ਬਠਿੰਡਾ, 28 ਅਗਸਤ: ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪੰਜਾਬ ਅੰਦਰ ਜ਼ਮੀਨ ਹੱਦਬੰਦੀ 17 ਏਕੜ ਕਾਨੂੰਨ ਤੋ ਵਾਧੂ ਬੇਜ਼ਮੀਨੇ ਦਲਿਤਾਂ, ਗਰੀਬਾਂ ਚ ਵੰਡਾਉਣ ਅਤੇ ਤੀਜੇ ਹਿੱਸੇ ਦੀਆਂ ਰਾਖਵੀਆਂ ਪੰਚਾਇਤੀ ਜ਼ਮੀਨ ਦਲਿਤਾਂ ਨੂੰ ਸਾਰਕਾਰੀ ਰੇਟਾਂ ਤੇ ਲਾਗੂ ਕਰਾਉਣ, ਸਿਆਸੀ ਲੀਡਰਾਂ ਤੇ ਅਫ਼ਸਰਸ਼ਾਹੀ ਨਾਲ ਮਿਲਕੇ ਨਸ਼ਿਆਂ ਦਾ ਕਾਲਾ ਕਾਰੋਬਾਰ ਕਰ ਰਹੇ ਸਮਾਗਲਰਾ, ਅਤੇ ਜਾਅਲੀ ਐਸ ਸੀ/ਬੀ ਸੀ ਸਰਟੀਫਿਕੇਟ ਬਣਾਕੇ ਰਾਖਵੀਆਂ ਨੌਕਰੀਆਂ ਹੜੱਪਣ ਵਾਲੇ ਰਿਜ਼ਰਵੇਸ਼ਨ ਚੋਰਾਂ ਨੂੰ ਗਿਰਫ਼ਤਾਰ ਕਰਾਉਣ, ਦਲਿਤਾਂ ਉਪਰ ਹੋ ਰਹੇ ਅੱਤਿਆਚਾਰਾਂ ਦੇ ਖਾਤਮੇ ਲਈ ਅਤੇ ਕੇਂਦਰ ਤੇ ਸੂਬਾ ਸਰਕਾਰਾ ਦੀਆਂ ਲੁੱਟ ਅਤੇ ਜ਼ਬਰ ਵਾਲੀਆਂ ਨੀਤੀਆਂ ਦੇ ਟਾਕਰੇ ਲਈ ਦਲਿਤਾਂ ਤੇ ਕਿਰਤੀਆਂ ਦੀ ਸਮਾਜਿਕ ਏਕਤਾ ਲਹਿਰ ਖੜ੍ਹੀ ਕਰਨੀ ਸਮੇਂ ਦੀ ਮੁੱਖ ਲੋੜ ਹੈ।
ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ 5 ਨੂੰ ਸਿਵਲ ਸਰਜਨ ਦਾ ਕੀਤਾ ਜਾਵੇਗਾ ਘਿਰਾਓ
ਇਹ ਸੱਦਾ ਅੱਜ ਇਥੇ ਸਰਕਟ ਹਾਊਸ ਬਠਿੰਡਾ ਵਿਖੇ ਮਜ਼ਦੂਰ ਆਗੂ ਜੰਗੀਰ ਕੌਰ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਇੱਕ ਰੋਜ਼ਾ ਸੂਬਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐਸ, ਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਉਣਾ ਮੁੱਖ ਮੰਤਰੀ ਮਾਨ ਦੇ ਦਲਿਤ ਵਿਰੋਧੀ ਚੇਹਰੇ ਦੀ ਹੀ ਤਸਵੀਰ ਹੈ ਅਤੇ ਇਸ ਮੁੱਦੇ ਤੇ ਦਲਿਤ ਧਿਰਾਂ ਨੂੰ ਛੱਡ ਕਿਸੇ ਵੀ ਸਿਆਸੀ ਪਾਰਟੀ ਨੇ ਵਿਰੋਧ ਨਹੀਂ ਕੀਤਾ। ਇਸ ਲਈ ਮਜ਼ਦੂਰ ਮੋਰਚਾ ਦਲਿਤਾਂ ਤੇ ਕਿਰਤੀ ਸਮਾਜ ਦੀ ਆਜ਼ਾਦ ਸਿਆਸੀ ਤਾਕਤ ਖੜ੍ਹੀ ਕਰਨ ਲਈ ਲਾਮਬੰਦੀ ਮੁਹਿੰਮ ਚਲਾਵੇਗਾ। ਉਨ੍ਹਾਂ ਕਿਹਾ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਖਿਲਾਫ਼ ਬੋਲਦਾ ਹੈ ਪਰ ਦਲਿਤਾਂ ਦੀਆਂ ਨੌਕਰੀਆਂ ਹੜੱਪਣ ਵਾਲੇ ਰਿਜ਼ਰਵੇਸ਼ਨ ਚੋਰਾਂ ਖਿਲਾਫ ਚੁੱਪ ਹੈਂ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਦਲਿਤਾਂ ਗਰੀਬਾਂ ਨੂੰ ਜ਼ਮੀਨ ਚੋ ਜ਼ਮੀਨ ਦਾ ਦਿਓ ਅੰਦੋਲਨ ਤੇਜ਼ ਕੀਤਾ ਜਾਵੇਗਾ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਚੋਣਾਂ ਵਿੱਚ ਵੋਟਾਂ ਵਟੋਰਨ ਲਈ ਭਾਵੇਂ ਲੋਕਾਂ ਨਾਲ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਅੰਬੇਦਕਰ ਦੀ ਫੋਟੋਆਂ ਦਿਖਾਕੇ ਵਾਅਦੇ ਕੀਤੇ ਸਨ ਪਰ ਹੁਣ ਸੱਤਾ ਦੀ ਕੁਰਸੀ ਉਪਰ ਬੈਠ ਸ਼ਹੀਦਾਂ ਦੀ ਵਿਚਾਰਧਾਰਾ ਦੇ ਉਲਟ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦਲਿਤਾਂ ਤੇ ਕਿਰਤੀ ਸਮਾਜ ਦੀ ਬੁਨਿਆਦੀ ਮੰਗਾਂ ਲਈ ਮਜ਼ਦੂਰ ਮੋਰਚਾ ਵੱਲੋਂ 15 ਸਤੰਬਰ ਤੋਂ ਰਾਜ ਅੰਦਰ ਜ਼ਿਲਿਆਂ ਵਾਰ ਮਜ਼ਦੂਰ ਸਮਾਜ ਏਕਤਾ ਰੈਲੀ ਕੀਤੀਆਂ ਜਾਣਗੀਆਂ। ਇਹਨਾਂ ਰੈਲੀਆਂ ਵਿੱਚ ਜ਼ਮੀਨ ਹੱਦਬੰਦੀ 17 ਏਕੜ ਦੇ ਕਾਨੂੰਨ ਤੋਂ ਵਾਧੂ ਜ਼ਮੀਨਾਂ ਜਬਤ ਕਰਕੇ ਬੇਜ਼ਮੀਨੇ ਦਲਿਤਾਂ ਚ ਵੰਡਾਉਣ, ਨਸ਼ਿਆਂ ਦੇ ਸਮੱਗਲਰਾਂ ਤੇ ਰਿਜ਼ਰਵੇਸ਼ਨ ਚੋਰਾਂ ਨੂੰ ਗ੍ਰਿਫ਼ਤਾਰ ਕਰਾਉਣਾਂ, ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕੇ ਕਰਾਉਣ, ਚੋਣ ਵਾਅਦੇ ਮੁਤਾਬਕ 18 ਸਾਲ ਦੀ ਹਰ ਔਰਤ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਲਾਗੂ ਕਰਾਉਣ, ਦਲਿਤਾਂ ਉਪਰ ਹੁੰਦੇ ਅੱਤਿਆਚਾਰਾਂ ਦੇ ਖਾਤਮੇ , ਦਲਿਤ ਵਿਦਿਆਰਥੀਆਂ ਦੇ ਰਕੇ ਵਜ਼ੀਫ਼ੇ ਜਾਰੀ ਕਰਾਉਣ ਅਤੇ ਮੋਟਰਸਾਈਕਲ ਰੇਹੜੀਆਂ ਨੂੰ ਘੱਟੋ ਘੱਟ ਭਾਰ ਢੋਣ ਲਈ ਮਾਨਤਾ ਦਵਾਉਣਾ ਵਰਗੇ ਅਹਿਮ ਸਵਾਲ ਮੁੱਖ ਮੁੱਦੇ ਹੋਣਗੇ।
ਉਨ੍ਹਾਂ ਦੱਸਿਆ ਕਿ 15 ਸਤੰਬਰ ਨੂੰ ਬਰਨਾਲਾ, ਅਤੇ 17 ਨੂੰ ਮਾਨਸਾ, 24 ਨੂੰ ਬਠਿੰਡਾ, 29 ਨੂੰ ਫਰੀਦਕੋਟ ਸਮੇਂ ਹੁਸ਼ਿਆਰਪੁਰ, ਸੰਗਰੂਰ, ਮੋਗਾ, ਫਾਜ਼ਿਲਕਾ, ਜ਼ਿਲਿਆਂ ਵਿਚ ਵੀ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਨੂੰ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ , ਮਜ਼ਬੀ ਸਿੱਖ ਭਲਾਈ ਫਰੰਟ ਦੇ ਆਗੂ ਮਾਸਟਰ ਬਲਜਿੰਦਰ ਧਾਲੀਵਾਲ, ਮੱਖਣ ਸਿੰਘ ਰਾਮਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਮਨਜੀਤ ਕੌਰ ਜੋਗਾ, ਕੁਲਵਿੰਦਰ ਕੌਰ ਦਸੂਹਾ, ਰਮੇਸ਼ ਸਿੰਘ ਫਾਜ਼ਿਲਕਾ, ਰੋਹੀ ਸਿੰਘ ਗੋਬਿੰਦਗੜ੍ਹ, ਵਿਦਿਆਰਥੀ ਆਗੂ ਪ੍ਰਦੀਪ ਗੁਰੂ, ਪ੍ਰਿਤਪਾਲ ਸਿੰਘ ਰਾਮਪੁਰਾ, ਨੇ ਵੀ ਸੰਬੋਧਨ ਕੀਤਾ।
Share the post "ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਬੇਜ਼ਮੀਨੇ ਦਲਿਤਾਂ ਗਰੀਬਾਂ ਨੂੰ ਜ਼ਮੀਨ ਚੋ ਜ਼ਮੀਨ ਦਾ ਦਿਓ ਅੰਦੋਲਨ ਕੀਤਾ ਜਾਵੇਗਾ ਤੇਜ਼"