕਰਦੇ ਕਿਤੇ ਦਿਖਾਈ ਨਹੀਂ ਦਿੱਤੇ। ਕੋਈ ਵੀ ਵਿਅਕਤੀ ਆਪਣੇ ਨਿੱਜੀ ਕੰਮ ਲਈ ਕਿਤੇ ਵੀ ਜਾ ਸਕਦਾ ਹੈ। ਹਰ ਗੱਲ ਨੂੰ ਰਾਜਨੀਤੀ ਨਾਲ ਜੋੜਨ ਵਾਲੇ ਕਦੇ ਸਫ਼ਲ ਨਹੀਂ ਹੋਣਗੇ।
Share the post "ਭੁੱਚੋ ਹਲਕੇ ਦੇ ਆਪ ਆਗੂਆ ਦੀ ਜਲੰਧਰ ਜ਼ਿੰਮਨੀ ਚੋਣ ਦੌਰਾਨ ਵੀਡੀਓ ਵਾਇਰਲ ਬਣੀ ਚਰਚਾ ਦਾ ਵਿਸ਼ਾ"